*ਗੁਰਦਾਸਪੁਰ ਸੀਟ ਤੋਂ ਯੁਵਰਾਜ ਸਿੰਘ ਹੋਣਗੇ ਭਾਜਪਾ ਦੇ ਉਮੀਦਵਾਰ ? ਕ੍ਰਿਕਟਰ ਨੇ ਕੀਤਾ ਖ਼ੁਲਾਸਾ !*

0
83

ਮਾਰਚ 02 (ਸਾਰਾ ਯਹਾਂ/ਬਿਊਰੋ ਨਿਊਜ਼) ਕ੍ਰਿਕਟਰ ਯੁਵਰਾਜ ਸਿੰਘ ਅਤੇ ਉਨ੍ਹਾਂ ਦੀ ਮਾਂ ਸ਼ਬਨਮ ਸਿੰਘ ਨੇ ਕੁਝ ਦਿਨ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਸੀ। ਉਦੋਂ ਤੋਂ ਹੀ ਉਨ੍ਹਾਂ ਦੇ ਰਾਜਨੀਤੀ ਵਿੱਚ ਆਉਣ ਦੀ ਚਰਚਾ ਸ਼ੁਰੂ ਹੋ ਗਈ ਸੀ। 

ਗੁਰਦਾਸਪੁਰ ਲੋਕ ਸਭਾ ਸੀਟ ਪੰਜਾਬ ਦੀ ਸਭ ਤੋਂ ਭਖਦੀਆਂ ਸੀਟਾਂ ਵਿੱਚੋਂ ਇੱਕ ਹੈ। ਸੈਲੀਬ੍ਰਿਟੀਜ਼ ਵੀ ਇਸ ਸੀਟ ਨੂੰ ਕਾਫੀ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਵਿਨੋਦ ਖੰਨਾ ਤੋਂ ਲੈ ਕੇ ਸੰਨੀ ਦਿਓਲ ਤੱਕ ਹਰ ਕੋਈ ਇੱਥੋਂ ਜਿੱਤ ਕੇ ਸੰਸਦ ਵਿੱਚ ਪਹੁੰਚਿਆ। 2024 ਦੀਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਇਹ ਸੀਟ ਇੱਕ ਵਾਰ ਫਿਰ ਚਰਚਾ ਵਿੱਚ ਹੈ। ਕਾਰਨ ਇਹ ਹੈ ਕਿ ਕ੍ਰਿਕਟਰ ਯੁਵਰਾਜ ਸਿੰਘ ਦੇ ਭਾਜਪਾ ਦੀ ਟਿਕਟ ‘ਤੇ ਸਿਆਸਤ ‘ਚ ਆਉਣ ਦੀ ਪੰਜਾਬ ਦੇ ਸਿਆਸੀ ਹਲਕਿਆਂ ‘ਚ ਚਰਚਾ ਹੈ।

ਸੰਨੀ ਦਿਓਲ ਤੋਂ ਬਾਅਦ ਯੁਵਰਾਜ ਉੱਤੇ ਦਾਅ ਖੇਡੇਗੀ ਭਾਜਪਾ

ਦਰਅਸਲ ਸੰਨੀ ਦਿਓਲ ਨੇ ਸਾਫ ਕਰ ਦਿੱਤਾ ਹੈ ਕਿ ਉਹ ਗੁਰਦਾਸਪੁਰ ਤੋਂ ਅਗਲੀ ਚੋਣ ਨਹੀਂ ਲੜਨਗੇ। ਹੁਣ ਭਾਜਪਾ ਇਸ ਸੀਟ ‘ਤੇ ਨਵੇਂ ਚਿਹਰੇ ਦੀ ਤਲਾਸ਼ ਕਰ ਰਹੀ ਹੈ ਪਰ ਇਸ ਦੌਰਾਨ ਯੁਵਰਾਜ ਨੇ ਪਹਿਲੀ ਵਾਰ ਚੋਣ ਲੜਨ ਦੀਆਂ ਅਟਕਲਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਯੁਵਰਾਜ ਸਿੰਘ ਨੇ ਲੋਕ ਸਭਾ ਚੋਣ ਲੜਨ ਦੀਆਂ ਚਰਚਾਵਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਫਿਲਹਾਲ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ। ਆਪਣੀ ਗੈਰ-ਸਰਕਾਰੀ ਸੰਸਥਾ (NGO) ਰਾਹੀਂ ਸਮਾਜ ਸੇਵਾ ਜਾਰੀ ਰੱਖੇਗੀ। ਯੁਵਰਾਜ ਸਿੰਘ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਦੇ ਉਲਟ ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ ਹਾਂ। ਮੇਰਾ ਜਨੂੰਨ ਵੱਖ-ਵੱਖ ਸਮਰੱਥਾਵਾਂ ਵਿੱਚ ਲੋਕਾਂ ਦਾ ਸਮਰਥਨ ਅਤੇ ਮਦਦ ਕਰਨਾ ਹੈ ਅਤੇ ਮੈਂ ਆਪਣੀ ਫਾਊਂਡੇਸ਼ਨ ਰਾਹੀਂ ਅਜਿਹਾ ਕਰਨਾ ਜਾਰੀ ਰੱਖਾਂਗਾ।

ਕਿਉਂ ਸ਼ੁਰੂ ਹੋਈ ਸੀ ਚਰਚਾ

ਕ੍ਰਿਕਟਰ ਯੁਵਰਾਜ ਸਿੰਘ ਅਤੇ ਉਨ੍ਹਾਂ ਦੀ ਮਾਂ ਸ਼ਬਨਮ ਸਿੰਘ ਨੇ ਕੁਝ ਦਿਨ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਸੀ। ਉਦੋਂ ਤੋਂ ਹੀ ਉਨ੍ਹਾਂ ਦੇ ਰਾਜਨੀਤੀ ਵਿੱਚ ਆਉਣ ਦੀ ਚਰਚਾ ਸ਼ੁਰੂ ਹੋ ਗਈ ਸੀ। 

NO COMMENTS