*ਗਰਭਵਤੀ ਮਹਿਲਾਵਾਂ ਦੀ ਪ੍ਰਾਪਰ ਟ੍ਰੈਕਿੰਗ ਯਕੀਨੀ ਬਣਾਈ ਜਾਵੇ-ਡਾ.ਰਿਚਾ*

0
13

ਫ਼ਗਵਾੜਾ- 23 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ)  ਗਰਭਾਵਸਥਾ ਦੌਰਾਨ ਅਤੇ ਡਲੀਵਰੀ ਤੋਂ ਬਾਅਦ ਜੱਚਾ ਅਤੇ ਬੱਚਾ ਦੀ ਪ੍ਰਾਪਰ ਕੇਅਰ ਜਰੂਰੀ ਹੈ ਅਤੇ ਉਸ ਨੂੰ ਅਤੇ ਬੱਚੇ ਨੂੰ ਉਹ ਸਾਰੀ ਸਿਹਤ ਸਹੂਲਤ ਮਿਲਣੀ ਚਾਹੀਦੀ ਹੈ ਜੋ ਸਰਕਾਰ ਵੱਲੋਂ ਮੁੱਹਇਆ ਕਰਵਾਈ ਗਈ ਹੈ। ਇਹ ਸ਼ਬਦ ਸਿਵਲ ਸਰਜਨ ਕਪੂਰਥਲਾ ਡਾ.ਰਿਚਾ ਭਾਟੀਆ ਨੇ ਐਮ.ਡੀ.ਐਸ.ਆਰ.ਦੀ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਸੈਸ਼ਨ ਦੌਰਾਨ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਗਰਭਅਵਸਥਾ ਦੌਰਾਨ ਕਿੱਸੇ ਵੀ ਤਰਾਂ ਦੇ ਖਤਰੇ ਤੋਂ ਬਚਾਅ ਲਈ ਗਰਭਵਤੀ ਦਾ ਜਨਰਲ ਫਿਜ਼ੀਕਲ ਜਾਂਚ ਤਾਂ ਜ਼ਰੂਰੀ ਹੀ ਹੈ ਨਾਲ ਹੀ ਮੈਡੀਕਲ ਸਪੈਸ਼ਲਿਸਟ ਵੱਲੋਂ ਵੀ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈl ਇਸ ਮੌਕੇ ਸਿਵਲ ਸਰਜਨ ਡਾ.ਰਿਚਾ ਭਾਟੀਆ ਨੇ ਨਿਰਦੇਸ਼ ਜਾਰੀ ਕੀਤੇ ਕਿ ਗਰਭਵਤੀ ਮਹਿਲਾਵਾਂ ਦਾ ਸਾਰਾ ਰਿਕਾਰਡ ਅਪ ਟੂ ਡੇਟ ਹੋਣਾ ਚਾਹੀਦਾ ਹੈ ਅਤੇ ਸੰਬੰਧਤ ਨੋਡਲ ਅਫਸਰ ਅਤੇ ਸਟਾਫ ਕੋਲ ਹਾਈ ਰਿਸਕ ਗਰਭਵਤੀ ਮਹਿਲਾਵਾਂ ਦੀ ਲਿਸਟ ਹੋਣੀ ਚਾਹੀਦੀ ਹੈ ਤਾਂ ਜੋ ਉਸ ਦੀ ਪੂਰੀ ਟ੍ਰੈਕਿੰਗ ਹੋ ਸਕੇ। ਇਹੀ ਨਹੀਂ ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਗਰਭਵਤੀ ਦੇ ਸਾਰੇ ਐਂਟੀ ਨੇਟਲ ਚੈਕਅਪ ਅਤੇ ਡਲੀਵਰੀ ਤੋਂ ਬਾਅਦ ਪੋਸਟ ਨੇਟਲ ਚੈਕਅਪ ਸਮੇਂ ਸਿਰ ਪੂਰੇ ਕੀਤੇ ਜਾਣ। ਉਨ੍ਹਾਂ ਜੋਰ ਦਿੱਤਾ ਕਿ ਕਿਸੇ ਵੀ ਗਰਭਵਤੀ ਦੀ ਜਿਲੇ ਵਿਚ ਹੋਮ ਡਲੀਵਰੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਗਰਭਵਤੀ ਮਹਿਲਾਵਾਂ ਦੀ ਅਰਲੀ ਰਜਿਸਟ੍ਰੇਸ਼ਨ ਤੇ ਵੀ ਜੋਰ ਦਿੱਤਾ। ਉਨ੍ਹਾਂ ਖਾਸ ਤੌਰ ਤੇ ਕਿਹਾ ਕਿ ਜੇਕਰ ਤੁਹਾਡੇ ਏਰੀਆ ਵਿਚ ਕੋਈ ਵੀ ਗਰਭਵਤੀ ਹੋਰ ਸੂਬੇ ਤੋਂ ਇਲਾਜ ਕਰਵਾਉਣ ਆਉਂਦੀ ਹੈ ਤਾਂ ਉਸ ਨੂੰ ਬਿਨਾਂ ਵਜ੍ਹਾ ਰੈਫਰ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਸਜੇਰੀਅਨ ਦੌਰਾਨ  ਗਾਇਨੀ ਦੇ ਨਾਲ ਸਰਜਨ ਦਾ ਹੋਣਾ ਯਕੀਨੀ ਬਣਾਇਆ ਜਾਵੇ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਅਸ਼ੋਕ ਕੁਮਾਰ ਨੇ ਕਿਹਾ ਕਿ ਹਰ ਗਰਭਵਤੀ ਦਾ ਹਰ ਮਹੀਨੇ ਦੀ 9 ਅਤੇ। 23 ਤਾਰੀਖ ਨੂੰ ਪ੍ਰਧਾਨ ਮੰਤਰੀ ਸੁੱਰਖਿਅਤ ਮਾਤ੍ਰਿਤਵ ਅਭਿਆਨ ਦੇ ਤਹਿਤ ਗਾਈਨੀਕੋਲੋਜਿਸਟ ਕੋਲੋਂ ਚੈਕਅਪ ਕਰਨਾ ਯਕੀਨੀ ਬਣਾਇਆ ਜਾਏ। ਇਸ ਤੋਂ ਇਲਾਵਾ ਗਰਭਵਤੀ ਦਾ ਮੈਡੀਕਲ ਸਪੈਸ਼ਲਿਸਟ ਕੋਲੋਂ ਵੀ ਚੈਕਅਪ ਜਰੂਰ ਕਰਵਾਇਆ ਜਾਏ। ਇਸ ਮੌਕੇ ‘ਤੇ ਡਾਕਟਰ ਸਿੰਮੀ ਧਵਨ, ਡਾਕਟਰ ਸੁਖਵਿੰਦਰ ਕੌਰ ਤੇ ਐਮਐਂਡਈਓ ਰਾਮ ਸਿੰਘ, ਨੇ ਵੀ ਟ੍ਰੇਨਿੰਗ ਸੈਸ਼ਨ ਦੌਰਾਨ ਸੰਬੋਧਨ ਕੀਤਾ। ਇਸ ਮੌਕੇ ਐਸ.ਐਮ.ਓ. ਡਾ.ਇੰਦੂ ਬਾਲਾ,ਐਸ.ਐਮ.ਓ.ਡਾ.ਸਰਬਿੰਦਰ ਸਿੰਘ ਸੇਠੀ,ਡਾ. ਅਰਸ਼ਬੀਰ ਕੌਰ,ਟੈਨਿੰਗ ਇੰਚਾਰਜ ਵਿਸ਼ਾਲ ਪ੍ਰਭੂ ਜੀ,ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ,ਬੀ.ਸੀ.ਸੀ.ਜੋਤੀ ਅਨੰਦ,ਗੁਰਬਿੰਦਰ ਸਿੰਘ,ਵੱਖ-ਵੱਖ ਬਲਾਕਾਂ ਤੋਂ ਆਏ ਡਾਕਟਰ ਸਾਹਿਬਾਨ ਤੇ ਏ.ਐਨ.ਐਮਜ਼.ਆਦਿ ਹਾਜ਼ਰ ਸਨ।

NO COMMENTS