*ਗਾਂਧੀ ਜਯੰਤੀ ਮੌਕੇ ਕਾਨੂੰਨੀ ਸੇਵਾਵਾਂ ਦੀ ਜਾਗਰੂਕਤਾ ਫੈਲਾਉਣ ਲਈ ਕੱਢੀ ਪ੍ਰਭਾਤ ਫੇਰੀ*

0
14

ਮਾਨਸਾ, 02 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ) : ਅੱਜ ਗਾਂਧੀ ਜੈਯੰਤੀ ਦੇ ਮੌਕੇ *ਤੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਐਡੀਸ਼ਨਲ ਮੈਂਬਰ ਸਕੱਤਰ ਸ਼੍ਰੀ ਮਨਦੀਪ ਮਿੱਤਲ ਦੀਆਂ ਹਦਾਇਤਾਂ ਅਨੁਸਾਰ ਜਿ਼ਲ੍ਹਾ ਅਤੇ ਸ਼ੈਸ਼ਨ ਜੱਜ ਮੈਡਮ ਨਵਜੋਤ ਕੌਰ ਦੀ ਅਗਵਾਈ ਹੇਠ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਅਤੇ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ ਲੋਕਾਂ ਵਿੱਚ ਕਾਨੂੰਨੀ ਸੇਵਾਵਾਂ ਦੀ ਜਾਗਰੂਕਤਾ ਫੈਲਾਉਣ ਲਈ 2 ਅਕਤੂਬਰ ਤੋਂ ਲੈਕੇ 14 ਨਵੰਬਰ ਤੱਕ ਪੈਨ ਇੰਡੀਆ ਕੈਂਪੇਨ ਸ਼ੁ਼ੁਰੂ ਕੀਤੀ ਗਈ ਹੈ।ਜਿਸ ਦਾ ਆਗਾਜ਼ ਅੱਜ ਜਿ਼ਲ੍ਹਾ ਕਚਿਹਰੀ ਮਾਨਸਾ ਅਤੇ ਸਬ—ਡਵੀਜ਼ਨ ਬੁਢਲਾਡਾ ਅਤੇ ਸਰਦੂਲਗੜ੍ਹ ਵਿਖੇ ਪ੍ਰਭਾਤ—ਫੇਰੀਆਂ ਕਰਕੇ ਕੀਤਾ ਗਿਆ।  ਇਸ ਮੌਕੇ ਬੋਲਦਿਆਂ ਜਿ਼ਲ੍ਹਾ ਤੇ ਸ਼ੈਸ਼ਨ ਜੱਜ ਮੈਡਮ ਨਵਜੋਤ ਕੌਰ ਨੇ ਕਿਹਾ ਕਿ ਸਾਡਾ ਮਨੋਰਥ ਇਹ ਹੈ ਕਿ ਉਹ ਲੋਕ ਜੋ ਕਿਸੇ ਵੀ ਕਾਰਨ ਨਿਆਂ ਤੋਂ ਵਾਂਝੇ ਰਹਿ ਗਏ ਹਨ, ਉਹਨਾਂ ਲੋਕਾਂ ਤੱਕ ਨਿਆਂ ਪਹੁੰਚਾਇਆ ਜਾ ਸਕੇ।ਉਨ੍ਹਾਂ ਕਿਹਾ ਕਿ 14 ਨਵੰਬਰ ਤੱਕ ਪਿੰਡਾਂ, ਸ਼ਹਿਰਾਂ, ਸਕੂਲਾਂ, ਕਾਲਜਾਂ ਵਿੱਚ ਮੁਫਤ ਕਾਨੂੰਨੀ ਸੇਵਾਵਾਂ ਦੇ ਪ੍ਰਸਾਰ ਸਬੰਧੀ ਸੈਮੀਨਾਰ, ਗੋਸ਼ਟੀਆਂ, ਨੁੱਕੜ—ਨਾਟਕ,ਰੋਡ—ਸ਼ੋਅ ਅਤੇ ਬੱਚਿਆਂ ਦੇ ਮੁਕਾਬਲਿਆਂ ਦੇ ਜ਼ਰੀਏ ਪ੍ਰਚਾਰ ਤੇ ਜ਼ੋਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਲੋਕ ਮੁਫਤ ਕਾਨੂੰਨੀ ਸੇਵਾਵਾਂ ਦਾ ਫਾਇਦਾ ਲੈ ਸਕਣਗੇ। ਇਸ ਮੌਕੇ ਸੀ.ਜੇ.ਐਮ.