*ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਵਸ਼ ਨੂੰ ਸਮਰਪਿਤ ਹੋਵੇਗਾ 11ਨਵੰਬਰ ਦਾ ਪ੍ਰੋਗਰਾਮ/ ਸੀ ਪੀ ਆਈ ਜਿਲਾ ਕੌਸ਼ਲ ਮੀਟਿੰਗ 11 ਨਵੰਬਰ ਨੂੰ ਹੋਵੇਗੀ- ਕਾਮਰੇਡ ਕ੍ਰਿਸ਼ਨ ਚੋਹਾਨ*

0
26

ਮਾਨਸਾ, 09 ਨਵੰਬਰ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਸੀ ਪੀ ਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੋਹਾਨ ਨੇ ਪ੍ਰੈਸ਼ ਬਿਆਨ ਜਾਰੀ ਕਰਦਿਆਂ ਕਿਹਾ ਕਿ 11 ਨਵੰਬਰ ਨੂੰ ਹੋਣ ਵਾਲਾ ਪ੍ਰੋਗਰਾਮ ਗੁਰੂ ਨਾਨਕ ਦੇਵ ਜੀ ਦੇ 553ਵੇਂ ਅਵਤਾਰ ਦਿਵਸ਼ ਨੂੰ ਸਮਰਪਿਤ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਹੋਵੇਗਾ ਅਤੇ ਪ੍ਰੋਗਰਾਮ ਦੇ ਮੁੱਖ ਬੁਲਾਰੇ ਸੀ ਪੀ ਆਈ ਨੈਸ਼ਨਲ ਕੌਸ਼ਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਹੋਣਗੇ।ਉਹਨਾ ਕਿਹਾ ਕਿ ਟੁੱਟ ਰਹੀ ਭਾਈਚਾਰਕ ਅਤੇ ਸਾਂਝੀਵਾਲਤਾ ਸਮਾਜ ਲਈ ਅਤੀ ਗੰਭੀਰ ਮਾਮਲਾ ਹੈ।ਫਿਰਕਾਪ੍ਰਤੀ ਦੇ ਕਾਰਨ ਹੋ ਰਹੇ ਮਨੁੱਖੀ ਘਾਣ ਨੂੰ ਰੋਕਣ,ਕਿਰਤ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਗੁਰੂ ਨਾਨਕ ਦੇਵ ਜੀ ਫਲਸ਼ਫੇ ਨੂੰ ਲਾਗੂ ਕਰਨਾ ਸਮੇਂ ਦੀ ਮੁੱਖ ਲੋੜ ਹੈ।ਸਾਥੀ ਚੋਹਾਨ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ,ਵੰਡ ਛਕੋ ਦੇ ਉਪਦੇਸ਼ ਨੇ ਸਮੁੱਚੀ ਮਨੁੱਖਤਾਂ ਸਾਝੀਵਾਲਤਾ ਦੇ ਰਾਸਤੇ ਤੇ ਤੋਰਨ ਲਈ ਪ੍ਰੇਰਤ ਕੀਤਾ ਗਿਆ ਸੀ।ਇਸ ਸਮੇਂ ਸਾਥੀ ਚੋਹਾਨ ਨੇ ਅਪੀਲ ਕਰਦਿਆਂ ਕਿ ਕੁਝ ਸਮਾਝ ਅਤੇ ਦੇਸ਼ ਵਿਰੋਧੀ ਤਾਕਤਾਂ ਭਾਈ ਚਾਰਕ ਵੰਡੀਆਂ ਪਾ ਕੇ ਫਿਰਕੂ ਜ਼ਹਿਰ ਫੈਲਾਅ ਰਹੀ ਹਨ,ਤੇ ਪੰਜਾਬ ਦੇ ਅਮਨ ਨੂੰ ਲਾਬੂ ਲਾਉਣ ਲਈ ਤੱਤਪਰ ਹਨ।ਉਹਨਾਂ ਅਜਿਹੀਆਂ ਦੇਸ਼ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਵਾਲੀਆ ਫਿਰਕੂ ਤਾਕਤਾਂ ਤੋ ਦੂਰੀ ਬਣਾਉਣ ਦੀ ਗੱਲ ਕੀਤੀ।         ਪ੍ਰੋਗਰਾਮ ਦੌਰਾਨ ਅਗਲੇ ਕੰਮ ਤੇ ਵਿਚਾਰ ਕਰਕੇ ਅਮਲ ਵਿੱਚ ਲਾਗੂ ਕਰਾਉਣ ਦੀ ਰੂਪ ਰੇਖਾ ਉਲੀਕੀ ਜਾਵੇਗੀ।ਇਸ ਸਮੇਂ ਹੋਰਨਾ ਤੋ ਇਲਾਵਾ ਸੀਤਾ ਰਾਮ ਗੋਬਿੰਦਪੁਰਾ,ਦਲਜੀਤ ਮਾਨਸਾਹੀਆ,ਰਤਨ ਭੋਲਾ,ਰੂਪ ਢਿੱਲੋ,ਵੇਦ ਪ੍ਰਕਾਸ਼ ਬੁਢਲਾਡਾ,ਜਗਰਾਜ ਹੀਰਕੇ ਸਾਮਲ ਸਨ।

NO COMMENTS