ਗਰੀਬ ਬੰਦੇ ਦੀ ਗ਼ਰੀਬੀ ਕਿਸੇ ਵੇਲੇ ਵੀ ਜਾਨ ਲੈ ਸਕਦੀ ਹੈ

0
68

ਮਾਨਸਾ 31 ਅਗਸਤ (ਸਾਰਾ ਯਹਾ/ ਬੀਰਬਲ ਧਾਲੀਵਾਲ ) : ਗਰੀਬ ਬੰਦੇ ਦੀ ਗ਼ਰੀਬੀ ਕਿਸੇ ਵੇਲੇ ਵੀ ਜਾਨ ਲੈ ਸਕਦੀ ਹੈ। ਜਿਸ ਦੀ ਤਾਜਾ ਉਦਾਹਰਨ ਨਜ਼ਦੀਕ ਪਿੰਡ ਘਰਾਂਗਣਾਂ ਦੀ ਮੁਖਤਿਆਰ ਕੌਰ ਪਤਨੀ ਬਲਵੰਤ ਸਿੰਘ ਆਪਣੇ ਕਮਰੇ ਵਿੱਚ ਗੈਸ ਉੱਪਰ ਰੋਟੀ ਬਣਾ ਰਹੀ ਸੀ ਤਾਂ ਕਮਰੇ ਦੀ ਛੱਤ ਡਿੱਗਣ ਕਾਰਨ ਉਸ ਵਿੱਚ ਦੱਬ ਕੇ ਉਸ ਦੀ ਮੌਤ ਹੋ ਗਈ। ਦੋ ਸਾਲ ਪਹਿਲਾਂ ਉਸ ਦੀ ਨੁੂੱਹ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ ਮਾਤਾ ਅਤੇ ਉਸ ਦਾ ਪੁੱਤਰ  ਖਸਤਾ ਹਾਲਤ ਮਕਾਨ ਵਿੱਚ ਆਪਣੇ ਪੁੱਤਰ ਨਾਲ ਰਹਿ ਰਹੀ ਸੀ ਬਾਕੀ ਮਕਾਨ ਵੀ ਕਿਸੇ  ਵੇਲੇ ਵੀ ਹਾਦਸੇ ਦਾ ਕਾਰਨ ਬਣ ਸਕਦਾ ਹੈ ਜਦ ਇਸ ਮਾਤਾ ਦੇ ਘਰ ਜਾ ਕੇ ਵੇਖਿਆ ਤਾਂ ਹਾਦਸਾ ਬਹੁਤ ਦਰਦਨਾਕ ਸੀ ਇਸ ਮੌਕੇ ਪਿੰਡ ਦੀ ਪੰਚਾਇਤ ਸੰਮਤੀ ਮੈਂਬਰ ਨੇ ਦੱਸਿਆ ਕਿ ਇਹ ਪਰਿਵਾਰ ਬਹੁਤ ਗਰੀਬੀ ਅਤੇ ਖਸਤਾ ਹਾਲਤ ਮਕਾਨ ਵਿੱਚ ਰਹਿ ਰਿਹਾ ਸੀ ਪੰਚਾਇਤ ਸੰਮਤੀ ਮੈਂਬਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਨੂੰ ਜਿੱਥੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਉੱਥੇ ਹੀ ਇਸਨੂੰ ਇੱਕ ਮਕਾਨ ਵੀ ਬਣਾ ਕੇ ਦਿੱਤਾ ਜਾਵੇ ।

NO COMMENTS