ਗੀਤ ਮੁਕਾਬਲੇ ਚ ਉੱਭਾ ਬੁਰਜ ਢਿਲਵਾਂ ਦੇ ਜਸ਼ਨਦੀਪ ਸਿੰਘ ਨੇ ਜ਼ਿਲ੍ਹੇ ਚੋਂ ਦੂਜਾ, ਗੀਤਾ ਆਲਮਪੁਰ ਮੰਦਰਾਂ ਨੇ ਬਲਾਕ ਚੋਂ ਦੂਜਾ ਸਥਾਨ ਹਾਸਲ ਕੀਤਾ

0
39

ਮਾਨਸਾ 13 (ਸਾਰਾ ਯਹਾ, ਬੀਰਬਲ ਧਾਲੀਵਾਲ )ਅਗਸਤ: ਸਿੱਖਿਆ ਵਿਭਾਗ ਵੱਲ੍ਹੋਂ ਕਰਵਾਏ ਗਏ ਆਨਲਾਈਨ ਵਿਦਿਅਕ ਮੁਕਾਬਲਿਆਂ ਦੇ ਗੀਤ ਮੁਕਾਬਲੇ ਦੇ ਮਿਡਲ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਭਾ ਬੁਰਜ ਢਿੱਲਵਾਂ ਮਾਨਸਾ ਦੇ ਛੇਵੀਂ ਕਲਾਸ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਪੁੱਤਰ ਨੇੈਬ ਸਿੰਘ ਨੇ ਜਿਲ੍ਹਾ ਮਾਨਸਾ  ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ।ਸਕੂਲ ਦੇ ਪ੍ਰਿੰਸੀਪਲ ਅਵਤਾਰ ਸਿੰਘ ਨੇ ਜਸ਼ਨਦੀਪ ਸਿੰਘ ਅਤੇ ਉਸ ਦੇ ਮਾਤਾ ਪਿਤਾ ਅਤੇ ਸਕੂਲ ਦੇ ਗਾਈਡ ਅਧਿਆਪਕ ਬਲਦੇਵ ਸਿੰਘ,ਸ੍ਰੀਮਤੀ ਰਾਣੀ ਭੱਟੀ ਅਤੇ ਸੁਮਨਜੀਤ ਸਿੰਘ ਬਰਾੜ ਅਤੇ ਸਮੂਹ ਸਟਾਫ਼ ਨੂੰ ਮੁਬਾਰਕਾਂ ਦਿੱਤੀ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਬਾਵਜੂਦ ਵਿਭਾਗ ਵੱਲ੍ਹੋਂ ਘਰ ਬੈਠੇ ਸਕੂਲੀ ਵਿਦਿਆਰਥੀਆਂ ਦੇ ਸਰਬ ਪੱਖੀ ਵਿਕਾਸ ਕਰਨ ਦੇ ਮਕਸਦ ਨਾਲ ਜੋ ਉਪਰਾਲਾ ਕੀਤਾ ਹੈ ਬਹੁਤ ਸ਼ਲਾਘਾਯੋਗ ਹੈ,ਜਿਸ ਲਈ ਸਭ ਵਿਦਿਆਰਥੀਆਂ ਨੂੰ ਇਸ ਸੁਨਹਿਰੀ ਮੌਕੇ ਦਾ ਲਾਭ ਲੈਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਹੋਣ ਵਾਲੇ ਮੁਕਾਬਲੇ ਜਿਵੇਂ ਕਵਿਤਾ ਉਚਾਰਨ, ਸੰਗੀਤ ਸਾਜ਼ ਵਾਦਨ, ਭਾਸ਼ਣ, ਸੁੰਦਰ ਲਿਖਾਈ, ਪੇਂਟਿੰਗ, ਪੀ ਪੀ ਟੀ ਮੁਕਾਬਲਾ ਆਦਿ ਵਿੱਚ ਵੱਧ ਚੜ੍ਹ ਕੇ ਭਾਗ ਲੈ ਕੇ ਆਪਣੇ ਮਾਤਾ ਪਿਤਾ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ।         ਦੂਜੇ ਪਾਸੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਆਲਮਪੁਰ ਮੰਦਰਾਂ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਗੀਤਾ ਰਾਣੀ ਪੁੱਤਰੀ ਗੁਲਾਬ ਸਿੰਘ ਨੇ ਬਲਾਕ ਬੁਢਲਾਡਾ ਵਿਚੋਂ ਗੀਤ ਗਾਇਨ ਮੁਕਾਬਲੇ ਚੋਂ ਦੂਜਾ ਸਥਾਨ ਪ੍ਰਾਪਤ ਕੀਤਾ।          ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਡਿਪਟੀ ਡੀਈਓ ਜਗਰੂਪ ਭਾਰਤੀ, ਪ੍ਰਿੰਸੀਪਲ ਡਾ ਬੂਟਾ ਸਿੰਘ ਸੇਖੋਂ,ਜ਼ਿਲ੍ਹਾ ਨੋਡਲ ਅਫਸਰ ਨਰਿੰਦਰ ਸਿੰਘ ਮੋਹਲ ਅਤੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਮੋਹਲ ਨੇ ਜੇਤੂ  ਵਿਦਿਆਰਥੀ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।

NO COMMENTS