*ਗੀਤਾ ਭਵਨ ਕਮੇਟੀ ਨੇ ਰਾਧਾ ਅਸਟਮੀ ਦੇ ਸੰਬੰਧ ਚ ਪ੍ਭਾਤ ਫੇਰੀ ਦਾ ਕੀਤਾ ਆਯੋਜਨ*

0
12

ਮਾਨਸਾ 24,ਅਗਸਤ (ਸਾਰਾ ਯਹਾਂ/ਜੋਨੀ ਜਿੰਦਲ)  : ਸੀ੍ ਰਾਧਾ ਜਨਮ ਅਸ਼ਟਮੀ ਦਿਹਾੜਾ 4 ਸਤੰਬਰ ਨੂੰ ਧੂਮਧਾਮ ਨਾਲ ਸ਼੍ਰੀ ਕਿ੍ਸਨ ਕੀਰਤਨ ਮੰਡਲ ਮਾਨਸਾ ਵੱਲੋ ਗੀਤਾ ਭਵਨ ਵਿਖੇ ਮਨਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦਿਆ ਮੰਡਲ ਦੇ ਸਕੱਤਰ ਅਮਰ ਪੀ ਪੀ, ਪ੍ਧਾਨ ਧਰਮ ਪਾਲ ਪਾਲੀ ਤੇ ਸੁਰਿੰਦਰ ਲਾਲੀ ਨੇ ਦੱਸਿਆ ਕਿ ਰਾਧਾ ਜਨਮ ਅਸ਼ਟਮੀ ਦੇ ਸੰਬੰਧ ਚ ਸੀ੍ਮਦਭਾਗਵਤ ਕਥਾ ਦਾ ਆਯੋਜਨ ਕੀਤਾ ਗਿਆ ਹੈ। ਜੋ 29 ਅਗਸਤ ਤੋ ਸੁਰੂ ਹੋਵੇਗੀ ਅਤੇ 4 ਸਤੰਬਰ ਨੂੰ ਭੋਗ ਪਾਇਆ ਜਾਵੇਗਾ।ਜਿਸ ਦੇ ਲਈ ਪੰਡਿਤ ਅਸ਼ਵਨੀ ਸ਼ਰਮਾ ਕਾਲਾਵਾਲੀ ਵਾਲੇ ਵਿਸੇਸ ਤੋਰ ਤੇ ਪ੍ਵਚਨ ਕਰਨ ਲਈ ਪਹੁੰਚ ਰਹੇ ਹਨ।ਉਨ੍ਹਾਂ ਦੱਸਿਆ ਕਿ ਕਥਾ ਦਾ ਸਮਾ ਦੁਪਹਿਰ 3.30 ਵਜੇ ਹੋਵੇਗਾ। ਰਾਧਾ ਜਨਮ ਅਸ਼ਟਮੀ ਦੇ ਸੰਬੰਧ ਵਿਚ ਪ੍ਰਭਾਤ ਫੇਰੀ ਦਾ ਆਯੌਜਨ 24 ਅਗਸਤ ਤੋ ਸੁਰੂ ਕੀਤਾ ਗਿਆ ਹੈ। ਜੋ ਲਗਾਤਾਰ 4 ਸਤੰਬਰ ਤੱਕ ਜਾਰੀ ਰਹੇਗਾ।ਜਿਸ ਦੇ ਪਹਿਲੇ ਦਿਨ ਨਾਰਿਅਲ ਦੀ ਰਸਮ ਸੀ੍ ਰਾਧੇ ਰਾਧੇ ਪ੍ਰਭਾਤ ਫੇਰੀ ਮੰਡਲ ਦੀ ਸੰਚਾਲਿਕਾ ਅਨਾਮਿਕਾ ਦੀਦੀ ਵੱਲੋਂ ਨਿਭਾਈ ਗਈ। ਪ੍ਭਾਤ ਫੇਰੀ ਨੂੰ ਲੈ ਕੇ ਵੱਡੀ ਗਿਣਤੀ ਵਿਚ ਪਹਿਲੇ ਦਿਨ ਹੀ ਭਗਤਾ ਚ ਉਤਸ਼ਾਹ ਦੇਖਣ ਨੂੰ ਮਿਲਿਆ। ਇਹ ਪ੍ਰਭਾਤ ਫੇਰੀ  ਰੋਜਾਨਾ ਸਵੇਰੇ 4.30 ਵਜੇ ਗੀਤਾ ਭਵਨ ਤੋ ਸੁਰੂ ਹੁੰਦੀ ਹੈ ਜੋ ਸ਼ਹਿਰ ਦੇ ਵੱਖ ਵੱਖ ਗਲੀਆ , ਮੁਹੱਲਿਆ ਤੋ ਹੋ ਕੇ ਵਾਪਿਸ ਮੰਦਰ ਪਹੁੰਚਦੀ ਹੈ ।ਸਮਾਪਤੀ ਸਮੇ ਕਿਸੇ ਇਕ ਕ੍ਰਿਸਨ ਭਗਤ ਦੇ ਘਰ ਆਰਤੀ  ਕਰਕੇ ਪ੍ਰਸਾਦ ਵੰਡਿਆ ਜਾਦਾ ਹੈ। ਜਿਸ ਦੇ ਤਹਿਤ ਅੱਜ ਪੈਸਟਿਸਾਇਡ ਯੂਨੀਅਨ ਦੇ

