*ਗਲਵਾਨ ਘਾਟੀ ਦੇ ਸਹੀਦ ਗੁਰਤੇਜ ਸਿੰਘ ਨੂੰ ਮਰਨ ਉਪਰੰਤ ਰਾਸਟਰਪਤੀ ਵੱਲੋ ਬਹਾਦਰੀ ਪੁਰਸਕਾਰ ਨਮਨ ਅੱਖਾਂ ਨਾਲ ਮਾਤਾ ਪਿਤਾ ਨੇ ਪ੍ਰਾਪਤ ਕੀਤਾ ਪੁਰਸਕਾਰ*

0
31

ਬੁਢਲਾਡਾ 24 ਨਵੰਬਰ (ਸਾਰਾ ਯਹਾਂ/ਅਮਨ ਮੇਹਤਾ): ਲੱਦਾਖ ਦੀ ਗਲਵਾਨ ਘਾਟੀ ਚ ਭਾਰਤ ਅਤੇ ਚੀਨ ਫੋਜੀਆਂ ਵਿਚਕਾਰ ਹਿੰਸਕ ਝੜਪਾ ਦੋਰਾਨ ਮਾਰੇ ਗਏ ਹਲਕੇ ਦੇ ਪਿੰਡ ਬੀਰੇਵਾਲਾ ਡੋਗਰਾ ਦੇ ਗੁਰਤੇਜ ਸਿੰਘ (22) ਪੁੱਤਰ ਵਿਰਸਾ ਸਿੰਘ ਨੂੰ ਮਰਨ ਉਪਰੰਤ ਭਾਰਤ ਦੇ ਰਾਸਟਰਪਤੀ ਰਾਮਨਾਥ ਕੋਵਿੰਦ ਨੇ ਸਹੀਦ ਦੇ ਮਾਤਾ ਪਿਤਾ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕੀਤਾ। ਭਾਵੁਕ ਹੋਏ ਮਾਤਾ ਪਿਤਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਪੁੱਤਰ ਦੇਸ ਲਈ ਸਹੀਦ ਹੋਇਆ ਹੈ ਮਾਣ ਵਾਲੀ ਗੱਲ ਹੈ ਪਰ ਸਾਡੇ ਸਰੀਰ ਦਾ ਨਿਖੜਵਾ ਅੰਗ ਪੁੱਤਰ ਦਾ ਵਿਛੋੜਾ ਸਹਿਣ ਨਹੀ ਹੋ ਰਿਹਾ। ਪ੍ਰਮਾਤਮਾ ਉਸਦੀ ਆਤਮਾ ਨੂੰ ਸਾਤੀ ਬਖਸੇ। 

NO COMMENTS