ਗੁੱਡ ਮਾਰਨਿੰਗ ਤੋਂ ਗੁੱਡ ਨਾਈਟ ਤੱਕ ਚੱਲਦੇ ਨੇ ਹੁਣ ਪੰਜਾਬ ਦੇ ਸਰਕਾਰੀ ਸਕੂਲ।

0
56

ਮਾਨਸਾ, 7 ਅਪਰੈਲ (ਸਾਰਾ ਯਹਾ, ਬਲਜੀਤ ਸ਼ਰਮਾ)ਪੰਜਾਬ ਦੇ ਸਰਕਾਰੀ ਸਕੂਲ ਹੁਣ ਗੁੱਡ ਮਾਰਨਿੰਗ ਤੋਂ ਲੈ ਕੇ ਗੁੱਡ ਨਾਈਟ ਤੱਕ ਚੱਲਦੇ ਹਨ। ਬੇਸ਼ੱਕ ਹੁਣ ਸਕੂਲ ਲੱਗਣ ਜਾਂ ਬੰਦ ਹੋਣ ਦੀ ਕੋਈ ਘੰਟੀ ਨਹੀਂ ਵੱਜਦੀ ਪਰ ਬੱਚਿਆਂ ਅਤੇ ਅਧਿਆਪਕਾਂ ਦੇ ਫੋਨ ਦੀਆਂ ਘੰਟੀਆਂ ਇੱਕ ਦੂਜੇ ਦੇ ਘਰ ਸਾਰਾ ਦਿਨ ਖੜਕਦੀਆਂ ਰਹਿੰਦੀਆਂ  ਹਨ, ਕਈ ਵਾਰ ਬੱਚੇ ਅਧਿਆਪਕਾਂ ਨੂੰ ਤੜਕਸਾਰ ਹੀ ਉਠਾ ਦਿੰਦੇ ਹਨ ਅਤੇ ਦੇਰ ਰਾਤ ਤੱਕ ‘ਗੁੱਡ ਨਾਈਟ ਸਰ’  ਜੀ, ‘ਗੁੱਡ ਨਾਈਟ ਮੈਡਮ’ ਜੀ, ਚੱਲਦੀ ਰਹਿੰਦੀ ਹੈ। ਸਿੱਖਿਆ ਵਿਭਾਗ ਦੀ ਪਹਿਲਕਦਮੀ ਨੇ ਨਵੇਂ ਵਿੱਦਿਅਕ ਸੈਸ਼ਨ ਦੇ ਪਹਿਲੇ ਹੀ ਦਿਨ ਤੋਂ ਆਨਲਾਈਨ ਪੜ੍ਹਾਈ ਦਾ ਵਿਗਲ ਵਜਾ ਦਿੱਤਾ ਸੀ। ਬੇਸ਼ੱਕ ਸ਼ੁਰੂਆਤੀ ਦਿਨਾਂ ਦੌਰਾਨ ਬਹੁਤੇ ਅਧਿਆਪਕਾਂ ਨੇ ਸਾਰੇ ਬੱਚਿਆਂ ਦੇ ਘਰਾਂ ਵਿੱਚ ਸਮਾਰਟ ਫੋਨ ਨਾ ਹੋਣ ਕਾਰਨ ਅਨੇਕਾਂ ਦਿੱਕਤਾਂ ਆਉਣ ਦੇ ਸ਼ੰਕੇ ਪ੍ਰਗਟ ਕੀਤੇ ਸਨ, ਪਰ ਜ਼ੂਮ ਐਪ ਦਾ ਜਾਦੂ ਐਸਾ ਚੱਲਿਆ ਕਿ  ਸਿੱਖਿਆ ਵਿਭਾਗ ਨੂੰ ਇੱਕ ਲੜੀ ਵਿੱਚ ਪਰੋਕੇ ਰੱਖ ਦਿੱਤਾ ਹੈ, ਜ਼ੂਮ ਐਪ ਦੀ  ਵਾਂਗਡੋਰ ਪਹਿਲਾ  ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਹੱਥ ਸੀ, ਪਰ ਉਹਨਾਂ ਦੀ ਕਮਾਲ ਭਰੀਂ ਯੋਜਨਾਬੰਦੀ ਤੋਂ ਬਾਅਦ ਚ  ਸਿੱਖਿਆ ਅਧਿਕਾਰੀਆਂ ਤੋਂ ਸਕੂਲ ਮੁੱਖੀਆਂ ਅਤੇ ਹੁਣ ਹਾਈ ਸੈਕੰਡਰੀ ਦੇ ਵਿਦਿਆਰਥੀਂ ਵੀ ਜ਼ੂਮ ਐਪ ਤੋਂ ਮੀਟਿੰਗਾਂ ਤੇ ਸਿਖਣ ਸਿਖਾਉਣ  ਦੇ ਸਿਸਟਮ ਚ ਰੁਝੇ ਰਹਿੰਦੇ ਹਨ। ਸਿੱਖਿਆ ਸਕੱਤਰ ਖੁਦ ਤੜਕਸਾਰ ਤੋਂ ਲੈ ਕੇ ਦੇਰ ਸ਼ਾਮ ਤੱਕ ਜਿਥੇਂ ਵੱਖ ਵੱਖ ਜ਼ਿਲ੍ਹੇ ਨਾਲ ਮੀਟਿੰਗਾਂ ਕਰਦਿਆਂ ਸਿੱਖਿਆ ਵਿਭਾਗ ਦੀ ਆਨਲਾਈਨ ਗੱਡੀ ਨੂੰ ਉਤਸ਼ਾਹ ਦਾ ਧੱਕਾ ਲਾਉਂਦੇ ਰਹਿੰਦੇ ਹਨ, ਉਥੇੇਂ  ਅਧਿਆਪਕਾਂ ਨੂੰ ਕਰੋਨਾ ਬਿਮਾਰੀ ਤੋਂ ਖੁਦ ਬਚਣ ਅਤੇ ਸਕੂਲੀ ਬੱਚਿਆਂ, ਮਾਪਿਆਂ ਨੂੰ ਵੀ ਜਾਗਰੂਕ ਕਰਨ ਅਤੇ ਉਹਨਾਂ ਦਾ ਹਰ ਪੱਖੋਂ ਖਿਆਲ ਰੱਖਣ ਦਾ ਗੰਭੀਰ ਸਨੇਹਾ ਵੀ ਮੀਟਿੰਗਾਂ ਦੌਰਾਨ ਦਿੰਦੇ ਰਹਿੰਦੇ ਹਨ ,ਉਹ ਬਹੁਤ ਸਾਰੇ ਅਧਿਆਪਕਾਂ ਨੂੰ ਫੋਨ ਵੀ ਕਰਦੇ ਹਨ।   