ਗਰੀਬ ਗਰਭਵਤੀ ਅੌਰਤ ਨੇ ਸੜਕ ਕਿਨਾਰੇ ਦਿੱਤਾ ਬੱਚੀ ਨੂੰ ਜਨਮ

0
114

ਸਰਦੂਲਗੜ੍ਹ 29 ਜੁਲਾਈ (ਸਾਰਾ ਯਹਾ/ਬਲਜੀਤ ਪਾਲ): ਇੱਕ ਗਰੀਬ ਪਰਿਵਾਰ ਨਾਲ ਸਬੰਧਤ ਗਰਭਵਤੀ ਔਰਤ ਨੂੰ ਕੋਈ ਵੀ ਸਹੂਲਤ ਨਾ ਮਿਲਣ ਕਰਕੇ ਉਸ ਨੇ ਖੁੱਲ੍ਹੇ ਅਸਮਾਨ ਥੱਲੇ ਸੜਕ ਤੇ ਹੀ ਬੱਚੀ ਨੂੰ ਜਨਮ ਦੇ ਦਿੱਤਾ। ਇਸ ਘਟਨਾ ਨੂੰ ਲੈਕੇ ਲੋਕਾਂ ਚ ਰੋਸ਼ ਪਾਇਆ ਜਾ ਰਿਹਾ ਹੈ ਕਿ ‘ਲੜਕੀ ਪੜਾਓ, ਲੜਕੀ ਬਚਾਓ’ ਦਾ ਨਾਹਰਾ ਲਗਾਕੇ ਕਰੋਡ਼ਾ ਰੁਪਏ ਇਸਤਿਹਾਰਾਂ ਤੇ ਖਰਚ ਕਰਨ ਵਾਲੀ ਸਰਕਾਰ ਦੇ ਰਾਜ ਅੰਦਰ ਗਰਭਵਤੀ ਅੌਰਤ ਸੜਕ ਤੇ ਹੀ ਜਨੇਪਾ ਕਰਨ ਲਈ ਮਜਬੂਰ ਹੈ ਤੇ ਸਰਕਾਰ ਅਤੇ ਸਿਹਤ ਵਿਭਾਗ ਵੱਲੋ ਕੀਤੇ ਜਾਂਦੇ ਦਆਵੇ ਸਭ ਖੋਖਲੇ ਸਿੱਧ ਹੋ ਰਹੇ ਹਨ। ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਭਵਾਨੀ ਨਾਲ ਸਬੰਧਤ ਕੁਝ ਸਿੰਗੀਕਾਟ


ਪਰਿਵਾਰ ਜੋ ਸਿੰਗੀ ਲਗਾਉਣ ਦਾ ਕੰਮ ਕਰਦੇ ਹਨ ਤੇ ਉਹ ਸਰਦੂਲਗੜ੍ਹ ਸਬਜੀ ਮੰਡੀ ਦੇ ਨੇੜੇ ਬਣੇ ਫੜ੍ਹਾਂ ਉਪਰ ਡੇਰਾ ਲਗਾਕੇ ਬੈਠੇ ਸਨ। ਇੰਨਾਂ ਪਰਿਵਾਰਾਂ ਚ ਅਮਨ ਰਾਮ ਦੀ ਪਤਨੀ ਰੇਸ਼ਮਾ ਗਰਭਵਤੀ ਸੀ। ਜਿਸ ਨੇ ਕੋਈ ਵੀ ਸਹੂਲਤ ਨਾ ਮਿਲਣ ਕਰਕੇ ਬੀਤੀ ਰਾਤ ਖੁੱਲ੍ਹੇ ਆਸਮਾਨ ਹੇਠ ਸੜ੍ਹਕ ਦੇ ਕਿਨਾਰੇ ਬਣੇ ਫੜ੍ਹਾਂ ‘ਤੇ ਹੀ ਇਕ ਬੱਚੀ ( ਨੰਨ੍ਹੀ ਛਾਂ) ਨੂੰ ਜਨਮ ਦਿੱਤਾ। ਜਨੇਪੇ ਤੋ ਬਾਅਦ ਉਹ ਕਈ ਘੰਟੇ ਲਗਾਤਾਰ ਸੜਕ ਕਿਨਾਰੇ ਬਣੇ ਫੜ੍ਹਾਂ ਉਪਰ ਜ਼ਮੀਨ ਤੇ ਹੀ ਪਈ ਰਹੀ। ਜਦੋ ਸਵੇਰੇ ਸਬਜ਼ੀ ਮੰਡੀ ਦੇ ਵਾਈਸ ਪ੍ਰਧਾਨ ਮੋਹਣ ਲਾਲ ਸ਼ਰਮਾ ਨੇ ਬੱਚੀ ਦੀ ਮਾਂ ਨੂੰ ਬੁਖਾਰ ਕਾਰਨ ਤੜਫਦੀ ਹੋਈ ਵੇਖਿਆ ਤਾਂ ਉਸ ਵਲੋਂ ਸਮਾਜ ਸੇਵੀ ਪ੍ਰਦੀਪ ਕੁਮਾਰ ਕਾਕਾ ਉਪਲ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਤਾਂ ਉਸ ਨੇ ਤਰੁੰਤ ਐਂਬੂਲੈਂਸ ਲੈ ਕੇ ਬੱਚੀ ਸਮੇਤ ਉਸਦੀ ਮਾਂ ਨੂੰ ਸਰਦੂਲਗੜ੍ਹ ਦੇ ਸਿਵਲ ਹਸਪਤਾਲ ‘ਚ ਇਲਾਜ ਅਧੀਨ ਲਿਆਂਦਾ ਗਿਆ। ਪਰ ਮਾਂ ਨੂੰ ਜਿਆਦਾ ਇੰਨਫੈਕਸ਼ਨ ਹੋ ਜਾਣ ਕਾਰਨ ਉਸ ਨੂੰ ਮੁੱਢਲੀ ਸਹਾਇਤਾ ਦਿੰਦਿਆਂ ਮਾਨਸਾ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ ਸਿਵਲ ਹਸਪਤਾਲ ਸਰਦੂਲਗੜ੍ਹ ਦੀ ਗਾਇਨੀ ਦੀ ਡਾਕਟਰ ਹਰਜੋਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਹ ਕੇਸ ਆਇਆ ਸੀ ਉਸ ਦੀ ਹਾਲਤ ਗੰਭੀਰ ਸੀ ਇਨਫੈਕਸ਼ਨ ਜ਼ਿਆਦਾ ਹੋਣ ਕਰਕੇ ਉਸ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਸਿਵਲ ਹਸਪਤਾਲ ਮਾਨਸਾ ਰੈਫਰ ਕਰ ਦਿੱਤਾ ਗਿਆ ਹੈ। ਮਰੀਜ਼ ਕੋਲ ਆਪਣਾ ਕੋਈ ਵੀ ਪਿਛਲਾ ਰਿਕਾਰਡ ਨਹੀਂ ਸੀ ਜਿਸ ਤੋਂ ਪਤਾ ਲੱਗ ਸਕੇ ਕਿ ਸਿਹਤ ਵਿਭਾਗ ਵੱਲੋਂ ਉਸ ਨੂੰ ਕੋਈ ਪਹਿਲਾਂ ਟੀਕੇ ਆਦਿ ਲਗਾਏ ਗਏ ਹਨ ਜਾਂ ਨਹੀਂ।

NO COMMENTS