*ਗਾਰਮੈਂਟਸ, ਸੂਜ ਅਤੇ ਜਨਰਲ ਸਟੋਰ ਐਸੋਸੀਏਸ਼ਨ ਦੇ ਤੀਸਰੀ ਵਾਰ ਰਾਜੇਸ਼ ਗਰਗ ਲੱਕੀ ਬਣੇ ਪ੍ਰਧਾਨ*

0
176

ਬੁਢਲਾਡਾ 23 ਮਾਰਚ   (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਗਾਰਮੈਂਟਸ, ਸ਼ੂਜ ਅਤੇ ਜਨਰਲ ਸਟੋਰ ਐਸੋਸੀਏਸ਼ਨ ਦੀ ਇੱਕ ਮੀਟਿੰਗ ਵਾਇਟ ਫੋਰਟ ਵਿਖੇ ਕੀਤੀ ਗਈ। ਇਸ ਮੀਟਿੰਗ ਦੀ ਸ਼ੁਰੂਆਤ ਰਾਸ਼ਟਰੀ ਗੀਤ ਗਾਉਣ ਉਪਰੰਤ ਕੀਤੀ ਗਈ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਪ੍ਰਧਾਨਗੀ ਦੀ ਚੋਣ ਕਰਕੇ ਰਾਜੇਸ਼ ਕੁਮਾਰ ਗਰਗ ਲੱਕੀ ਨੂੰ ਤੀਸਰੀ ਵਾਰ ਪ੍ਰਧਾਨਗੀ ਲਈ ਚੁਣਿਆ ਗਿਆ। ਇਸ ਮੌਕੇ ਮੈਂਬਰਾਂ ਵੱਲੋਂ ਪ੍ਰਧਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਪਿਛਲੀ ਕਾਰਗੁਜਾਰੀ ਦੀ ਪ੍ਰਸ਼ੰਸ਼ਾ ਕੀਤੀ ਗਈ। ਇਸ ਮੌਕੇ ਤੇ ਪ੍ਰਧਾਨ ਲੱਕੀ ਗਰਗ ਨੇ ਵਾਇਸ ਪ੍ਰਧਾਨ ਸਚਿਨ, ਜਰਨਲ ਸੈਕਟਰੀ ਜਗਮੋਹਨ ਜੋਨੀ, ਕੈਸ਼ੀਅਰ ਪੁਨੀਤ ਗੋਇਲ ਨੂੰ ਬਣਾਇਆ ਗਿਆ। ਇਸ ਮੋਕੇ ਪ੍ਰਧਾਨ ਨੇ ਕਿਹਾ ਕਿ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਹੋਵੇ ਤਾਂ ਉਹ ਤੁਰੰਤ ਮੇਰੇ ਨਾਲ ਸੰਪਰਕ ਕਰ ਸਕਦੇ ਹਨ। ਉਹ ਉਨ੍ਹਾਂ ਦੀ ਸਮੱਸਿਆ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਹੱਲ ਕਰਨ ਵਿੱਚ ਕੋਸ਼ਿਸ਼ਾਂ ਕਰਨਗੇ। ਐਸੋਸੀਏਸ਼ਨ ਦੇ ਕੰਮਾਂ ਕਾਰਜਾਂ ਨੂੰ ਦੇਖਦੇ ਹੋਏ ਸ਼ਹਿਰ ਦੇ ਨਵੇਂ ਦੁਕਾਨਦਾਰ ਵੀ ਐਸੋਸੀਏਸ਼ਨ ਦੀ ਮੈਂਬਰਸ਼ਿਪ ਵਿੱਚ ਸ਼ਾਮਲ ਹੋਏ। 80 ਦੇ ਕਰੀਬ ਦੁਕਾਨਦਾਰਾਂ ਨੇ ਮੀਟਿੰਗ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ।

NO COMMENTS