ਘਰ ਬੈਠੇ ਹੋ ਰਹੀ ਪੜ੍ਹਾਈ ਦੇ ਨਵੇਂ ਨਵੇਂ ਤਜਰਬਿਆਂ ਚੋਂ ਨਿਕਲ ਰਹੀਆਂ ਨਿਵੇਕਲੀਆਂ ਤੇ ਸਾਰਥਿਕ ਗੱਲਾਂ ਨੂੰ ਖੁਦ ਫੇਸਬੁੱਕ ਅਤੇ ਗਰੁੱਪਾਂ ਵਿੱਚ ਘੁਮਾਈ ਫਿਰਦੇ ਹਨ। ਸ਼ੁਰੂ ਸ਼ੁਰੂ ਵਿੱਚ ਜ਼ੂਮ ਐਪ ਦੀਆਂ ਮੀਟਿੰਗਾਂ ਤੋਂ ਕੰਨੀ ਕਤਰਾਉਂਦੇ ਸਕੂਲ ਮੁਖੀਆਂ ਦਾ ਹੁਣ ਨਵੇਂ ਜੰਤਰ ਜੂਮ ਐਪ ਤੇ ਜੀਅ ਲੱਗਣ ਲੱਗਿਆ ਹੈ। ਉਹ ਖੁਦ ਸਿੱਖਿਆ ਸਕੱਤਰ ਨਾਲ ਖੁੱਲ੍ਹ ਕੇ ਮੀਟਿੰਗ ਕਰਨ ਤੋਂ ਇਲਾਵਾ ਜ਼ਿਲ੍ਹਿਆਂ ਵਿੱਚ ਆਪਣੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਵੀ ਸਿੱਧੀ ਗੱਲਬਾਤ ਜ਼ਰੀਏ ਆਨਲਾਈਨ ਸਿਸਟਮ ਨੂੰ ਤਕੜਾ ਕਰਨ ਲਈ ਘਰ ਚ ਬੈਠੇ ਹੀ ਉਤਾਵਲੇ ਹਨ। ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਵੱਖ ਵੱਖ ਆਧੁਨਿਕ ਸਿਸਟਮ ਰਾਹੀਂ ਭੇਜੀ ਜਾ ਰਹੀ ਸਮੱਗਰੀ ਵਿਦਿਆਰਥੀ ਦਿਲਚਸਪੀ ਨਾਲ ਪੜ੍ਹਨ ਲੱਗੇ ਹਨ, ਅਧਿਆਪਕ ਵੀ ਸਖ਼ਤ ਮਿਹਨਤ ਕਰਦਿਆਂ ਸਾਰਾ ਸਮਾਂ ਅਪਣੇ ਸਕੂਲੀ ਬੱਚਿਆਂ ਦੇ ਲੇਖੇ ਲਾ ਰਹੇ ਨੇ,ਉਧਰ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਜੋ ਖੁਦ ਕਰੋਨ ਪੀੜਤਾਂ ਦੀ ਮਦਦ ਲਈ ਲੋਕਾਂ ਦੇ ਘਰੋਂ ਘਰੀਂ ਘੁੰਮ ਰਹੇ ਹਨ।  ਦੂਜੇ ਪਾਸੇ ਪੰਜਾਬ ਦੇ ਸਿੱਖਿਆ ਸਿਸਟਮ ਨੂੰ ਆਨਲਾਈਨ ਦੀ ਗੱਡੀ ਨੂੰ ਵੀ ਉਹ ਸਿੱਖਿਆ ਸਕੱਤਰ, ਸਿੱਖਿਆ ਅਧਿਕਾਰੀਆਂ ਅਤੇ ਮਿਹਨਤੀ ਅਧਿਆਪਕਾਂ ਨਾਲ ਭਜਾਈ ਜਾ ਰਹੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਗਰੂਪ ਭਾਰਤੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀਂ ਗੁਰਲਾਭ ਸਿੰਘ ਨੇ ਕਿਹਾ ਕਿ ਕਰੋਨਾ ਦੀ ਔਖੀ ਘੜੀ ਦੌਰਾਨ ਅਧਿਆਪਕਾਂ ਦੀ ਮਿਹਨਤ ਨੂੰ ਦਾਦ ਦੇਣਾ ਬਣਦਾ ਹੈ।

NO COMMENTS