*ਗੁਰੂਆਂ ਦੇ ਉਪਦੇਸ਼ਾਂ ਨੂੰ ਗ੍ਰਹਿਣ ਕਰਨ ਨਾਲ ਭਾਈ ਚਾਰਕ ਸਾਂਝ ਤੇ ਆਪਸੀ ਪਿਆਰ ਵਧਦਾ ਹੈ।- ਬਾਬਾ ਅਮ੍ਰਿਤ ਮੁਨੀ*

0
9

ਬਾਬਾ ਸ੍ਰੀ ਚੰਦਰ ਦੇ 350ਵੇਂ ਪ੍ਰਕਾਸ਼ ਉਤਸਵ ਮੌਕੇ ਬਰੈਡ ਪਕੋੜਿਆਂ ਦਾ ਲੰਗਰ ਲਾਇਆ।

ਮਾਨਸਾ 12/9/24 (ਸਾਰਾ ਯਹਾਂ/ਮੁੱਖ ਸੰਪਾਦਕ) ਧੰਨ ਧੰਨ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਜੀ ਦੇ 350 ਵੇਂ ਪ੍ਰਕਾਸ਼ ਉਤਸਵ ਮੌਕੇ ਡੇਰਾ ਬਾਬਾ ਭਾਈ ਗੁਰਦਾਸ ਜੀ ਮੁਖੀ ਮਹੰਤ ਅਮ੍ਰਿਤ ਮੁਨੀ ਦੀ ਅਗਵਾਈ ਹੇਠ ਸਿਰਸਾ ਰੋਡ ਤੇ ਬਰੈਡ ਪਕੋੜਿਆਂ ਦਾ ਲੰਗਰ ਲਾਇਆ ਗਿਆ।ਇਸ ਮੌਕੇ ਮਹੰਤ ਅਮ੍ਰਿਤ ਮੁਨੀ ਨੇ ਕਿਹਾ ਅਜੋਕੇ ਦੌਰ ਵਿੱਚ ਮਨੁੱਖ ਕੇਵਲ ਮਾਇਆ ਮੋਹ ਜਾਲ ਦਾ ਸ਼ਿਕਾਰ ਹੋ ਚੁੱਕਾ ਹੈ ਅਤੇ ਮਲਪਰੱਸਤੀ ਕਰਕੇ ਰਿਸ਼ਤੇ ਤਾਰ ਤਾਰ ਹੋ ਰਹੇ ਹਨ। ਉਹਨਾਂ ਮਨੁੱਖਤਾ ਪ੍ਰਤੀ ਲਗਨ ਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਲਈ ਗੁਰੂਆਂ ਦੇ ਦਿੱਤੇ ਉਪਦੇਸ਼ ਤੇ ਅਮਲ ਸਮੇਂ ਦੀ ਲੋੜ ਹੈ।
ਇਸ ਮੌਕੇ ਸ਼ਹਿਰ ਦੀ ਪ੍ਰਮੁੱਖ ਸਖਸ਼ੀਅਤਾਂ ਸਾਬਕਾ ਪ੍ਰਧਾਨ ਨਗਰ ਕੌਂਸਲ ਮਨਦੀਪ ਗੋਰਾ, ਸਾਬਕਾ ਐਮ ਸੀ ਰਾਜੂ ਦਰਾਕਾ, ਕਾਮਰੇਡ ਕ੍ਰਿਸ਼ਨ ਸਿੰਘ ਚੋਹਾਨ, ਜੱਸਾ ਸਿੰਘ ਸਾਬਕਾ ਐਮ ਸੀ, ਬਿੱਕਰ ਸਿੰਘ, ਰਜਿੰਦਰ ਗੁਰੀ, ਗੁਰਦੀਪ ਭੁੱਲਰ,ਕਾਕੀ ਭੰਗੂ,ਬਾਜ਼ੀ, ਕ੍ਰਿਸ਼ਨ ਐਮ ਸੀ , ਅਤੇ ਬਲਕਰਨ ਸਿੰਘ ਆਦਿ ਹਾਜ਼ਰ ਰਹੇ। ਲੰਗਰ ਸੇਵਾ ਸਵੇਰੇ ਤੋਂ ਸ਼ਾਮ ਤੱਕ ਜਾਰੀ ਰਹੀ ਅਤੇ ਅਨੇਕਾਂ ਲੋਕ ਪ੍ਰਸ਼ਾਦ ਰੁਪੀ ਲੰਗਰ ਸਕਿਆ।

NO COMMENTS