ਗੁਰੂਦੁਆਰਾ ਸਾਹਿਬ ਚੱਕ ਭਾਈਕੇ ਤੋਂ ਨਿਰੰਤਰ ਚੱਲ ਰਹੀ ਹੈ ਲੰਗਰ ਦੀ ਸੇਵਾ

0
26

ਬੁਢਲਾਡਾ 13, ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ): ਕਰੋਨਾ ਵਾਇਰਸ ਦੀ ਮਹਾਮਾਰੀ ਨੂੰ ਲੈ ਕੇ ਕਰਫਿਊ ਦੌਰਾਨ ਲੋਕਾਂ ਨੂੰ ਜਿੱਥੇ ਆਪਣੇ ਘਰਾਂ ਵਿੱਚ ਇਤਿਹਾਤ ਵਜੋਂ ਬੰਦ ਹੋ ਕੇ ਰਹਿਣਾ ਪੈ ਰਿਹਾ ਹੈ ਉਥੇ ਰੋਜਾਨਾ ਕਮਾ ਕੇ ਆਪਣੇ ਪਰਿਵਾਰ ਦਾ ਪੇਟ ਭਰਨ ਵਾਲੇ ਲੋਕਾਂ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ. ਇਸ ਦੇ ਚਲਦਿਆਂ ਜਿੱਥੇ ਪ੍ਰਸ਼ਾਸ਼ਨ ਸਮੇਤ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦ ਲੋਕਾਂ ਲਈ ਲੰਗਰ ਚਲਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਗੁਰੂਦੁਆਰਾ ਸਾਹਿਬ ਚੱਕ ਭਾਈਕੇ ਵੱਲੋਂ ਵੀ ਸੰਤ ਬਾਬਾ ਸਵਰਨ ਸਿੰਘ ਦੀ ਰਹਿਨੁਮਾਈ ਹੇਠ ਲੰਗਰ ਦੀ ਸੇਵਾ ਨਿਰੰਤਰ ਕਰਫਿਊ ਦੌਰਾਨ ਚਲਾਈ ਜਾ ਰਹੀ ਹੈ. ਗੁਰੂਦੁਆਰਾ ਸਾਹਿਬ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਵੇਰ ਸ਼ਾਮ ਲੋੜਵੰਦ ਲੋਕਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ. ਅੱਜ ਲੰਗਰ ਛਕਾਉਣ ਮੌਕੇ ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਗੱਗੀ ਸਿੰਘ, ਗੁਰਚਰਨ ਸਿੰਘ ਆਦਿ ਸੇਵਾ ਕਰ ਰਹੇ ਹਨ.

NO COMMENTS