*ਗਊਸ਼ਾਲਾ ਖੋਖਰ ਕਲਾਂ ਵਿਖੇ ਮਨਾਇਆ ਗਊ ਵਰਿਤੀ ਉਤਸਵ —24 ਵੱਛੀਆਂ ਨੂੰ ਗਊ ਭਗਤਾਂ ਨੇ ਲਿਆ ਗੋਦ*

0
167

ਮਾਨਸਾ, 07 ਨਵੰਬਰ (ਸਾਰਾ ਯਹਾਂ/ਜੋਨੀ ਜਿੰਦਲ ) : ਅੱਜ ਗਊਸ਼ਾਲਾ ਖੋਖਰ ਕਲਾਂ ਵਿਖੇ ਗਊ ਵਰਿਤੀ ਉਤਸਵ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਊਸ਼ਾਲਾ ਖੋਖਰ ਕਲਾਂ ਕਮੇਟੀ ਦੇ ਮੈਂਬਰ ਸ਼੍ਰੀ ਪਵਨ ਕੁਮਾਰ ਅਤੇ ਸ਼੍ਰੀ ਸੰਜੀਵ ਪਿੰਕਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਪਵਿੱਤਰ ਮੰਤਰਾਂ ਦੇ ਉਚਾਰਨਾਂ ਦੇ ਵਿੱਚ ਪੰਡਿਤ ਜੀ ਵੱਲੋਂ ਹਵਨ ਪੂਜਨ ਕਰਵਾਇਆ ਗਿਆ ਅਤੇ ਹਵਨ ਪੂਜਨ ਕਰਵਾਉਣ ਦੀ ਰਸਮ ਸ਼੍ਰੀ ਹੈਪੀ ਜਿੰਦਲ ਅਤੇ ਰਚਨਾ ਜਿੰਦਲ ਵੱਲੋਂ ਅਦਾ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ 24 ਵੱਛੀਆਂ ਨੂੰ ਗਊ ਭਗਤਾਂ ਵੱਲੋਂ ਉਨ੍ਹਾਂ ਦੀ ਸੇਵਾ ਅਤੇ ਸਾਂਭ—ਸੰਭਾਲ ਲਈ ਗੋਦ ਲਿਆ ਗਿਆ।ਉਨ੍ਹਾਂ ਦੱਸਿਆ ਕਿ ਜੋ ਲੋਕ ਸੱਚੇ ਮਨ ਨਾਲ ਮਾਤਾ—ਪਿਤਾ ਅਤੇ ਗਊਵੰਸ਼ ਦੀ ਸੇਵਾ ਕਰਦੇ ਹਨ, ਉਨ੍ਹਾਂ *ਤੇ ਪਰਮਾਤਮਾ ਦਾ ਆਸ਼ੀਰਵਾਦ ਹਮੇਸ਼ਾ ਬਣਿਆ ਰਹਿੰਦਾ ਹੈ।ਇਸ ਦੌਰਾਨ ਹਵਨ ਪੂਜਨ ਉਪਰੰਤ ਮੌਜੂਦਾ ਨੂੰ ਪ੍ਰਸ਼ਾਦ ਵੰਡਿਆ ਗਿਆ।


ਉਨ੍ਹਾਂ ਦੱਸਿਆ ਕਿ ਗਊਸ਼ਾਲਾ ਖੋਖਰ ਕਲਾਂ ਕਮੇਟੀ ਵੱਲੋਂ ਸਮੇਂ—ਸਮੇਂ *ਤੇ ਗਊਵੰਸ਼ ਅਤੇ ਹੋਰ ਆਵਾਰਾ ਪਸ਼ੂਆਂ ਨੂੰ, ਜੋ ਸੜਕਾਂ *ਤੇ ਘੁੰਮਦੇ ਹਨ, ਨੂੰ ਫੜ ਕੇ ਗਊਸ਼ਾਲਾ ਖੋਖਰ ਕਲਾਂ ਵਿੱਚ ਲਿਆਂਦਾ ਜਾਂਦਾ ਹੈ ਅਤੇ ਉਨ੍ਹਾਂ ਦੀ ਸਾਂਭ—ਸੰਭਾਲ ਕੀਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗਊ਼ਸ਼ਾਲਾ ਨੂੰ ਬਹੁਤ ਹੀ ਸੁੰਦਰ ਦਿੱਖ ਪ੍ਰਦਾਨ ਕੀਤੀ ਗਈ ਹੈ, ਜਿਸ ਤੋਂ ਆਕਰਸਿ਼ਤ ਹੋ ਕੇ ਲੋਕ ਇੱਥੇ ਘੁੰਮਣ ਅਤੇ ਸੈਰ ਕਰਨ ਲਈ ਵੀ ਆਉਂਦੇ ਹਨ।
ਇਸ ਮੌਕੇ ਡਾ. ਜਨਕ ਰਾਜ ਸਿੰਗਲਾ, ਡਾ. ਵਿਜੇ ਸਿੰਗਲਾ, ਸ਼੍ਰੀ ਅਸ਼ਵਨੀ ਜਿੰਦਲ, ਸ਼੍ਰੀ ਪਰਵੀਨ ਸ਼ਰਮਾ ਟੋਨੀ, ਸ਼੍ਰੀ ਵਿਨੋਦ ਭੰਮਾ, ਸ਼੍ਰੀ ਅਰੁਣ ਬਿੱਟੂ, ਸ਼੍ਰੀ ਸ਼ਾਮ ਲਾਲ ਗੋਇਲ, ਸ਼੍ਰੀ ਧੰਨਦੇਵ ਗਰਗ, ਸ਼੍ਰੀ ਸੁਨੀਲ ਕੁਮਾਰ, ਸ਼੍ਰੀ ਭੂਸ਼ਣ ਮੱਤੀ, ਸ਼੍ਰੀ ਸੰਜੀਵ ਕੁਮਾਰ, ਸ਼੍ਰੀ ਪੁਨੀਤ ਸੀ.ਏ. ਅਤੇ ਸ਼੍ਰੀ ਜਗਨਨਾਥ ਤੋਂ ਇਲਾਵਾ ਹੋਰ ਵੀ ਕਮੇਟੀ ਮੈਂਬਰ ਤੇ ਗਊ ਭਗਤ ਮੌਜੂਦ ਸਨ।

NO COMMENTS