*ਗੁਜਰਾਤ ਦੇ ਤੱਟ ਨੇੜਿਓਂ ਫੜੀ 400 ਕਰੋੜ ਦੀ ਹੈਰੋਇਨ*

0
24

ਅਹਿਮਦਾਬਾਦ 20,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼):  ਗੁਜਰਾਤ ਦੇ ਤੱਟ ਨੇੜਿਓਂ 400 ਕਰੋੜ ਰੁਪਏ ਦੀ ਹੈਰੋਇਨ ਫੜੀ ਹੈ। ਭਾਰਤੀ ਜਲ ਖੇਤਰ ਵਿੱਚ 77 ਕਿੱਲੋ ਹੈਰੋਇਨ ਲਿਜਾ ਰਹੀ ਪਾਕਿਸਤਾਨੀ ਕਿਸ਼ਤੀ ਫੜੀ ਗਈ ਹੈ। ਕਿਸ਼ਤੀ ਦੇ ਚਾਲਕ ਦਲ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਗਲੇਰੀ ਜਾਂਚ ਲਈ ਕਿਸ਼ਤੀ ਨੂੰ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਜੱਖੂ ਤੱਟ ’ਤੇ ਲਿਜਾਇਆ ਗਿਆ ਹੈ। ਗੁਜਰਾਤ ਵਿੱਚ ਇਹੋ ਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਲਈ ਵੱਡੇ ਸਵਾਲ ਵੀ ਖੜ੍ਹੇ ਹੋ ਰਹੇ ਹਨ।


ਅਧਿਕਾਰੀਆਂ ਨੇ ਦੱਸਿਆ ਕਿ ‘ਅਲ ਹੁਸੈਨੀ’ ਕਿਸ਼ਤੀ ਵਿੱਚੋਂ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਲਗਪਗ 400 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਗੁਜਰਾਤ ਅਤਿਵਾਦ ਵਿਰੋਧੀ ਦਸਤੇ ਤੇ ਭਾਰਤੀ ਤੱਟ ਰੱਖਿਅਕਾਂ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਐਤਵਾਰ ਦੇਰ ਰਾਤ ਉਕਤ ਨਸ਼ੀਲੇ ਪਦਾਰਥ ਜ਼ਬਤ ਗਏ। 

ਦੱਸ ਦਈਏ ਕਿ ਪਿਛਲੇ ਮਹੀਨੇ, ਏਟੀਐਸ ਨੇ ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿੱਚ ਇੱਕ ਨਿਰਮਾਣ ਅਧੀਨ ਘਰ ਤੋਂ ਲਗਪਗ 600 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਜ਼ਬਤ ਕੀਤੀ ਸੀ। ਗੁਜਰਾਤ ਵਿੱਚ ਇਹੋ ਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।ਯਾਦ ਰਹੇ ਭਾਰਤ ਵਿੱਚ ਇਸ ਸਾਲ ਸਤੰਬਰ ਵਿੱਚ ਹੈਰੋਇਨ ਦੀ ਸਭ ਤੋਂ ਵੱਡੀ ਖੇਪ ਫੜੀ ਗਈ ਸੀ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਦੋ ਕੰਟੇਨਰਾਂ ‘ਚੋਂ ਕਰੀਬ 3,000 ਕਿਲੋਗ੍ਰਾਮ ਡਰੱਗਜ਼ ਜ਼ਬਤ ਕੀਤੀ ਸੀ, ਜਿਸ ਦੀ ਵਿਸ਼ਵ ਬਾਜ਼ਾਰ ‘ਚ ਕੀਮਤ 21,000 ਕਰੋੜ ਰੁਪਏ ਹੈ।

NO COMMENTS