ਗਣਤੰਤਰ ਦਿਵਸ ‘ਤੇ ਪੀਐਮ ਮੋਦੀ ਨੇ ਪਹਿਨੀ ਇਹ ਖ਼ਾਸ ਪਗੜੀ, ਜਾਣੋ ਕੀ ਹੈ ਇਸ ਦੀ ਖਾਸੀਅਤ

0
151

ਦੇਸ਼ ਅੱਜ 72ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਭ ਤੋਂ ਪਹਿਲੇ ਨੈਸ਼ਨਲ ਵਾਰ ਮੈਮੋਰੀਅਲ ਜਾਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਪੀਐਮ ਮੋਦੀ ਨੇ ਅੱਜ ਇਕ ਖਾਸ ਕਿਸ ਦੀ ਪਗੜੀ ਪਹਿਨੀ ਹੋਈ ਸੀ। ਜਾਣੋ ਪੀਐਮ ਮੋਦੀ ਦੀ ਇਸ ਪੱਗ ਦੀ ਕੀ ਖਾਸੀਅਤ ਹੈ।

ਪੀਐਮ ਮੋਦੀ ਦੀ ਇਹ ਪੱਗ ਗੁਜਰਾਤ ‘ਚ ਜਾਮਨਗਰ ਦੇ ਸ਼ਾਹੀ ਪਰਿਵਾਰ ਨੇ ਤੋਹਫੇ ਦੇ ਤੌਰ ‘ਤੇ ਭੇਂਟ ਕੀਤੀ ਸੀ। ਇਸ ਲਈ ਪੀਐਮ ਮੋਦੀ ਗਣਤੰਤਰ ਦਿਵਸ ‘ਤੇ ਸਾਫਾ ਬੰਨਣ ਦੀ ਆਪਣੀ ਰਵਾਇਤ ਬਰਕਰਾਰ ਰੱਖਦਿਆਂ ਇਸ ਵਾਰ ਖਾਸ ਪੱਗ ਪਹਿਨ ਕੇ ਆਏ।

ਗਣਤੰਤਰ ਦਿਵਸ ‘ਤੇ ਪੀਐਮ ਮੋਦੀ ਰਵਾਇਤੀ ਕੁਰਤਾ ਪਜਾਮਾ, ਜੈਕਿਟ ਪਹਿਨੇ ਅਤੇ ਮੋਢੇ ‘ਤੇ ਛਾਲ ਪਹਿਨੇ ਨਜ਼ਰ ਆਏ।

ਪੀਐਮ ਮੋਦੀ ਹਰ ਸਾਲ ਗਣਤੰਤਰ ਦਿਵਸ ‘ਤੇ ਵੱਖ ਤਰ੍ਹਾਂ ਦੀ ਪੱਗ ਪਹਿਨੇ ਨਜ਼ਰ ਆਉਂਦੇ ਹਨ। ਪਿਛਲੇ ਸਾਲ ਉਨ੍ਹਾਂ ਬੰਧਨੀ ਪਹਿਨੀ ਸੀ।

2015 ਤੋਂ ਲੈਕੇ ਹੁਣ ਤਕ ਹਰ ਸਾਲ ਗਣਤੰਤਰ ਦਿਵਸ ‘ਤੇ ਕੱਪੜਿਆਂ ਦੇ ਮਾਮਲੇ ‘ਚ ਪੀਐਮ ਮੋਦੀ ਹਮੇਸ਼ਾਂ ਆਪਣੀ ਵੱਖਰੀ ਪਛਾਣ ਰੱਖਦੇ ਹਨ।

ਇਸ ਮੌਕੇ ਪੀਐਮ ਮੋਦੀ ਨੇ ਸ਼ਹੀਦਾਂ ਨੂੰ ਨਮਨ ਕੀਤਾ ਹੈ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪੋਲੈਂਡ ‘ਚ ਸ਼ਰਨਾਰਥੀ ਵੀ ਪਿਆਰ ਨਾਲ ਜਾਮਨਗਰ ਨੂੰ ਲਿਟਿਲ ਪੋਲੈਂਡ ਦੇ ਰੂਪ ‘ਚ ਯਾਦ ਕਰਦੇ ਹਨ। ਜਿਸ ਦੇ ਨਾਂਅ ‘ਤੇ ਬਾਅਦ ‘ਚ ਇਕ ਫ਼ਿਲਮ ਵੀ ਬਣਾਈ ਗਈ ਸੀ।

NO COMMENTS