*ਗੈਰ ਜ਼ਰੂਰੀ ਵਸਤਾ ਦੀਆਂ ਦੁਕਾਨਾ ਬੰਦ ਹੋਣ ਕਾਰਨ ਵਪਾਰੀ ਭੜਕੇਐਸ ਪੀ ਨੂੰ ਦਿੱਤਾ ਮੰਗ ਪੱਤਰ*

0
173

ਬੁਢਲਾਡਾ 6 ਮਈ  (ਸਾਰਾ ਯਹਾਂ/ਅਮਨ ਮਹਿਤਾ): ਸਰਕਾਰ ਵੱਲੋਂ ਵੀਕੈਂਡ ਤੇ ਲਾਕਡਾਊਨ ਤੋਂ ਇਲਾਵਾ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਫੈਸਲੇ ਦਾ ਅੱਜ ਵੱਖ ਵੱਖ ਵਪਾਰਕ ਜੱਥੇਬੰਦੀਆਂ ਵੱਲੋਂ ਵਿਰੋਧ ਕਰਦਿਆਂ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ। ਅੱਜ ਸ਼ਹਿਰ ਦੇ ਰਾਮਲੀਲਾ ਗਰਾਉਡ ਧਰਮਸ਼ਾਲਾ ਵਿਖੇ ਵੱਖ ਵੱਖ ਵਪਾਰਕ ਸੰਗਠਨਾ ਵੱਲੋਂ ਸੱਦੀ ਗਈ ਮੀਟਿੰਗ ਦੌਰਾਨ ਸੁਪਰਡੈਟ ਪੁਲਿਸ ਸਤਨਾਮ ਸਿੰਘ, ਡੀ ਐਸ ਪੀ ਪ੍ਰਭਜੋਤ ਕੋਰ ਬੇਲਾ ਨੁੂੰ ਆਪਣੀਆਂ ਸਮੱਸਿਆਵਾਂ ਸੰਬੰਧੀ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਕਰੋਨਾਂ ਮਹਾਮਾਰੀ 19 ਦੋਰਾਨ ਵਪਾਰ ਦੀ ਮੰਦਹਾਲੀ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾੜੀ ਦੀ ਫਸਲ ਮੁਕੰਮਲ ਹੋਣ ਕਾਰਨ ਵਪਾਰ ਦੀ ਉਗਰਾਹੀ ਦਾ ਸਮਾ ਹੋਣ ਕਾਰਨ ਬਜਾਰ ਬੰਦ ਹੋਣ ਨਾਲ ਕਾਫੀ ਆਰਥਿਕ ਨੁਕਸਾਨ ਹੋਵੇਗਾ। ਇਸ ਮੌਕੇ ਤੇ ਕੱਪੜਾ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਦੀਵਾਲ ਸਿੰਘ ਗੁਲਿਆਣੀ, ਹਰਭਜਨ ਸਿੰਘ ਬਜਾਜ, ਪ੍ਰੇਮ ਸਿੰਘ ਦੋਦੜਾ,  ਕ੍ਰਿਸ਼ਨ ਕੁਮਾਰ,  ਲਵਲੀ ਕਾਠ, ਕੈਮਿਸਟ ਐਸ਼ੋਸ਼ੀਏਸ਼ਨ ਦੇ ਅਸ਼ੋਕ ਰਸਵੰਤਾ,

ਰਾਜ ਕੁਮਾਰ ਬੋੜਾਵਾਲੀਆਂ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਡੀ ਐਸ ਪੀ ਪ੍ਰਭਜੋਤ ਕੋਰ ਬੇਲਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਲਈ ਪ੍ਰਸ਼ਾਸ਼ਨ ਦਾ ਸਹਿਯੋਗ ਦੇਣ ਅਤੇ ਹਰ ਦੁਕਾਨਦਾਰ ਆਪਣਾ ਅਤੇ ਆਪਣੇ ਮੁਲਾਜਮ ਦੀ ਕਰੋਨਾ ਟੈਸਟ ਰਿਪੋਰਟ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਸਰਕਾਰ ਤੱਕ ਪਹੁੰਚਦਿਆਂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਮੀਟਿੰਗ ਦੋਰਾਨ ਕਰੋਨਾ ਇਤਿਆਤ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ। ਇਸ ਮੌਕੇ ਤੇ ਐਸ ਐਚ ਓ ਸਿਟੀ ਸੁਰਜਨ ਸਿੰਘ, ਜ਼ਸਮੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ। 

NO COMMENTS