*ਗਰਭਵਤੀ ਮਾਵਾਂ ਅਤੇ ਦੁੱਧ ਚੁੰਘਾਉਂਦੀਆਂ ਮਾਵਾਂ ਨੂੰ “ਸੰਤੁਲਿਤ ਖ਼ੁਰਾਕ ਸਿਹਤ ਦਾ ਅਧਾਰ”ਸਬੰਧੀ ਦਿੱਤੀ ਜਾ ਰਹੀ ਹੈ ਜਾਣਕਾਰੀ:-ਡਾ.ਅਸ਼ਵਨੀ ਕੁਮਾਰ*

0
27

ਮਾਨਸਾ 06 ਸਤੰਬਰ (ਸਾਰਾ ਯਹਾਂ/ਚਾਨਣਦੀਪ ਔਲਖ )

]ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮਕਸਦ ਨਾਲ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਾ.ਅਸਵਨੀ ਕੁਮਾਰ ਸਿਵਲ ਸਰਜਨ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲੇ ਦੇ ਵੱਖ ਵੱਖ ਸਿਹਤ ਕੇਂਦਰਾਂ ਵਿਖੇ ਮਮਤਾ ਦਿਵਸ ਦੌਰਾਨ ਗਰਭਵਤੀ ਔਰਤਾਂ ਦੀ ਜਾਂਚ ਕੈਂਪ, ਟੀਕਾਕਰਨ ਕੈਂਪ ਅਤੇ ਜਾਗਰੂਕਤਾ ਕੈਂਪ ਲਗਏ ਗਏ। ਬਲਾਕ ਬੁਢਲਾਡਾ ਦੇ ਪਿੰਡ ਫੁਲੂਆਣਾ ਡੋਡ ਵਿਖੇ ਮਮਤਾ ਦਿਵਸ ਦੀ ਸੁਪਰਵਿਜਂਨ ਦੌਰਾਨ ਜਾਣਕਾਰੀ ਦਿੰਦਿਆਂ ਵਿਜੈ ਕੁਮਾਰ ਜਿਲਾ ਸਮੂਹ ਸਿਖਿੱਆਂ ਅਤੇ ਸੂਚਨਾ ਅਫਸਰ ਦਫਤਰ ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਮਹੀਨਾ ਸਤੰਬਰ ਸਿਹਤ ਵਿਭਾਗ ਪੰਜਾਬ ਵੱਲੋਂ ਪੋੋਸ਼ਣ ਮਾਹ ਦੇ ਤੌਰ ਤੇ ਮਨਾਇਆ ਜਾਂਦਾ ਹੈ।                   ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੈ ਕੁਮਾਰ ਨੇ ਦੱਸਿਆ ਕਿ ਸੰਤੁਲਿਤ ਖੁਰਾਕ ਹੀ ਸਾਡੀ ਸਿਹਤ ਦਾ ਮੁੱਖ ਆਧਾਰ ਹੈ । ਜਿਸ ਨਾਲ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਅਤੇ ਮਨੁੱਖ ਦੇ ਕੰਮ ਕਰਨ ਦੀ ਸਮਰੱੱਥਾ ਵਧਦੀ ਹੈ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਰ ਵਿਅਕਤੀ ਨੂੰ ਉਮਰ ਦੇ ਹਿਸਾਬ ਨਾਲ ਆਪਣੀ ਖੁਰਾਕ ਵਿੱਚ ਢੁੱਕਵੀਂ ਮਾਤਰਾ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟਸ, ਫੈਟਸ, ਵਿਟਾਮਿਨ ,ਖਣਿਜ ਅਤੇ ਫੋਕਟ ਪਦਾਰਥ ਸ਼ਾਮਲ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਦੱਸਿਆ ਕਿ ਬੇਸ਼ੱਕ ਹਰ ਵਰਗ ਦੇ ਵਿਅਕਤੀਆਂ ਲਈ ਸੰਤੁਲਿਤ ਖੁਰਾਕ ਜ਼ਰੂਰੀ ਹੈ। ਪ੍ਰੰਤੂ ਗਰਭਵਤੀ ਔਰਤਾਂ ਦੁੱਧ ਚੁਘਾਉਂਦੀਆਂ ਮਾਵਾਂ, ਛੋਟੀਆਂ ਬੱਚੀਆਂ ਅਤੇ ਕਿਸ਼ੋਰ ਅਵਸਥਾ ਵਾਲੇ ਲੜਕੇ ਲੜਕਿਆਂ ਲਈ ਉਚਿਤ ਖ਼ੁਰਾਕ ਮਹੱਤਵਪੂਰਨ ਹੈ। ਕਿਸ਼ੋਰਾਂ ਲਈ ਢੁੱਕਵੀਂ ਖੁਰਾਕ ਸਬੰਧੀ ਜਾਣਕਾਰੀ ਦਿੰਦਿਆਂ ਵਿਜੈ ਕੁਮਾਰ ਨੇ ਦੱਸਿਆ ਕਿ ਕਿਸ਼ੋਰ ਕੁੜੀਆਂ ਵਿਟਾਮਿਨ ਅਤੇ ਆਇਰਨ ਭਰਪੂਰ ਵੱਖ ਵੱਖ ਤਰ੍ਹਾਂ ਦੀ ਖੁਰਾਕ ਲੈਣ ਇਸ ਨਾਲ ਮਹਾਂਮਾਰੀ ਦੌਰਾਨ ਹੋਈ ਆਇਰਨ ਦੀ ਕਮੀ ਦੀ ਭਰਪਾਈ ਹੋਵੇਗੀ । ਉਨ੍ਹਾਂ ਨੂੰ ਆਪਣੀ ਪੂਰੀ ਸਮਰੱਥਾ ਹਾਸਲ ਹੋਵੇਗੀ ਪੌਸ਼ਟਿਕ ਭਰਪੂਰ ਦੁੱਧ ਤੇਲ ਆਇਓਡੀਨ ਯੁਕਤ ਨਮਕ ਕਿਸ਼ੋਰਾਂ ਲਈ ਲਾਹੇਵੰਦ ਹੁੰਦਾ ਹੈ । ਹਫ਼ਤੇ ਵਿੱਚ ਇੱਕ ਵਾਰੀ ਆਇਰਨ ਦੀ ਗੋਲੀ ਜੋ ਸਕੂਲਾਂ ਵਿੱਚ ਵੀਵਸ ਪ੍ਰੋਗਰਾਮ ਦੇ ਅੰਤਰਗਤ ਦਿਤੀ ਜਾਂਦੀ ਹੈ,ਅਤੇ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਛੇ ਮਹੀਨਿਆਂ ਪਿੱਛੋਂ ਅਲਬੈਂਡਾਜ਼ੋਲ ਦੀ ਇੱਕ ਗੋਲੀ ਵੀ ਕਿਸ਼ੋਰਾਂ ਲਈ ਜ਼ਰੂਰੀ ਹੈ ।ਸੰਤੁਲਿਤ ਖ਼ੁਰਾਕ ਤੋਂ ਭਾਵ ਮਹਿੰਗੀਆਂ ਖਾਦ ਪਦਾਰਥ ਤੋਂ ਨਹੀ ਲੈਣਾ ਚਾਹੀਦਾ, ਸਗੋਂ ਮੌਸਮੀ ਅਤੇ ਆਮ ਮਿਲ ਸਕਣ ਵਾਲੀ ਖ਼ੁਰਾਕ ਲੈਣੀ ਚਾਹੀਦੀ ਹੈ।                ਇਸ ਪੋਸ਼ਣ ਮਾਂਹ ਸਬੰਧੀ ਜਾਣਕਾਰੀ ਦਿੰਦੇ ਹੋਏ ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਫੀਲਡ ਕਰਮਚਾਰੀ ਲੌੜਮੰਦ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਦੇਣਗੇ ਕਿ ਸਰਕਾਰ ਵੱਲੋਂ ਆਂਗਨਵਾੜੀ ਸੈਂਟਰਾਂ ਵਿੱਚ ਦਿੱਤੀ ਜਾ ਰਹੀ ਖ਼ੁਰਾਕ ਵੀ ਬੱਚਿਆ, ਕਿਸ਼ੋਰੀਆਂ ਅਤੇ ਗਰਭਵਤੀ ਮਾਵਾਂ ਲਈ ਅਤਿ ਜ਼ਰੂਰੀ ਹੈ।ਜਿਸ ਦਾ ਸਾਨੂੰ ਲਾਭ ਲੈਣਾ ਚਾਹੀਦਾ ਹੈ।ਇਸ ਸਮੇਂ ਰਾਜਵਿੰਦਰ ਕੌਰ ਸੀ.ਐਚ. ਓ., ਹਰਪ੍ਰੀਤ ਕੌਰ ਏ.ਐਨ.ਐਮ.,ਸੰਜੀਵ ਮਸੀਹ ਸਿਹਤ ਕਰਮਚਾਰੀਆਂ ਤੋਂ ਇਲਾਵਾ ਆਸ਼ਾ ਵਰਕਰ,ਆਂਗਨਵਾੜੀ ਵਰਕਰ ਅਤੇ ਪਿੰਡ ਦੇ ਲੋਕ ਹਾਜ਼ਰ ਸਨ।

NO COMMENTS