*ਗੁਲਾਬੀ ਸੁੰਡੀ ਦੇ ਹੋਏ ਹਮਲੇ ਕਾਰਨ ਕਿਸਾਨ ਨੇ ਡੇਢ ਏਕੜ ਨਰਮੇ ਦੀ ਫ਼ਸਲ ਵਾਹੀ ਬੀਜ ਕੰਪਨੀਆਂ ਦੀ ਬਰੀਕੀ ਨਾਲ ਹੋਵੇ ਜਾਂਚ-ਕਿਸਾਨਾਂ ਆਗੂ*

0
118

ਸਰਦੂਲਗੜ੍ਹ 11 ਜੂਨ (ਸਾਰਾ ਯਹਾਂ/ ਬਪਸ ) : ਪਿਛਲੇ ਸਾਲ ਨਰਮੇ ਦੀ ਫਸਲ ਤੇ ਹੋਏ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨੁਕਸਾਨੇ ਗਏ ਨਰਮੇ ਦੇ ਕਾਰਨ ਆਰਥਿਕ ਤੰਗੀ ਝੱਲ ਰਹੇ ਕਿਸਾਨ ਅਜੇ ਚੰਗੀ ਤਰ੍ਹਾਂ ਸੰਭਲੇ ਵੀ ਨਹੀਂ ਸਨ ਕਿ ਇਸ ਵਾਰ ਫੇਰ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਅਗੇਤੇ ਬੀਜੇ ਗਏ ਨਰਮਿਆਂ ਦੇ ਜਿਉਂ ਹੀ ਫੁੱਲ ਬਣਨੇ ਸ਼ੁਰੂ ਹੋਏ ਤਾਂ ਫੁੱਲ ਚ ਹੀ ਗੁਲਾਬੀ ਸੁੰਡੀ ਵੇਖਣ ਨੂੰ ਮਿਲ ਰਹੀ ਹੈ। ਜਿਸ ਕਰਕੇ ਕਿਸਾਨ ਡਰ ਵਿੱਚ ਹਨ ਇਸੇ ਤਹਿਤ ਹੀ ਪਿੰਡ ਭਲਾਈਕੇ ਵਿਖੇ ਨਰਮ ਦੀ ਫਸਲ ਤੇ ਹੋਏ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨ ਰਾਮ ਸਿੰਘ ਵੱਲੋਂ ਆਪਣੀ ਡੇਢ ਏਕੜ ਨਰਮੇ ਦੀ ਫਸਲ ਵਾਹ ਦਿੱਤੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਲੋਕਲ ਕਮੇਟੀ ਦੇ ਆਗੂ ਅਤੇ ਵਰਕਰ ਵੀ ਹਾਜ਼ਰ ਸਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਮਰੀਕ ਸਿੰਘ, ਨਾਜਰ ਸਿੰਘ, ਗੁਰਦੀਪ ਸਿੰਘ, ਸੁੱਖਾ ਸਿੰਘ, ਗੁਰਵਿੰਦਰ ਸਿੰਘ’ ਰਾਮ ਸਿੰਘ, ਜਗਰਾਜ ਸਿੰਘ, ਮਨਦੀਪ ਸਿੰਘ ਆਦਿ
ਨੇ ਦੱਸਿਆ ਕਿ ਅਸੀਂ ਸਰ੍ਹੋਂ ਵਾਲੇ ਵਾਹਨ ਵਿੱਚ ਅਗੇਤਾ ਨਰਮਾ ਬੀਜਿਆ ਸੀ। ਜਿਸ ਨੂੰ ਕਿ ਫੁੱਲ ਪੈਣ ਸਾਰ ਹੀ ਗੁਲਾਬੀ ਸੁੰਡੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਪਿੰਡ ਦੇ ਕਈ ਏਕੜ ਨਰਮੇ ਵਿੱਚ ਸੁੰਡੀ ਦਾ ਹਮਲਾ ਹੋ ਚੁੱਕਿਆ ਹੈ। ਜਦਕਿ ਇਹ ਵੀ ਸ਼ੰਕਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਸੁੰਡੀ ਦਾ ਹਮਲਾ ਹੋਰ ਵੀ ਰਕਬੇ ਨੂੰ ਆਪਣੀ ਲਪੇਟ ਵਿਚ ਲਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਨੇ ਬਿਲਕੁਲ ਬਰਬਾਦ ਕਰਕੇ ਰੱਖ ਦਿੱਤੀ ਸੀ ਤੇ ਕਿਸਾਨ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ ਕਿਸਾਨਾਂ ਵੱਲੋਂ ਧਰਨੇ ਮੁਜ਼ਾਹਰੇ ਕੀਤੇ ਗਏ ਤੇ ਸਰਕਾਰ ਅਤੇ ਸਬੰਧਤ ਮਹਿਕਮੇ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਕਿਸਾਨਾਂ ਨੂੰ ਚੰਗੀ ਕਿਸਮ ਦੇ ਉੱਤਮ ਬੀਜ ਮੁਹੱਈਆ ਕਰਵਾਏ ਜਾਣ। ਬੇਸ਼ੱਕ ਬੀਜ ਕੰਪਨੀਆਂ ਇਸ ਵਾਰ ਆਪਣੇ ਬੀਜ ਵੇਚਣ ਲਈ ਗੁਲਾਬੀ ਸੁੰਡੀ ਨਾ ਪੈਣ ਦੇ ਦਾਅਵੇ ਕਰਦੀਆਂ ਸਨ। ਕਿਸਾਨਾਂ ਵੱਲੋੰ ਬੀਜ ਪੱਕੇ ਬਿਲ ਤੇ ਖਰੀਦ ਕੇ ਬੀਜੇ ਗਏ ਹਨ ਪਰ ਫੇਰ ਵੀ ਨਰਮੇ ਦੀ ਫ਼ਸਲ ਤੇ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਪਾਣੀ ਦੀ ਬਹੁਤ ਵੱਡੀ ਘਾਟ ਹੈ ਪਿੰਡ ਟੇਲ ਤੇ ਪੈਣ ਕਰਕੇ ਪਾਣੀ ਤਾਂ ਪਹਿਲਾਂ ਹੀ ਨਹੀਂ ਪਹੁੰਚਦਾ ਸੀ। ਧਰਤੀ ਹੇਠਲਾ ਪਾਣੀ ਸੋਰੇਵਾਲਾ ਹੋਣ ਕਰਕੇ ਕੋਈ ਫ਼ਸਲ ਨਹੀਂ ਹੁੰਦੀ। ਉਨ੍ਹਾਂ ਨੂੰ ਸਿਰਫ ਨਰਮੇ ਅਤੇ ਕਣਕ ਦੀ ਫਸਲ ਤੋਂ ਹੀ ਆਸਾਂ ਹੁੰਦੀਆਂ ਹਨ। ਹੁਣ ਨਰਮੇ ਦੀ ਫਸਲ ਵਾਹ ਦਿੱਤੀ ਹੈ ਕੋਈ ਹੋਰ ਫ਼ਸਲ ਬੀਜੀ ਨਹੀਂ ਜਾ ਸਕਦੀ। ਸਿਰਫ ਕਣਕ ਹੀ ਬੀਜੀ ਜਾਵੇਗੀ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਪਿੰਡਾਂ ਨੂੰ ਲੋੜ ਅਨੁਸਾਰ ਨਹਿਰੀ ਪਾਣੀ ਦੀ ਘਾਟ ਪੂਰੀ ਕੀਤੀ ਜਾਵੇ ਅਤੇ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਬੀਜ ਕੰਪਨੀਆਂ ਦੀ ਜਾਂਚ ਕਰਕੇ ਉਨ੍ਹਾਂ ਤੋਂ ਜਵਾਬਦੇਹੀ ਮੰਗੀ ਜਾਵੇ ਤਾਂ ਕਿ ਕਿਸਾਨਾਂ ਦੀ ਭਰਪਾਈ ਹੋ ਸਕੇ।
ਕੈਪਸ਼ਨ: ਨਰਮੇ ਦੀ ਫਸਲ ਵਹਾਉਣ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ।

NO COMMENTS