ਮਾਨਸਾ, 02 ਨਵੰਬਰ-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਗਾਂਧੀ ਸਕੂਲ ਵਿਖੇ ਮਨਾਇਆ ਪੰਜਾਬ ਦਿਵਸ।ਮਾਨਸਾ ਸਾਇਕਲ ਗਰੁੱਪ ਵਲੋਂ ਇੱਕ ਨਵੰਬਰ ਪੰਜਾਬ ਦਿਵਸ ਗਾਂਧੀ ਸਕੂਲ ਵਿਖੇ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਕੇ ਮਨਾਇਆ ਗਿਆ।ਇਹ ਜਾਣਕਾਰੀ ਦਿੰਦਿਆਂ ਬਲਜੀਤ ਕੜਵਲ ਨੇ ਦੱਸਿਆ ਕਿ ਡਾਕਟਰ ਜਨਕ ਰਾਜ ਸਿੰਗਲਾ ਦੀ ਅਗਵਾਈ ਹੇਠ ਮਣਾਏ ਗਏ ਇਸ ਦਿਵਸ ਮੌਕੇ ਬੱਚਿਆਂ ਵਲੋਂ ਕਵਿਤਾਵਾਂ, ਗੀਤ ਅਤੇ ਲੇਖ ਸੁਣਾਏ ਗਏ ਪੰਜਾਬ ਦੇ ਕਲਚਰ ਨੂੰ ਦਰਸਾਉਂਦਿਆਂ ਕੁੜੀਆਂ ਵਲੋਂ ਕੋਰੀਓ ਗਾ੍ਫੀ ਪੇਸ਼ ਕੀਤੀ ਗਈ।ਇਸ ਮੌਕੇ ਬੋਲਦਿਆਂ ਸੰਜੀਵ ਪਿੰਕਾ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀ ਵਿੱਚ ਮਿਕਸ ਹੋ ਰਹੇ ਫੈਕਟਰੀਆਂ ਦੇ ਗੰਦਲੇ ਪਾਣੀ ਨੂੰ ਰੋਕਣਾ ਚਾਹੀਦਾ ਹੈ ਅਤੇ ਪੰਜਾਬ ਦੀ ਜਵਾਨੀ ਦਾ ਘਾਂਣ ਕਰ ਰਹੇ ਨਸ਼ਿਆਂ ਤੇ ਠੱਲ ਪਾਉਣ ਲਈ ਸਰਕਾਰਾਂ ਨੂੰ ਯਤਨ ਕਰਨੇ ਚਾਹੀਦੇ ਹਨ।ਡਾਕਟਰ ਜਨਕ ਰਾਜ ਸਿੰਗਲਾ ਨੇ ਪੰਜਾਬ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਹਰ ਪੱਖੋਂ ਸਮਰੱਥ ਹੈ ਵਿਦਿਅਕ ਖੇਤਰ ਵਿੱਚ ਪੰਜਾਬ ਦੇ ਵਿਦਿਆਰਥੀਆਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਪੰਜਾਬ ਦਾ ਨਾਂ ਭਾਰਤ ਵਿਚ ਹੀ ਨਹੀਂ ਸਗੋਂ ਬਾਹਰਲੇ ਦੇਸ਼ਾਂ ਵਿੱਚ ਵੀ ਰੋਸ਼ਨ ਕੀਤਾ ਹੈ ਉਹਨਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਪੰਜਾਬ ਦਾ ਨਾਂ ਪੂਰੀ ਦੁਨੀਆ ਵਿੱਚ ਰੋਸ਼ਨ ਕਰਨ ਲਈ ਮਿਹਨਤ ਕਰਨ ਦੀ ਅਪੀਲ ਕੀਤੀ।ਬਲਵੀਰ ਸਿੰਘ ਅਗਰੋਈਆ ਅਤੇ ਨਰਿੰਦਰ ਗੁਪਤਾ ਵਲੋਂ ਵੀ ਪੰਜਾਬੀਅਤ ਨਾਲ ਸਬੰਧਤ ਕਵਿਤਾਵਾਂ ਸੁਣਾਈਆਂ ਗਈਆਂ।ਸਟੇਜ ਸਕੱਤਰ ਦੀ ਭੂਮਿਕਾ ਅਧਿਆਪਕ ਸ਼ਮੀ ਖਾਨ ਵਲੋਂ ਬਾਖੁਬੀ ਨਿਭਾਈ ਗਈ।ਪਿ੍ਸਿਪਲ ਮੈਡਮ ਰਿੰਪਲ ਅਰੋੜਾ ਵਲੋਂ ਇਹ ਪ੍ਰੋਗਰਾਮ ਉਹਨਾਂ ਦੇ ਸਕੂਲ ਵਿੱਚ ਰੱਖਣ ਲਈ ਧੰਨਵਾਦ ਕੀਤਾ ਗਿਆ।ਇਸ ਮੌਕੇ ਬਲਜੀਤ ਕੜਵਲ, ਨਰਿੰਦਰ ਗੁਪਤਾ, ਸੰਜੀਵ ਪਿੰਕਾ, ਅਰੁਣ ਗੋਇਲ, ਬਲਵੀਰ ਅਗਰੋਈਆ, ਪੁਨੀਤ ਸ਼ਰਮਾਂ, ਸ਼ਮੀ ਖਾਨ ਸਮੇਤ ਮੈਂਬਰ ਹਾਜ਼ਰ ਸਨ।