*ਗਿਆਨ ਹਾਸਿਲ ਕਰਨ ਅਤੇ ਵੰਡਣ ਨਾਲ ਹਮੇਸ਼ਾਂ ਵੱਧਦਾ ਹੈ-ਵਿਧਾਇਕ ਪ੍ਰਿੰਸੀਪਲ ਬੁੱਧ ਰਾਮ*

0
15

ਬੁਢਲਾਡਾ/17 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ)

 ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੁੜ ਕੇ ਆਪਣੇ ਭਵਿੱਖ ਨੂੰ ਬਿਹਤਰੀਨ ਬਣਾਉਣਾ ਚਾਹੀਦਾ ਹੈ ਕਿਉਂਕਿ ਗਿਆਨ ਹਮੇਸ਼ਾਂ ਹਾਸਲ ਕਰਨ ਅਤੇ ਵੰਡਣ ਨਾਲ ਵਧਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ਼੍ਰੀ ਬੁੱਧ ਰਾਮ ਨੇ ਪਿੰਡ ਰਿਉੰਦ ਕਲਾਂ ਵਿਖੇ ਯੂਥ ਲਾਇਬ੍ਰੇਰੀ ਦੇ ਉਦਘਾਟਨ ਮੌਕੇ ਕੀਤਾ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਆਧੁਨਿਕ ਯੂਥ ਲਾਇਬੇ੍ਰਰੀਆਂ ਖੋਲ੍ਹੀਆਂ ਜਾ ਰਹੀਆਂ ਹਨ, ਜਿਸ  ਤਹਿਤ ਅੱਜ ਬੁਢਲਾਡਾ ਹਲਕੇ ਦੇ ਪਿੰਡ ਰਿਉੰਦ ਕਲਾਂ ਵਿਖੇ ਯੂਥ ਲਾਇਬ੍ਰੇਰੀ ਨੂੰ ਪਿੰਡ ਵਾਸੀਆਂ ਦੇ ਭਰਵੇਂ ਇਕੱਠ ਵਿੱਚ ਸਪੁਰਦ ਕੀਤਾ ਗਿਆ ਹੈ।

          ਉਨ੍ਹਾਂ ਕਿਹਾ ਕਿ ਕਿਤਾਬਾਂ ਨਾਲ ਮਨੁੱਖ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਇਹ ਗਿਆਨ ਉਸ ਨੂੰ ਕਾਮਯਾਬੀ ਦਾ ਰਾਹ ਦਿਖਾਉਣ ਵਿੱਚ ਸਹਾਈ ਸਿੱਧ ਹੁੰਦਾ ਹੈ। ਉਨ੍ਹਾਂ ਵਿਦਿਆਰਥੀਆਂ ਅਤੇ ਪਿੰਡ ਨਿਵਾਸੀਆਂ ਨੂੰ ਕਿਤਾਬਾਂ ਨਾਲ ਜੁੜਨ ਲਈ ਕਿਹਾ। ਉਨ੍ਹਾਂ ਕਿਹਾ ਕਿ ਚੰਗਾ ਇਨਸਾਨ, ਇੱਕ ਉੱਚ ਅਧਿਕਾਰੀ ਤੇ ਇੱਕ ਚੰਗਾ ਅਧਿਆਪਕ ਬਣਾਉਣ ਤੋਂ ਇਲਾਵਾ ਪ੍ਰੀਖਿਆਵਾਂ ਦੀ ਤਿਆਰੀ ਲਈ ਲਾਇਬ੍ਰੇਰੀ ਦਾ ਵੱਧ ਤੋਂ ਵੱਧ ਉਪਯੋਗ ਕਰਨਾ ਚਾਹੀਦਾ ਹੈ।

       ਇਸ ਦੌਰਾਨ ਵਿਧਾਇਕ ਅਤੇ ਅਕਾਸ਼ ਬਾਂਸਲ ਆਈ.ਏ.ਐਸ. ਏ.ਡੀ.ਸੀ.ਮਾਨਸਾ ਵੱਲੋਂ ਸਿੱਖਿਆ ਅਤੇ ਖੇਡਾਂ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਵਧੀਆ ਪ੍ਰਾਪਤੀਆਂ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। 

      ਇਸ ਸਮੇਂ  ਆਕਾਸ਼ ਬਾਂਸਲ ਆਈ.ਏ.ਐਸ.ਏ.ਡੀ.ਸੀ.( ਵਿਕਾਸ), ਗਗਨਦੀਪ ਸਿੰਘ ਪੀ.ਸੀ.ਐਸ. ,ਉਪ ਮੰਡਲ ਮੈਜਿਸਟਰੇਟ ਬੁਢਲਾਡਾ, ਬੀਡੀਪੀਓ ਕੁਸੁਮ ਅਗਰਵਾਲ, ਚੇਅਰਮੈਨ ਸਹਿਕਾਰੀ ਬੈਂਕ ਸੋਹਣਾ ਸਿੰਘ ਕਲੀਪੁਰ, ਨਿਰੰਜਣ ਬੋਹਾ, ਸਰਪੰਚ ਰਿਉੰਦ ਕਲਾਂ ਜਸਵਿੰਦਰ ਸਿੰਘ ਅਤੇ ਗੁਰਦਰਸ਼ਨ ਸਿੰਘ ਪਟਵਾਰੀ ਦਫਤਰ ਐਮ.ਐਲ.ਏ. ਬੁਢਲਾਡਾ, ਪੰਚਾਇਤ ਸਕੱਤਰ ਬਲਜਿੰਦਰ ਸਿੰਘ , ਦੀਪਕ ਕੁਮਾਰ, ਜਗਤਾਰ ਸਿੰਘ , ਧੀਰਜ ਕੁਮਾਰ, ਅਸ਼ਵਨੀ ਕੁਮਾਰ ,ਅਜ਼ੀਜ ਸਰੋਏ, ਗੁਲਾਬ ਸਿੰਘ, ਰਿਉਂਦ ਕਲਾਂ ਸਕੂਲ ਸਟਾਫ, ਖੇਡਾਂ ਅਤੇ ਅਕਾਮਦਿਕ ਪ੍ਰਾਪਤੀ ਕਰਨ ਵਾਲੇ ਸਕੂਲੀ ਬੱਚੇ ਅਤੇ ਉਹਨਾਂ ਦੇ ਮਾਪਿਆਂ ਤੋਂ ਇਲਾਵਾ ਪਿੰਡ ਨਿਵਾਸੀ ਅਤੇ ਸਮੂਹਗ੍ਰਾਮ ਪੰਚਾਇਤ ਮੌਜੂਦ ਸੀ।

ਸਟੇਜ ਸਕੱਤਰ ਦੀ ਜ਼ਿੰਮੇਵਾਰੀ ਦਿਲਬਾਗ ਸਿੰਘ ਨੇ ਬਾਖੂਬੀ ਨਿਭਾਈ ।

NO COMMENTS