*ਖੋਹ ਦੇ ਦਰਜ਼ ਮੁਕੱਦਮੇ ਵਿੱਚ ਪੀ.ਓ. ਨੂੰ ਕੀਤਾ ਗ੍ਰਿਫਤਾਰ*

0
60

ਮਾਨਸਾ, 21—04—2022  (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸ ਨੋਟ
ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੀ.ਓਜ. (ਮੁਜਰਮ—ਇਸਤਿਹਾਰੀਆ) ਨੂੰ
ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋਂ
ਹੇਠ ਲਿਖੇ ਪੀ.ਓ. ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।

ਮੁਜਰਮ ਇਸ਼ਤਿਹਾਰੀ ਗੁਰਪਾਲ ਸਿੰਘ ਉਰਫ ਬੱਗਾ ਪੁੱਤਰ ਬਿੱਕਰ ਸਿੰਘ ਵਾਸੀ ਬੁਰਜ
ਝੱਬਰ ਜਿਸਦੇ ਵਿਰੁੱਧ ਮੁਕੱਦਮਾ ਨੰਬਰ 150 ਮਿਤੀ 20—09—2019 ਅ/ਧ 379—ਬੀ, 201, 34 ਹਿੰ:ਦੰ:
ਥਾਣਾ ਭੀਖੀ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜਿਮ ਅਦਾਲਤ ਵਿੱਚੋਂ ਤਾਰੀਖ ਪੇਸ਼ੀ ਤੋਂ
ਗੈਰਹਾਜ਼ਰ ਹੋਣ ਕਰਕੇ ਮਾਨਯੋਗ ਅਦਾਲਤ ਜਿਲਾ ਅਤ ੇ ਸੈਸ਼ਨਜ ਜੱਜ ਮਾਨਸਾ ਜੀ ਵੱਲੋਂ ਇਸਨੂੰ ਮਿਤੀ
15—02—2022 ਤੋਂ ਅ/ਧ 82—83 ਜਾਬਤਾ ਫੌਜਦਾਰੀ ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ। ਮੁਲਜਿਮ
ਵੱਲੋਂ ਲਗਾਤਾਰ ਗੈਰਹਾਜ਼ਰ ਹੋਣ ਕਰਕੇ ਮਾਨਯੋਗ ਅਦਾਲਤ ਵੱਲੋਂ ਇਸਦੇ ਵਿਰੁੱਧ ਇੱਕ ਹੋਰ ਮੁਕੱਦਮਾ ਨੰ:
70 ਮਿਤੀ 20—04—2022 ਅ/ਧ 174—ਏ. ਹਿੰ:ਦੰ: ਥਾਣਾ ਭੀਖੀ ਦਰਜ਼ ਰਜਿਸਟਰ ਕਰਾਇਆ ਗਿਆ ਸੀ।
ਇਹ ਭਗੌੜਾ ਮੁਲਜਿਮ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ 2 ਮਹੀਨਿਆਂ ਤੋਂ ਆਪਣਾ ਟਿਕਾਣਾ ਬਦਲ ਕੇ
ਰਹਿ ਰਿਹਾ ਸੀ। ਐਸ.ਆਈ. ਬਲਕੌਰ ਸਿੰਘ ਮੁੱਖ ਅਫਸਰ ਥਾਣਾ ਭੀਖੀ ਦੀ ਅਗਵਾਈ ਹੇਠ ਹੌਲਦਾਰ
ਸੁਖਜੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਮਿਤੀ 20—04—2022
ਨੂੰ ਕਾਬ ੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

NO COMMENTS