ਗਲਵਾਨ ਘਾਟੀ ਦੇ ਸ਼ਹੀਦ ਗੁਰਤੇਜ ਸਿੰਘ ‘ਤੇ ਬਣੇਗੀ ਹਿੰਦੀ ਫਿਲਮ..!15 ਮਹੀਨਿਆਂ ਚ ਹੋਵੇਗੀ ਰਿਲੀਜ਼

0
62

ਬੁਢਲਾਡਾ 16,ਫਰਵਰੀ (ਸਾਰਾ ਯਹਾ /ਅਮਨ ਮਹਿਤਾ) ਭਾਰਤ ਤੇ ਚੀਨੀ ਫੌਜੀਆਂ ਵਿਚਾਲੇ ਹੋਏ 15 ਜੂਨ 2020 ਨੂੰ ਸਰਹੱਦੀ ਮੁਕਾਬਲੇ ਦੌਰਾਨ ਭਾਰਤ ਦੇ ਸ਼ਹੀਦ ਹੋਏ 20 ਜਵਾਨਾਂ ਚ ਸ਼ਾਮਲ ਜਿਲ੍ਹਾ ਮਾਨਸਾ ਦੇ ਹਲਕਾ ਬੁਢਲਾਡਾ ਦੇ ਹਰਿਆਣਾ ਸਰਹੱਦ ਨਾਲ ਲਗਦੇ ਪਿੰਡ ਬੀਰੇਵਾਲ ਡੋਗਰਾ ਦੇ ਸ਼ਹੀਦ ਗੁਰਤੇਜ ਸਿੰਘ   ਦੇ ਜੀਵਨ ਅਤੇ ਬਹਾਦਰੀ ਨੂੰ ਦਰਸਾਉਦੀਂ ਇੱਕ ਵੱਡੇ ਬਜਟ ਦੀ ਹਿੰਦੀ ਫਿਲਮ ਬਣਨ ਜਾ ਰਹੀ ਹੈ। ਜਿਸ ਵਿੱਚ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਅਤੇ ਕਲਾਕਾਰਾਂ ਤੇ ਭਾਗ ਲੈਣ ਬਾਰੇ  ਦੱਸਿਆ ਜਾ ਰਿਹਾ ਹੈ  ਅਤੇ ਇਹ ਫਿਲਮ 15 ਮਹੀਨਿਆਂ ਵਿੱਚ ਤਿਆਰ ਕਰਕੇ ਰਿਲੀਜ਼ ਕਰ ਦਿੱਤੀ ਜਾਵੇਗੀ।

ਇਸ ਸਬੰਧੀ ਬੁਢਲਾਡਾ ਵਿਖੇ ਸ਼ਹੀਦ ਦੇ ਪਿਤਾ ਵਿਰਸਾ ਸਿੰਘ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਅਤੇ ਫਿਲਮ ਦੇ ਪ੍ਰੋਡਿਊਸਰ ਦਰਮਿਆਨ ਐਗਰੀਮੈਂਟ ਸਾਇਨ ਹੋ ਗਿਆ ਦੱਸਿਆ ਜਾ ਰਿਹਾ ਹੈ।ਇਸ ਫਿਲਮ ਸਬੰਧੀ ਬੇਸ਼ੱਕ ਕੋਈ ਅਧਿਕਾਰਤ ਸੂਚਨਾਂ ਨਹੀ ਮਿਲ ਸਕੀ ਪਰ ਕੁਝ ਕੁ ਮਿਲੀ ਜਾਣਕਾਰੀ ਅਨੁਸਾਰ ਕਿਸੇ ਨਾਮੀ ਐਕਟਰਸ ਭਾਗਿਆਸ਼੍ਰੀ  ਦੇ ਬੇਟੇ ਨੂੰ ਗੁਰਤੇਜ ਸਿੰਘ ਦਾ ਕਿਰਦਾਰ ਦਿੱਤੇ ਜਾਣ ਦੀ ਸੰਭਾਵਨਾ ਹੈ। ਜਿਕਰਯੋਗ ਹੈ ਕਿ ਪਿਛਲੇ ਮਹੀਨੇ 26 ਜਨਵਰੀ ਨੂੰ ਭਾਰਤ ਸਰਕਾਰ ਵੱਲੋਂ ਇਸ ਸ਼ਹੀਦ ਨੂੰ ਵੀਰ ਚੱਕਰ ਦੇਣ ਦਾ ਐਲਾਨ ਵੀ ਕੀਤਾ ਜਾ ਚੁਕਾ ਹੈ । ਇਸ ਮੌਕੇ ਤੇ ਐਡਵੋਕੇਟ ਉਮਰਿੰਦਰ ਸਿੰਘ ਚਹਿਲ ਆਦਿ ਹਾਜ਼ਰ ਸਨ । 

NO COMMENTS