*ਗੈਰ—ਕਾਨੂੰਨੀ ਢੰਗ ਨਾਲ ਲਿਆਂਦੇ ਜਾ ਰਹੇ 19 ਟਨ ਝੋਨੇ ਵਾਲਾ ਟਰੱਕ ਕੀਤਾ ਕਾਬੂ*

0
73

ਮਾਨਸਾ, 05 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ) : ਜਿ਼ਲ੍ਹਾ ਖੁਰਾਕ ਅਤੇ ਸਿਵਲ ਸਪਲਾਈਜ਼ ਕੰਟਰੋਲਰ ਮੈਡਮ ਅਤਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਵਿੱਚ ਬਾਹਰਲੇ ਸੂਬਿਆਂ ਤੋ ਗੈਰ ਕਾਨੂੰਨੀ ਤੌਰ *ਤੇ ਝੋਨਾ ਜਾਂ ਚਾਵਲਾਂ ਦੀ ਆਮਦ ਨੂੰ ਰੋਕਣ ਲਈ ਕੈਬਨਿਟ ਮੰਤਰੀ ਖੁਰਾਕ ਤੇ ਸਪਲਾਈਜ ਵਿਭਾਗ ਪੰਜਾਬ ਸ਼੍ਰੀ ਭਾਰਤ ਭੂਸ਼ਨ ਆਸ਼ੂ ਦੀਆਂ ਹਦਾਇਤਾਂ *ਤੇ ਕਾਰਵਾਈ ਕਰਦਿਆਂ ਖੁਰਾਕ ਤੇ ਸਪਲਾਈਜ਼ ਵਿਭਾਗ ਦੀ ਵਿਜੀਲੈਂਸ ਦੀਆਂ 10 ਟੀਮਾਂ ਅਤੇ ਡਿਪਟੀ ਕਮਿਸਨਰ ਸ਼੍ਰੀ ਮਹਿੰਦਰ ਪਾਲ ਵੱਲੋਂ ਜਿ਼ਲ੍ਹਾ ਪੱਧਰ *ਤੇ ਗਠਿਤ ਕੀਤੀਆ ਗਈਆ 5 ਟੀਮਾਂ ਵੱਲੋਂ ਸਾਂਝੇ ਤੌਰ *ਤੇ ਅੱਜ ਮਾਨਸਾ ਜਿ਼ਲੇ੍ਹ ਵਿੱਚ ਵੱਖ—ਵੱਖ ਰਾਈਸ ਮਿੱਲਾਂ ਅਤੇ ਹੋਰ ਸੰਭਾਵਤ ਸ਼ੱਕੀ ਥਾਵਾਂ *ਤੇ ਅਚਨਚੇਤ ਛਾਪੇਮਾਰੀ ਕੀਤੀ ਗਈ ।
    ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਸਰਦੂਲਗੜ੍ਹ ਕੇਂਦਰ *ਤੇ ਅਜਿਹੀ ਹੀ ਇਕ ਕਾਰਵਾਈ ਦੌਰਾਨ ਝੋਨੇ ਦਾ ਇਕ ਗੈਰ—ਕਾਨੂੰਨੀ ਟਰੱਕ ਕਾਬੂ ਕੀਤਾ ਗਿਆ, ਜਿਸ ਵਿੱਚ 19 ਟਨ ਝੋਨਾ ਜੋ ਕਿ ਗੈਰ—ਕਾਨੂੰਨੀ ਤੌਰ *ਤੇ ਲਿਆਂਦਾ ਜਾ ਰਿਹਾ ਸੀ, ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਖਿਲਾਫ ਐਫ.ਆਈ.ਆਰ. ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
    ਜਿ਼ਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਨੇ ਦੱਸਿਆ ਕਿ ਇਹ ਅਚਨਚੇਤ ਛਾਪੇਮਾਰੀ ਅੱਗੇ ਤੋਂ ਵੀ ਜਾਰੀ ਰਹੇਗੀ ਅਤੇ ਕਿਸੇ ਵੀ ਹਾਲਤ ਵਿੱਚ ਜਿ਼ਲ੍ਹੇ ਅੰਦਰ ਕਿਸੇ ਵਿਉਪਾਰੀ ਜਾਂ ਰਾਈਸ ਮਿਲਰਜ਼ ਨੂੰ ਝੋਨਾ ਜਾਂ ਚਾਵਲਾਂ ਦੀ ਕਿਸੇ ਵੀ ਤਰਾਂ ਦੀ ਕਾਲਾਬਜ਼ਾਰੀ ਨਹੀ ਕਰਨ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਉਪਾਰੀ ਜਾਂ ਰਾਈਸ ਮਿਲਰ ਅਜਿਹੀ ਕਾਲਾਬਜ਼ਾਰੀ ਕਰਦਾ ਪਾਇਆ ਗਿਆ, ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

NO COMMENTS