ਪ੍ਧਾਨ ਭੀਮ ਸੈਨ ਝੇਰਿਆਵਾਲਿ ਵਾਲੇ ਦੇ ਘਰ ਅੱਜ  ਕ੍ਰਿਸ਼ਨ ਜੀ ਦੇ ਭਜਨ ਗਾਕੇ  ਆਰਤੀ ਕੀਤੀ ਗਈ ।ਇਸ ਦੋਰਾਨ ਮੰਡਲ ਵੱਲੋ ਪਰਿਵਾਰ ਨੂੰ ਯਾਦਗਰੀ ਚਿੰੰਨ ਦੇ ਕੇ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਸਾਰੇ ਭਗਤਾ ਨੂੰ ਪ੍ਰਸ਼ਾਦ ਵੰਡਿਆ ਗਿਆ ।ਇਸ ਮੋਕੇ ਪਵਨ ਧੀਰ, ਰਜੇਸ ਪੰਧੇਰ,ਅਸ਼ੋਕ ਗਰਗ, ਵਿਨੋਦ ਭੰਮਾ ,ਕਮਲ ਸਰਮਾ, ਦੀਵਾਨ ਭਾਰਤੀ, ਕਿ੍ਸਨ ਬਾਸਲ, , ਰਾਜ ਨਰਾਇਣ ਕੂਕਾ ,ਸੁਮੀਰ ਛਾਬੜਾ , ਅਨਿਲ ਕੁਮਾਰ , ਯੋਕੇਸ ਸੌਨੁੂੰ , ਡਿੰਪਾ ,ਬਿੰਦਰਪਾਲ ਗਰਗ, ਰਾਜ ਸਿੰਗਲਾ,ਰਾਜ ਟਿੱਡਾ, ਮੁਕੇਸ਼ ਮੋਨੂ ਦਾਨੇਵਾਲੀਆ, ਵਿਸਾਲ ਗੋਲਡੀ, ਬੱਬੂ,ਭੋਲਾ ਰੇਅ ਵਾਲਾ,ਸਤੀਸ ਗੋਇਲ, ਵਿਨੋਦ ਬਾਸਲ, ਈਸ਼ਵਰ ਗੋਇਲ,ਟੋਨੀ ਸਰਮਾ,ਬਿੱਟੂ ਸਰਮਾ,ਸੰਜੀਵ ਸੰਜੂ, ਜੱਸਲ, ਸੁਭਾਸ, ਭੂਸ਼ਨ ਗਰਗ,ਨਸੀਬ ਬਹਿਣੀਵਾਲ,ਦੀਵਾਨ ਧਿਆਨ, ਅਨਿਲ ਕੁਮਾਰ, ਰਮੇਸ ਕੁਮਾਰ ਤੋਂ ਇਲਾਵਾ ਸਹਿਰ ਦੇ ਸਮੂਹ ਜਾਗਰਣ ਮੰਡਲ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾ ਦੇ ਆਹੁਦੇਦਾਰ ਹਾਜਰ ਸਨ।

NO COMMENTS