*ਗਣਤੰਤਰ ਦਿਵਸ ਮੌਕੇ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ‘ਚ 76 ਲੋੜਵੰਦਾਂ ਨੂੰ ਵੰਡੇ ਕੰਬਲ*

0
9

ਫਗਵਾੜਾ 28 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਭਾਰਤ ਦੇ 76ਵੇਂ ਗਣਤੰਤਰ ਦਿਵਸ ਮੌਕੇ ਹਰ ਸਾਲ ਦੀ ਤਰ੍ਹਾਂ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਲੋੜਵੰਦਾਂ ਨੂੰ ਗਰਮ ਕੰਬਲਾਂ ਦੀ ਵੰਡ ਕੀਤੀ ਗਈ। ਬਲੱਡ ਬੈਂਕ ਦੇ ਸਰਪ੍ਰਸਤ ਸ਼੍ਰੀ ਕੇ.ਕੇ. ਸਰਦਾਨਾ ਦੇ ਨਿਰਦੇਸ਼ਾਂ ਅਨੁਸਾਰ ਅਤੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਪ੍ਰੋਗਰਾਮ 76 ਲੋੜਵੰਦਾਂ ਨੂੰ ਠੰਡ ਤੋਂ ਬਚਾਅ ਲਈ ਗਰਮ ਕੰਬਲ ਵੰਡਣ ਦੀ ਸੇਵਾ ਮਾਂ ਅੰਬੇ ਸਕੂਲ ਭਾਣੋਕੀ ਦੇ ਸੰਸਥਾਪਕ ਨਿਰਮਲ ਸਿੰਘ ਵੜਿੰਗ ਅਤੇ ਉਹਨਾਂ ਦੇ ਮਾਤਾ ਭਜਨ ਕੌਰ ਦੇ ਸਹਿਯੋਗ ਸਦਕਾ ਸਕੂਲ ਦੇ ਪ੍ਰਬੰਧਕੀ ਮੈਂਬਰ ਅਵਤਾਰ ਸਿੰਘ ਸੈਣੀ ਅਤੇ ਰਸ਼ਪਾਲ ਸਿੰਘ ਵਲੋਂ ਨਿਭਾਈ ਗਈ। ਕੰਬਲ ਵੰਡਣ ਵਿਚ ਉਹਨਾਂ ਦਾ ਸਹਿਯੋਗ ਸਮਾਜ ਸੇਵਕ ਰਾਜਿੰਦਰ ਸਿੰਘ ਜਸਵਾਲ ਵਲੋਂ ਦਿੱਤਾ ਗਿਆ। ਮਲਕੀਅਤ ਸਿੰਘ ਰਘਬੋਤਰਾ ਨੇ ਹਾਜਰੀਨ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭ ਇੱਛਾਵਾਂ ਦਿੰਦੇ ਹੋਏ ਇਸ ਦਿਨ ਦੇ ਮਹੱਤਵ ਬਾਰੇ ਚਾਨਣਾ ਪਾਇਆ। ਇਸ ਮੌਕੇ ਮੋਹਨ ਲਾਲ ਤਨੇਜਾ, ਕ੍ਰਿਸ਼ਨ ਲਾਲ, ਸ਼ਾਲਨੀ ਗਰੁੱਪ ਦੇ ਮੈਂਬਰ ਤੇ ਵਿਦਿਆਰਥੀ ਹਾਜਰ ਸਨ।

NO COMMENTS