—ਕਮ—ਸਕੱਤਰ ਲੀਗਲ ਸਰਵਿਸ ਅਥਾਰਟੀ ਮਾਨਸਾ ਸ਼੍ਰੀਮਤੀ ਸ਼ਿਲਪਾ ਵਰਮਾ ਨੇ ਕਿਹਾ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 14 ਨਵੰਬਰ ਤੱਕ ਜਿ਼ਲ੍ਹੇ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੁਫਤ ਕਾਨੂੰਨੀ ਸੇਵਾਵਾਂ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਜਿਨ੍ਹਾਂ ਰਾਹੀਂ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ ਉਕਤ ਪ੍ਰੋਗਰਾਮਾਂ ਵਿੱਚ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲੋੜਵੰਦ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਅੱਜ ਦੀ ਪ੍ਰਭਾਤ ਫੇਰੀ ਮੌਕੇ ਐਡੀਸ਼ਨਲ ਸ਼ੈਸ਼ਨ ਜੱਜ ਸ਼੍ਰੀਮਤੀ ਮਨਜੋਤ ਕੌਰ ਅਤੇ ਸ਼੍ਰੀ ਦਿਨੇਸ਼ ਕੁਮਾਰ, ਸ਼੍ਰੀਮਤੀ ਅਮਿਤਾ ਸਿੰਘ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਸੀ.ਜੇ.ਐਮ. ਸ਼੍ਰੀ ਅਤੁਲ ਕੰਬੋਜ਼, ਐਡੀਸ਼ਨਲ ਸੀ.ਜੇ.ਐਮ. ਸ਼੍ਰੀ ਸੁਮਿਤ ਭੱਲਾ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਬੁਢਲਾਡਾ ਸ਼੍ਰੀ ਪੰਕਜ ਵਰਮਾ, ਸਿਵਲ ਜੱਜ (ਜੂਨੀਅਰ ਡਿਵੀਜ਼ਨ) ਬੁਢਲਾਡਾ ਸ਼੍ਰੀ ਅਮਰਜੀਤ ਸਿੰਘ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਸਰਦੂਲਗੜ੍ਹ ਸ਼੍ਰੀ ਅਨੂਪ ਸਿੰਘ, ਸਿਵਲ ਜੱਜ (ਜੂਨੀਅਰ ਡਿਵੀਜ਼ਨ) ਸਰਦੂਲਗੜ੍ਹ ਸ਼੍ਰੀ ਗੁਰਦਰਸ਼ਨ ਸਿੰਘ, ਜੁਡੀਸ਼ੀਅਲ ਮੈਜਿਸਟ੍ਰੇਟ ਹਰੀਸ਼ ਕੁਮਾਰ ਅਤੇ ਮਿਸ ਦਿਲਸਾਦ ਕੌਰ ਤੋਂ ਇਲਾਵਾ ਬਾਰ ਪ੍ਰਧਾਨ ਸ਼੍ਰੀ ਕ੍ਰਿਸ਼ਨ ਚੰਦ ਗਰਗ ਮਾਨਸਾ, ਐਡਵੋਕੇਟ ਬਲਕਰਨ ਸਿੰਘ ਬੱਲੀ ਸਕੱਤਰ ਬਾਰ ਐਸੋਸੀਏਸ਼ਨ ਬੁਢਲਾਡਾ, ਐਡਵੋਕੇਟ ਬਲਵੀਰ ਕੌਰ, ਸੀਨੀਅਰ ਐਡਵੋਕੇਟ ਬਾਬੂ ਸਿੰਘ ਮਾਨ, ਦਰਸ਼ਨ ਸ਼ਰਮਾ,ਗੁਰਪ੍ਰੀਤ ਸਿੱਧੂ, ਸਾਧੂ ਸਿੰਘ ਦੰਦੀਵਾਲ, ਵਿਧੀ ਚੰਦ ਗੋਇਲ, ਵਰਿੰਦਰ ਸਿੰਗਲਾ,ਸੰਜੀਵ ਕੁਮਾਰ ਸਿੰਗਲਾ ਮੈਂਬਰ ਬਾਰ ਐਸੋਸੀਏਸ਼ਨ, ਗਗਨਦੀਪ ਸਿੰਘ ਚਹਿਲ ਅਤੇ ਬਾਰ ਮੈਂਬਰਾਂ ਅਤੇ ਸਮੂਹ ਸਟਾਫ ਨੇ ਪ੍ਰਭਾਤ ਫੇਰੀ ਵਿੱਚ ਭਾਗ ਲਿਆ। 

NO COMMENTS