ਮਾਨਸਾ, 19 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ ): : ਗਰੀਬ ਅਤੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਲਈ ਜ਼ਿਲਾ ਰੱੈਡ ਕਰਾਸ ਸੁਸਾਇਟੀ ਮਾਨਸਾ ਨੂੰ ਸਟੇਟ ਬ੍ਰਾਂਚ ਵਲੋਂ ਹਾਈਜ਼ਾਈਨ ਕਿੱਟਾਂ ਪ੍ਰਾਪਤ ਹੋਈਆਂ, ਜਿਸਦੀ ਅੱਜ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਰੱੈਡ ਕਰਾਸ ਸ਼ਾਖਾ ਮਾਨਸਾ ਵਲੋਂ ਗਰੀਬ ਲੋਕਾਂ ਨੂੰ ਵੰਡ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਵੰਡੀਆਂ ਗਈਆਂ ਇਨਾਂ ਹਾਈਜ਼ਾਈਨ ਕਿੱਟਾਂ ਵਿੱਚ ਟੂੱਥਪੇਸਟ, ਟੂੱਥਬਰਸ਼, ਸਾਬਣਾਂ (ਕੱਪੜ ਧੋਣ ਦੀ ਅਤੇ ਨਹਾਉਣ ਦੀ), ਬਰਤਨ ਸਾਫ਼ ਕਰਨ ਵਾਲੀ ਸਾਬਨ, ਨਾਰੀਅਲ ਤੇਲ ਆਦਿ ਸਾਮਾਨ ਸ਼ਾਮਲ ਹੈ। ਉਨਾਂ ਦੱਸਿਆ ਕਿ ਇਨਾਂ ਹਾਈਜ਼ਾਈਨ ਕਿੱਟਾਂ ਦੀ ਵੰਡ ਦਾ ਮੰਤਵ ਹੈ ਕਿ ਅਤਿ ਗਰੀਬ ਲੋਕ ਇਨਾਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਨਾਲ ਆਪਣੀ ਸਾਫ-ਸਫਾਈ ਦਾ ਧਿਆਨ ਰੱਖ ਸਕਣ। ਇਸ ਮੋਕੇ ਸਕੱਤਰ ਰੈਡ ਕਰਾਸ ਸ਼੍ਰੀ ਜਗਦੇਵ ਸਿੰਘ ਅਤੇ ਕੁਲਵਿੰਦਰ ਸਿੰਘ ਮੌਜੂਦ ਸਨ।