*ਖੱਤਰੀ ਸਭਾ ਰਜਿ. ਫਗਵਾੜਾ ਦੀ ਯੂਥ ਇਕਾਈ ਦਾ ਐਲਾਨ ਐਤਵਾਰ ਨੂੰ : ਬਜਾਜ/ਭੱਲਾ*

0
13

ਫਗਵਾੜਾ 23 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਖੱਤਰੀ ਸਭਾ ਰਜਿ. ਫਗਵਾੜਾ ਦੀ ਇਕ ਵਿਸ਼ੇਸ਼ ਮੀਟਿੰਗ ਸਭਾ ਦੇ ਪ੍ਰਧਾਨ ਮਦਨ ਮੋਹਨ ਬਜਾਜ (ਗੁੱਡ) ਦੀ ਪ੍ਰਧਾਨਗੀ ਹੇਠ ਸਥਾਨਕ ਬੰਗਾ ਰੋਡ ਦਫ਼ਤਰ ਵਿਖੇ ਹੋਈ। ਜਿਸ ਵਿੱਚ ਸਭਾ ਦੀ ਯੂਥ ਇਕਾਈ ਦੇ ਗਠਨ ਜਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਸ਼ੰਕਰ ਝਾਂਜੀ ਅਤੇ ਸਕੱਤਰ ਵਿਤਿਨ ਪੁਰੀ ਦੀ ਹਾਜ਼ਰੀ ਵਿੱਚ ਪ੍ਰਧਾਨ ਗੁਡ ਬਜਾਜ ਅਤੇ ਮੀਤ ਪ੍ਰਧਾਨ ਦਵਿੰਦਰ ਭੱਲਾ ਨੇ ਦੱਸਿਆ ਕਿ ਯੂਥ ਇਕਾਈ ਦਾ ਐਲਾਨ 24 ਨਵੰਬਰ ਦਿਨ ਐਤਵਾਰ ਨੂੰ ਸਤਿਸੰਗ ਭਵਨ (ਬੈਕ ਸਾਈਡ ਮੋਹਨ ਫਾਸਟ ਫੂਡ) ਦਾਣਾ ਮੰਡੀ ਵਿਖੇ ਦੁਪਹਿਰ 12 ਵਜੇ ਕਰਵਾਏ ਜਾ ਰਹੇ ਪ੍ਰੋਗਰਾਮ ਦੌਰਾਨ ਕੀਤਾ ਜਾਵੇਗਾ। ਯੂਥ ਇਕਾਈ ਦੇ ਗਠਨ ਸਮੇਂ ਖੱਤਰੀ ਸਭਾ ਪੰਜਾਬ ਦੇ ਪ੍ਰਧਾਨ ਦਲਜੀਤ ਸਿੰਘ ਜ਼ਖਮੀ, ਜਨਰਲ ਸਕੱਤਰ ਸੰਜੀਵ ਲੇਖੀ ਅਤੇ ਯੂਥ ਪ੍ਰਧਾਨ ਪੰਜਾਬ ਪ੍ਰਮੋਦ ਝਾਂਜੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਣਗੇ। ਉਨ੍ਹਾਂ ਖੱਤਰੀ ਸਭਾ ਦੇ ਸਮੂਹ ਵਰਕਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਨੌਜਵਾਨ ਇਕਾਈ ਦੇ ਗਠਨ ਸਬੰਧੀ ਹੋਣ ਵਾਲੇ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਉਣ। ਇਸ ਮੌਕੇ ਸਭਾ ਦੇ ਕੈਸ਼ੀਅਰ ਭਾਰਤ ਭੂਸ਼ਣ ਬੇਦੀ, ਤਰਲੋਚਨ ਸਿੰਘ ਪੁਰੀ, ਪਰਵੀਨ ਪੱਬੀ, ਇੰਦਰਜੀਤ ਜੈਰਥ, ਪ੍ਰੇਮ ਬਜਾਜ, ਭਾਰਤ ਭੂਸ਼ਨ ਬੇਦੀ, ਤਰਲੋਕ ਸਿੰਘ ਭੱਲਾ, ਗੋਪੀ ਬੇਦੀ, ਵਿਪਨ ਧੀਰ, ਡਾ: ਅਨਿਲ ਓਹਰੀ, ਰਾਮ ਲੁਭਿਆ ਨਈਅਰ, ਰਾਕੇਸ਼ ਵਢੇਰਾ, ਪਰਵੇਸ਼ ਕੁਮਾਰ ਆਦਿ ਹਾਜ਼ਰ ਸਨ।

NO COMMENTS