“ਗੁਰੂ ਨਾਨਕ ਕਾਲਜ” ਬੁਢਲਾਡਾ ਦੇ ਕਰੋੜਾਂ ਰੁਪਏ ਖੁਰਦ ਬੁਰਦ ਨਹੀਂ ਹੋਣ ਦਿਆਂਗੇ..! ਪੰਜਾਬ ਦੀ ਵਪਾਰਕ ਸਿਆਸਤ ਨੂੰ ਹਰਾਉਣ ਲਈ ਪੰਜਾਬੀ ਇੱਕਜੁੱਟ ਹੋਣ

0
62

ਬਰੇਟਾ 27 ,ਮਾਰਚ (ਸਾਰਾ ਯਹਾਂ /ਰੀਤਵਾਲ) : ਸ਼ੋਮਣੀ ਅਕਾਲੀ ਦਲ (ਡੀ) ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ
ਜਥੇਦਾਰ ਸੁਖਵਿੰਦਰ ਸਿੰਘ ਨੇ ਅੱਜ ਸਥਾਨਕ ਗੁਰਦੁਆਰਾ ਸਿੰਘ ਸਭਾ ‘ਚ ਪਾਰਟੀ ਵਰਕਰਾਂ ਦੀ ਭਰਵੀਂ ਮੀਟਿੰਗ
ਨੂੰ ਸੰਬੋਧਨ ਕਰਦਿਆਂ ਕਿਹਾ 1947 ਤੇ 1966 ਚ ਸ¨ਬੇ ਦੀ ਦੋ ਵਾਰ ਵੰਡ,ਆਰਥਿਕ ਸੋਮਿਆਂ ਦੀ ਲੁੱਟ,1984
ਦੇ ਘੱਲ¨ਘਾਰੇ,ਨੌਜਵਾਨਾਂ ਨੂੰ ਪ੍ਰਵਾਸੀ ਬਣਨ ਲਈ ਮਜ਼ਬ¨ਰ ਕਰਨਾ ,ਨਸ਼ਿਆਂ ਦਾ ਛੇਵਾਂ ਦਰਿਆ ਵਗਾ ਦੇਣਾ
ਅਤੇ ਸਿੱਖ ਸੰਸਥਾਵਾਂ ਨੂੰ ਤਬਾਹ ਕਰਨ ਦੇ ਯਤਨ ਪੰਜਾਬ ਵਿਰੋਧੀ ਸਿਆਸੀ ਤਾਕਤਾਂ ਦੀਆਂ ਡ¨ੰਘੀਆਂ
ਸਾਜਿਸ਼ਾਂ ਹਨ ਤਾਂ ਜੋ ਪੰਜਾਬ ਦੀ ਹੋਂਦ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਪੰਜਾਬ ਅਤੇ ਪੰਜਾਬੀਅਤ
ਨੂੰ ਮਜ਼ਬ¨ਤ ਕਰਨ ਲਈ ਸਿੱਖ ਫਲਸਫੇ ਅਤੇ ਪੰਥਕ ਸਿਆਸਤ ਨੇ ਹਮੇਸ਼ਾਂ ਹੀ ਦੱਬੇ ਕੁਚਲੇ ਵਰਗਾਂ ਅਤੇ ਸਾਰੇ
ਧਰਮਾਂ ਦੀ ਅਗਵਾਈ ਕਰਕੇ ਪੰਜਾਬ ਦੇ ਇਤਿਹਾਸ ਚ ਮੋਹਰੀ ਤੇ ਮਾਨਵਤਾਵਾਦੀ ਭ¨ਮਿਕਾ ਨਿਭਾਈ।
ਨਿੱਜਵਾਦੀ ਅਤੇ ਪਰਿਵਾਰਵਾਦੀ ਲਾਲਸਾ ਨੇ ਪੰਥਕ ਸਿਆਸਤ ਨੂੰ ਵਪਾਰਕ ਸਿਆਸਤ ਚ ਤਬਦੀਲ ਕਰ ਲਿਆ ਹੈ ਅਤੇ
ਪੰਥ ਦੀ ਵਡੇਰੀ ਭ¨ਮਿਕਾ ਨੂੰ ਅਜੋਕੀ ਰਾਜਨੀਤੀ ਚੋਂ ਮਨਫੀ ਕਰਕੇ ਰੱਖ ਦਿੱਤਾ ਹੈ। ਅੱਜ ਦੀ ਵਪਾਰਕ ਸਿਆਸਤ
ਨੇ ਪੰਜਾਬ ਦੇ ਸਾਰੇ ਆਰਥਿਕ ਵਸੀਲਿਆਂ ਉੱਤੇ ਨਿੱਜੀ ਕਬਜੇ ਕਰ ਲਏ ਹਨ ਅਤੇ ਖੁਸ਼ਹਾਲ ਸ¨ਬੇ ਨੂੰ ਕਰਜੇ ਦੀ ਦਲ
ਦਲ ‘ਚ ਧੱਕ ਦਿੱਤਾ ਹੈ । ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਰਹਿੰਦੇ ਪੰਜਾਬੀਆਂ ਨੇ ਜੇਕਰ ਪੰਜਾਬ ਨੂੰ ਮੁੜ
ਖੁਸ਼ਹਾਲ ਵੇਖਣਾ ਹੈ ਤਾਂ ਸਾਰੀਆਂ ਪੰਜਾਬ ਪ੍ਰਸਤ ਧਿਰਾਂ ਨੂੰ ਇੱਕਜੁੱਟਤਾ ਨਾਲ ਇੱਕ ਮੰਚ ਉੱਤੇ
ਆਉਣਾ ਪਵੇਗਾ ਅਤੇ ਵਪਾਰਕ ਸਿਆਸਤ ਨੂੰ ਹਰਾਉਣਾ ਪਵੇਗਾ , ਜਿੱਥੋਂ ਪੰਜਾਬ ਦੀ ਖੁਸ਼ਹਾਲੀ ਦਾ
ਮੁੜ ਰਸਤਾ ਖੁੱਲ੍ਹਦਾ ਹੈ। ਜਿਲ੍ਹਾ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਬੱਪੀਆਣਾ ਨੇ ਇਸ ਮੌਕੇ ਪਟਵਾਰੀ
ਗੁਰਵਿੰਦਰ ਸਿੰਘ ਗੋਬਿੰਦਪੁਰਾ ਨੂੰ ਸਰਕਲ ਬਰੇਟਾ ਇਕਾਈ ਦਾ ਜਥੇਦਾਰ ਐਲਾਨਦੇ ਹੋਏ ਕਿਹਾ ਪੰਜਾਬ ਦੀ
ਵਿਰਾਸਤੀ ਹੋਂਦ ਅਤੇ ਹੱਕੀ ਮੰਗਾਂ ਤੋਂ ਉਪਰ ਕੋਈ ਸਿਆਸਤ ਨਹੀਂ ਹੋ ਸਕਦੀ। ਪਾਰਟੀ ਪੰਜਾਬ ਦੀਆਂ
ਮੰਗਾਂ ਲਈ ਲੋਕਾਂ ਨੂੰ ਜਥੇਬੰਦ ਕਰੇਗੀ ਅਤੇ ਲੜਾਈ ਲੜੇਗੀ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ
ਤਿੰਨ ਖੇਤੀ ਕਾਨੂੰਨਾਂ ਵਿਰੁੱਧ ਲੜੇ ਜਾ ਰਹੇ ਕਿਸਾਨ ਅੰਦੋਲਨ ਦਾ ਵੱਧ ਚੜ੍ਹਕੇ ਸਾਥ ਦੇਣ ਤਾਂ ਜੋ ਪੰਜਾਬ
ਦੀ ਇੱਕ ਵੱਡੀ ਲੜਾਈ ਜਿੱਤੀ ਜਾ ਸਕੇ। ਐਸ.ਜੀ.ਪੀ.ਸੀ ਦੇ ਐਗਜ਼ੈਕਟਿਵ ਮੈਂਬਰ ਮਾਸਟਰ ਮਿੱਠ¨ ਸਿੰਘ
ਕਾਹਨੇਕੇ ਨੇ ਕਿਹਾ ਸਿੱਖ ਸੰਸਥਾਵਾਂ ਨੂੰ ਬਚਾਉਣ ਦੀ ਵੱਡੀ ਲੋੜ ਹੈ ਕਿਉਂਕਿ ਸਿੱਖ ਵਿਰੋਧੀ ਤਾਕਤਾਂ ਨੇ
ਹਰ ਸਿੱਖ ਸੰਸਥਾ ਦੇ ਮੁਢਲੇ ਅਰਥਾਂ ਅਤੇ ਕਾਰਜ ਪ੍ਰਣਾਲੀ ਨੂੰ ਬਦਲ ਦਿੱਤਾ ਹੈ। ਸਾਡੀਆਂ ਵਿਦਿਅਕ
ਸੰਸਥਾਵਾਂ ਹੁਣ ਸਿਖਿਆ ਦਾ ਕੇਂਦਰ ਨਹੀਂ ਰਹੀਆਂ ਇਹ ਕੇਵਲ ਕੁੱਝ ਪਰਿਵਾਰਾਂ ਲਈ ਰੁਜ਼ਗਾਰ ਦਾ ਸਾਧਨ
ਬਣਕੇ ਰਹਿ ਗਈਆਂ ਹਨ। ਉਨ੍ਹਾਂ ਐਸ.ਜੀ.ਪੀ.ਸੀ ਪ੍ਰਧਾਨ ਬੀਬੀ ਜੰਗੀਰ ਕੌਰ ਤੋਂ ਮੰਗ ਕੀਤੀ ਕਿ ਗੁਰ¨ ਨਾਨਕ
ਕਾਲਜ ਬੁਢਲਾਡਾ ਦੀ ਜੋ ਜਮੀਨ ਗ੍ਰਹਿਣ ਕਰਨ ਬਦਲੇ ਕਰੋੜਾਂ ਰ¨ਪੈ ਮੁਆਵਜ਼ਾ ਮਿਲਿਆ ਹੈ , ਉਸ ਰਕਮ ਨਾਲ
ਕਾਲਜ ਲਈ ਜਮੀਨ ਹੀ ਖਰੀਦੀ ਜਾਵੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਕਿ ਜਿਲ੍ਹਾ
ਪ੍ਰਸ਼ਾਸਨ ਨੇ ਸੜਕ ਬਣਾਉਣ ਲਈ ਕਾਲਜ ਦੀ ਕਿਨ੍ਹੀ ਜਮੀਨ ਗ੍ਰਹਿਣ ਕੀਤੀ ਹੈ,ਕਿਸ ਰੇਟ ਨਾਲ ਅਤੇ ਕੁੱਲ ਕਿਨ੍ਹਾ
ਮੁਆਵਜ਼ਾ ਮਿਲਿਆ ਹੈ। ਬੁਢਲਾਡੇ, ਚੰਡੀਗੜ੍ਹ ਅਤੇ ਅੰਮ੍ਰਿਤਸਰ ਬੈਠੀਆਂ ਧਿਰਾਂ ਦਾ ਇੱਕ ਗਠਜੋੜ ਇਹ
ਕ੍ਰੋੜਾਂ ਰ¨ਪੈ ਖੁਰਦ ਬੁਰਦ ਕਰਨ ਲਈ ਪਹਿਲਾਂ ਤੋਂ ਹੀ ਸਰਗਰਮ ਹੈ। ਇਸ ਗਠਜੋੜ ਦੀਆਂ ਨਾਪਾਕ ਕੋਸ਼ਿਸ਼ਾਂ
ਨੂੰ ਹਲਕੇ ਦੇ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ ਅਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ
ਕਾਲਜ ਨੂੰ ਜੋ ਕ੍ਰੋੜਾਂ ਰ¨ਪੈ ਮੁਆਵਜ਼ਾ ਮਿਲਿਆ ਹੈ । ਉਸ ਦਾ ਇੱਕ ਇੱਕ ਰੁਪਿਆ ਜਮੀਨ ਖਰੀਦਣ ਉੱਤੇ
ਖਰਚ ਕਰਾਉਣ ਲਈ ਕਾਲਜ ਅੱਗੇ ਪੱਕਾ ਧਰਨਾ ਲਾਇਆ ਜਾਵੇਗਾ। ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ,
ਜਦੋਂ ਤੱਕ ਸਾਰੀ ਰਕਮ ਨਾਲ ਜਮੀਨ ਨਹੀਂ ਖਰੀਦ ਲਈ ਜਾਂਦੀਂ। ਇਸ ਮੌਕੇ ਮਲਕੀਤ ਸਿੰਘ ਸਮਾਉਂ ਪਰਧਾਨ
ਸ੍ਰੋਮਣੀ ਅਕਾਲੀ ਦਲ ( ਡੈਮੋਕ੍ਰੇਟਿਕ )ਐਸ,ਸੀ ਵਿੰਗ ਜਥੇਦਾਰ ਹਰਬੰਸ ਸਿੰਘ ਬਰੇਟਾ,ਜਥੇਦਾਰ ਦਰਸ਼ਨ ਸਿੰਘ
ਬਖਸ਼ੀਵਾਲਾ,ਜਥੇਦਾਰ ਭੋਲਾ ਸਿੰਘ ਕਾਹਨਗੜ੍ਹ , ਗੁਰਸੇਵਕ ਸਿੰਘ ਖਹਿਰਾ ਝੁਨੀਰ ਅਦਿ ਆਗ¨ਆਂ ਨੇ
ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪਾਰਟੀ ਵਰਕਰਾਂ ਨੂੰ ਵਰਤਮਾਨ ਵਪਾਰਕ ਸਿਆਸਤ ਨੂੰ ਜੜੋਂ ਪੁੱਟਣ ਦਾ ਸੱਦਾ
ਦਿੱਤਾ ।

NO COMMENTS