*ਗਾਗੋਵਾਲ ਪਰਿਵਾਰ ਵੱਲੋਂ ਸਮਰਥਨ ਦੇਣ ਤੋਂ ਬਾਅਦ ਸਿੱਧੂ ਮੁੱਸੇਵਾਲਾ ਮਜ਼ਬੂਤ ਸਥਿਤੀ ਵਿੱਚ*

0
166

ਮਾਨਸਾ14 ਫਰਵਰੀ (ਸਾਰਾ ਯਹਾਂ/ ਬੀਰਬਲ ਧਾਲੀਵਾਲ) : ਪੰਜਾਬ  ਵਿਧਾਨ ਸਭਾ ਚੋਣਾਂ ਵਿੱਚ ਬਹੁਤ ਥੋੜ੍ਹੇ ਦਿਨਾਂ ਦਾ ਸਮਾਂ ਰਹਿ ਗਿਆ ਹੈ। ਸਾਰੇ ਉਮੀਦਵਾਰ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ  ਜੇ ਗੱਲ ਮਾਨਸਾ ਸੀਟ ਦੀ ਕਰੀਏ ਤਾਂ ਪੰਜਾਬ ਭਰ ਦੇ ਲੋਕਾਂ ਦੀਆਂ ਨਿਗਾਹਾਂ ਮਾਨਸਾ ਸੀਟ ਉੱਪਰ ਲੱਗੀਆਂ ਹੋਈਆਂ ਹਨ। ਕਿਉਂਕਿ ਇਥੋਂ ਇਕ ਉੱਘੇ ਅਤੇ ਨਾਮੀ ਕਲਾਕਾਰ ਸ਼ੁਭਦੀਪ ਸਿੱਧੂ ਮੂਸੇ ਵਾਲਾ ਚੋਣ ਲੜ ਰਹੇ ਹਨ। ਬੇਸ਼ੱਕ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਇਕ ਇਕ ਕਰਕੇ ਸਾਰੇ ਕਾਂਗਰਸੀ  ਵੱਡੇ ਆਗੂਆਂ ਵੱਲੋਂ ਉਨ੍ਹਾਂ ਨੂੰ ਸਮਰਥਨ ਦੇਣ ਨਾਲ ਉਨ੍ਹਾਂ ਦੀ ਸਥਿਤੀ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ। ਪਿਛਲੇ ਦਿਨੀਂ ਸਾਬਕਾ ਮੰਤਰੀ ਗਾਗੋਵਾਲ ਦੇ ਪਰਿਵਾਰ ਵੱਲੋਂ ਸਿੱਧੂ ਮੁੱਸੇਵਾਲਾ ਨੂੰ ਸਮਰਥਨ ਦੇਣ ਨਾਲ ਸਿੱਧੂ ਬਹੁਤ ਮਜ਼ਬੂਤ ਸਥਿਤੀ ਵਿੱਚ ਪਹੁੰਚ ਗਏ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਗਾਗੋਵਾਲ ਪਰਿਵਾਰ ਦੀ ਮਾਨਸਾ ਸੀਟ ਤੇ ਇੱਕ ਵੱਡਾ ਵੋਟ ਬੈਂਕ  ਹੈ ਮਾਨਸਾ ਸੀਟ ਤੋਂ ਗਾਗੋਵਾਲ ਆਪਣੇ ਸਮੇਂ ਵਿੱਚ ਆਜ਼ਾਦ ਵੀ ਚੋਣ ਜਿੱਤ ਚੁੱਕੇ ਹਨ ।ਇਸ ਲਈ ਉਨ੍ਹਾਂ ਦਾ ਇੱਕ ਚੰਗਾ ਅਸਰ ਰਸੂਖ ਅਤੇ ਵੱਡਾ ਵੋਟ ਬੈਂਕ ਹੈ ਉਨ੍ਹਾਂ  ਵੱਲੋਂ ਸਿੱਧੂ ਮੂਸੇ ਵਾਲਾ ਦੇ ਹੱਕ ਵਿੱਚ ਖੜ੍ਹਨਾ ਅਤੇ ਚੋਣ ਪ੍ਰਚਾਰ ਵਿੱਚ ਨਾਲ ਕਰਨ ਨਾਲ ਕਾਂਗਰਸ ਇਕ ਮਜ਼ਬੂਤ ਸਥਿਤੀ ਵਿੱਚ ਪਹੁੰਚ ਚੁੱਕੀ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ  ਜੇ ਗਾਗੋਵਾਲ

ਪਰਿਵਾਰ ਨਾਲ ਜੁੜਿਆ ਸਾਰਾ ਵੋਟ ਬੈਂਕ ਸਿੱਧੂ ਦੇ ਹੱਕ ਵਿਚ ਭੁਗਤ ਜਾਂਦਾ ਹੈ ਤਾਂ ਸਿੱਧੂ ਮੂਸੇਵਾਲਾ ਦੀ ਜਿੱਤ ਯਕੀਨੀ ਹੈ । ਸਿੱਧੂ ਮੂਸੇਵਾਲਾ ਵੱਲੋਂ ਸਾਰੇ ਰੁੱਸੇ ਕਾਂਗਰਸੀਆਂ ਨੂੰ ਇੱਕ ਕਰਕੇ ਮਨਇਆ ਜਾ ਰਿਹਾ ਹੈ ਜਿਸ ਵਿਚ ਉਹ ਸਫਲ ਵੀ ਹੋ ਰਹੇ ਹਨ ।ਬੀਤੇ ਦਿਨਾਂ ਵਿੱਚ ਉਨ੍ਹਾਂ ਦੀਆਂ ਚੋਣ ਸਭਾਵਾਂ ਵਿਚ  ਵੱਡੇ ਇਕੱਠ ਜੁੜ ਰਹੇ ਹਨ ਜਿਸ ਤੋਂ ਇਹ ਸਾਫ ਸੰਕੇਤ ਮਿਲ ਰਿਹਾ ਹੈ ਕਿ ਮਾਨਸਾ ਤੋਂ ਸਿੱਧੂ ਮੂਸੇਵਾਲਾ ਦੀ ਜਿੱਤ ਯਕੀਨੀ ਹੁੰਦੀ ਜਾ ਰਹੀ ਹੈ।ਮਾਨਸਾ ਜ਼ਿਲ੍ਹੇ ਹਲਕੇ ਦੇ ਪਿੰਡਾਂ ਚ ਅਤੇ  ਸ਼ਹਿਰ ਸਿੱਧੂ ਨੂੰ ਮਿਲ ਰਿਹਾ ਹੈ ਭਾਰੀ ਸਮਰਥਨਜਿਸ ਦੀ ਗਵਾਹੀ ਹਰ ਸਭਾ ਵਿੱਚ ਹੋ ਰਿਹਾ ਭਾਰੀ ਤੱਥ ਭਰਦਾ ਹੈ ਸਿੱਕੀ ਇਸੇ ਵਾਲਾ ਗੀਤ ਦਿਨੋਂ ਦਿਨ ਹੋਰ ਵੀ ਮਜ਼ਬੂਤ ਸਥਿਤੀ ਸਹਿਜੇ ਹੀ ਅੰਦਾਜ਼ਾ  ਲਗਾਇਆ ਜਾ ਰਿਹਾ ਹੈ ਕਿ ਮਾਨਸਾ ਸੀਟ ਤੇ ਕਾਂਗਰਸ ਪਾਰਟੀ ਜਿੱਤ ਵੱਲ ਵਧ ਰਹੀ ਹੈ।     

NO COMMENTS