ਗਣਤੰਤਰ ਦਿਵਸ ਮਨਾਇਆ ਗਰੀਬ ਬੱਚਿਆਂ ਨਾਲ;ਵੰਡੀਆਂ ਕਾਪੀਆਂ ਅਤੇ ਪੈਨਸਲਾਂ 

0
33

ਮਾਨਸਾ, 26 ਜਨਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) 75ਵੇਂ ਗਣਤੰਤਰ ਦਿਵਸ ਨੂੰ  ਮੁੱਖ  ਰੱਖਦਿਆਂ ਮੈਡਮ ਮੰਜੂ ਜਿੰਦਲ ਜਿਲ੍ਹਾ ਪ੍ਰਧਾਨ ਸਲੱਮ ਫਾਊਂਡੇਸ਼ਨ ਦੀ ਗਵਾਈ ਹੇਠ ਮਾਨਸਾ ਟੀਮ ਵੱਲੋਂ ਝੂਗੀਆਂ ਵਿੱਚ ਜਾ ਕੇ ਪੜ੍ਹਾਈ ਲਈ ਗਰੀਬ ਬੱਚਿਆਂ ਨੂੰ ਕਾਪੀਆਂ ਅਤੇ ਪੈਨਸਲਾਂ ਵੱਡੀਆਂ ਗਈਆ। ਮੈਡਮ ਮੰਜੂ ਜਿੰਦਲ ਨੇ ਕਿਹਾ ਕਿ ਸਾਡੀ ਟੀਮ ਵੱਲੋਂ ਹਰ ਤਿਉਹਾਰ ਤੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ। ਸਿਵਲ ਹਸਪਤਾਲ ਮਾਨਸਾ ਵਿਖੇ ਲੰਗਰ ਚੱਲਦਾ ਹੈ। ਸਾਨੂੰ ਆਪਣੀ ਨੇਕ ਕਮਾਈ ਵਿਚੋਂ ਇਨ੍ਹਾਂ ਗਰੀਬ ਲੋੜਵੰਦ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਸਮੇਂ ਰਾਜਵਿੰਦਰ ਕੌਰ ਸ਼ਹਿਰੀ ਪ੍ਰਧਾਨ, ਇਕਬਾਲ ਸਿੰਘ ਸ਼ਹਿਰੀ ਪ੍ਰਧਾਨ ਮਾਨਸਾ, ਸੋਨੀਆ ਗਰਗ ਹਲਕਾ ਕੋਆਡਿਨੂਟਰ, ਸ਼ੀਤਲ ਮਿੱਤਲ ਜਿਲ੍ਹਾ ਯੂਥ ਪ੍ਰਧਾਨ ਅਤੇ ਕਮਲਜੀਤ ਕੌਰ ਲੀਗਲ ਐਡਵਾਈਜ਼ਰ ਆਦਿ ਹਾਜ਼ਰ ਸਨ। 

NO COMMENTS