*ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ੍ਹ ਵਿਖੇ ਮੁਫਤ ਮੈਡੀਕਲ ਚੈਕਅੱਪ ਕੈਂਪ ਅੱਜ*

0
30


ਬਰੇਟਾ 28,ਮਾਰਚ (ਸਾਰਾ ਯਹਾਂ/ ਰੀਤਵਾਲ) ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ੍ਹ ਵੱਲੋਂ ਆਸਰਾ
ਫਾਉਂਡੇਸ਼ਨ ਅਤੇ ਬਰੇਟਾ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਅਤੇ ਚੈਕਅੱਪ ਕੈਂਪ
ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆ ਸਕੂਲ ਦੇ ਚੇਅਰਮੈਨ ਰਾਮਪਾਲ ਸਿੰਘ
ਸੇਖੋਂ ਅਤੇ ਆਸਰਾ ਫਾਉਂਡੇਸਨ ਦੇ ਖਜਾਨਚੀ ਗੁਲਾਬ ਸਿੰਘ ਨੇ ਦੱਸਿਆ ਕਿ ਇਹ
ਕੈਂਪ ਅੱਜ 29 ਮਾਰਚ ਦਿਨ ਮੰਗਲਵਾਰ ਨੂੰ ਸਵੇਰ 9 ਵਜੇ ਤੋਂ ਦੁਪਿਹਰ 1 ਵਜੇ ਤੱਕ
ਲਗਾਇਆ ਜਾ ਰਿਹਾ ਹੈ। ਸਕੂਲ ਪਿੰ੍ਰਸੀਪਲ ਭਰਤਦੀਪ ਗਰਗ ਨੇ ਦੱਸਿਆ ਕਿ ਸਿਵਲ ਹਸਪਤਾਲ
ਮਾਨਸਾ ਵਿੱਚ ਸੇਵਾਵਾਂ ਨਿਭਾ ਚੁੱਕੇ ਡਾ. ਸੁਨੀਲ ਬਾਂਸਲ ਐਮ.ਬੀ.ਬੀ.ਐਸ.,
ਐਮ.ਡੀ.(ਮੈਡੀਸਨ) ਦਿਲ ਅਤੇ ਛਾਤੀ ਦੇ ਮਾਹਿਰ ਤੋਂ ਇਲਾਵਾ ਜੱਚਾ ਬੱਚਾ ਜਨਾਨਾ ਹਸਪਤਾਲ
ਮਾਨਸਾ ਅਤੇ ਸਰਕਾਰੀ ਹਸਪਤਾਲ ਵਿੱਚ ਸੇਵਾ ਨਿਭਾ ਚੁੱਕੇ ਔਰਤਾਂ ਦੇ ਰੋਗਾਂ ਅਤੇ
ਅਪ੍ਰੇਸ਼ਨ ਦੇ ਮਾਹਿਰ ਡਾ. (ਮਿਸਿਜ) ਸੈਂਕੀ ਬਾਂਸਲ ਐਮ.ਬੀ.ਬੀ.ਐਸ., ਡੀ.ਐਨ.ਬੀ.
(ਐਮ.ਐਸ.) ਗਾਇਨੀ ਮਰੀਜਾਂ ਦਾ ਚੈਕਅੱਪ ਕਰਨ ਪਹੁੰਚ ਰਹੇ ਹਨ। ਆਸਰਾ
ਫਾਉਂਡੇਸ਼ਨ ਦੇ ਆਗੂਆਂ ਨੇ ਦੱਸਿਆ ਕਿ ਇਸ ਕੈਂਪ ਵਿੱਚ ਮੁਫਤ ਚੈਕਅੱਪ, ਮੁਫਤ
ਦਵਾਈਆਂ, ਮੁਫਤ ਈ.ਸੀ.ਜੀ. ਤੋਂ ਇਲਾਵਾ ਹੌਰ ਟੈਸਟ ਮੁਫਤ ਕੀਤੇ ਜਾਣਗੇ।

NO COMMENTS