*ਗਊ ਅਸਟਮੀ ਦੇ ਮੋਕੇ ਤੇ ਕੱਢੀ ਗਈ ਸ਼ੋਭਾ ਯਾਤਰਾ*

0
162

ਬੁਢਲਾਡਾ – 11 ਨਵੰਬਰ – (ਸਾਰਾ ਯਹਾਂ/ਅਮਨ ਮੇਹਤਾ) – ਸਥਾਨਕ ਸਹਿਰ ਦੀ ਪੰਚਾਇਤੀ ਗਊਸਾਲਾ ਪ੍ਰਬੰਧਕ ਕਮੇਟੀ ਵੱਲੋਂ ਗਊ ਅਸਟਮੀ ਦਾ ਪਵਿੱਤਰ ਤਿਉਹਾਰ ਸਰਧਾ ਅਤੇ ਉਲਾਸ ਨਾਲ ਮਨਾਂਇਆ ਗਿਆ। ਹਵਨ ਯੱਗ ਤੋ ਬਾਅਦ ਭਗਤਾਂ ਵੱਲੋਂ ਗਊ ਮਾਤਾ ਦੀ ਸੋਭਾ ਯਾਤਰਾ ਸਹਿਰ ਦੇ ਵੱਖ ਵੱਖ ਬਜਾਰਾਂ ਵਿੱਚੋ ਹੁੰਦੀ ਹੋਈ ਗਊਸਾਲਾਂ ਦੇ ਵਿਹੜੇ ਵਿੱਚ ਸਮਾਪਤ ਹੋਈ। ਇਸ ਮੌਕੇ ਤੇ ਦਾਨੀ ਸੱਜ਼ਣਾ ਨੂੰ ਵੱਧ ਤੋਂ ਵੱਧ ਦਾਨ ਦੇਣ ਲਈ ਪ੍ਰੇਰਿਤ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਸੁਭਾਸ ਕੁਮਾਰ, ਵਿਨੋਦ ਕੁਮਾਰ,  ਨੇ ਦੱਸਿਆ ਕਿ ਗਊਸਾਲਾਂ ਵਿੱਚ ਰਹਿੰਦੀਆ ਗਊਆ ਦੀ ਸੇਵਾ ਅਤੇ ਸਾਭ ਸੰਭਾਲ ਦਾਨੀ ਸੱਜਣਾ ਦੇ ਸਹਿਯੌਗ ਨਾਲ ਪਾਲਣ ਪੋਸਣ ਕੀਤਾ ਜਾਂਦਾ ਹੈ। ਕਮੇਟੀ ਦੇ ਆਗੂ ਪਟਵਾਰੀ ਸੁਖਵਿੰਦਰ ਸਰਮਾ ਨੇ ਦੱਸਿਆ ਕਿ ਹਰ ਸਾਲ ਹਾੜੀ ਦੀ ਫਸਲ ਦੋਰਾਨ ਤੁੜੀ ਅਤੇ ਹਰੇ ਚਾਰੇ ਦਾ ਸਟੋਰ ਕੀਤਾ ਜਾਂਦਾ ਹੈ ਤੋ ਬਾਅਦ ਸਾਰਾ ਸਾਲ ਗਊਆਂ ਨੂੰ ਨੀਰਾ ਚਾਰਾ ਦਿੱਤਾ ਜਾਂਦਾ ਹੈ। ਉਨ੍ਹਾਂ ਗਊ ਭਗਤਾਂ ਨੂੰ ਵੱਧ ਤੋ ਵੱਧ ਦਾਨ ਦੇਣ ਦੀ ਅਪੀਲ ਕਰਦਿਆਂ ਪੁੰਨ ਦੇ ਭਾਗੀ ਬਣਨ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ। ਇਸ ਮੌਕੇ ਤੇ ਐਡਵੋਕੇਟ ਅਸੋਕ ਕੁਮਾਰ, ਭਗਵਾਨ ਦਾਸ ਸਿੰਗਲਾ, ਯਸਪਾਲ, ਦਰਸਨ ਕੁਮਾਰ, ਭੋਲਾ ਪਟਵਾਰੀ, ਟਿੰਕੂ ਬਾਂਸਲ, ਸੁਰੇਸ ਕੁਮਾਰ, ਐਸ ਡੀ ਓ ਬਲਵੀਰ ਚੰਦ, ਰਤਨ ਲਾਲ, ਸੱਤਪਾਲ ਆਦਿ ਸੋਭਾ ਯਾਤਰਾ ਨਾਲ ਹਾਜਰ ਸਨ। 

NO COMMENTS