*ਖੇੜਾ ਰੋਡ ’ਤੇ ਕੈਂਪ ਲਗਾ ਕੇ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਬਣਾਏ ਕਾਰਡ*

0
26

ਫਗਵਾੜਾ 7 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਪ੍ਰੇਮ ਨਗਰ ਸੇਵਾ ਸੁਸਾਇਟੀ ਅਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਵੱਲੋਂ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਨਾਲ ਖੇੜਾ ਰੋਡ ’ਤੇ ਸਥਿਤ ਸੀਨੀਅਰ ਸਿਟੀਜ਼ਨ ਕੇਅਰ ਸੈਂਟਰ ਵਿਖੇ ਪ੍ਰਧਾਨ ਮੰਤਰੀ ਆਯੂਸ਼ਮਾਨ ਅਰੋਗਿਆ ਬੀਮਾ ਯੋਜਨਾ ਤਹਿਤ ਕੈਂਪ ਲਗਾਇਆ ਗਿਆ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਕੈਂਪ ਦੌਰਾਨ ਭਾਰਤ ਸਰਕਾਰ ਦੀ ਸਕੀਮ ਤਹਿਤ 70 ਸਾਲ ਤੋਂ ਵੱਧ ਉਮਰ ਦੇ 30 ਬਜ਼ੁਰਗਾਂ ਦੇ ਕਾਰਡ ਬਣਾਏ ਗਏ। ਉਨ੍ਹਾਂ ਦੱਸਿਆ ਕਿ ਨਵੀਂ ਸਕੀਮ ਵਿੱਚ 70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਲਈ ਬਿਨਾਂ ਕਿਸੇ ਭੇਦਭਾਵ ਦੇ ਕਾਰਡ ਬਣਾਏ ਜਾ ਸਕਦੇ ਹਨ। ਕਾਰਡ ਧਾਰਕ ਨੂੰ ਭਾਰਤ ਸਰਕਾਰ ਦੇ ਸੂਚੀਬੱਧ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ। ਉਨਾਂ ਦੱਸਿਆ ਕਿ ਅਗਲਾ ਕੈਂਪ 12 ਨਵੰਬਰ ਦਿਨ ਮੰਗਲਵਾਰ ਨੂੰ ਇਸੇ ਥਾਂ ਤੇ ਲਗਾਇਆ ਜਾਵੇਗਾ। ਸੁਸਾਇਟੀਆਂ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਵਿਸ਼ਵਾਮਿੱਤਰ ਸ਼ਰਮਾ ਨੇ ਸੀ.ਐਸ. ਸੈਂਟਰ ਅਹਿਮਦਪੁਰ ਤੋਂ ਆਏ ਜਸਦੀਪ ਸਿੰਘ ਦਾ ਸੇਵਾਵਾਂ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਖੇੜਾ ਰੋਡ, ਮਾਸਟਰ ਸਾਧੂ ਰਾਮ ਨਗਰ, ਪ੍ਰੇਮ ਨਗਰ ਅਤੇ ਗੁਰੂ ਨਾਨਕ ਪੁਰਾ ਦੇ ਲੋਕਾਂ ਨੇ ਕੈਂਪ ਦਾ ਲਾਭ ਉਠਾਇਆ। ਇਸ ਮੌਕੇ ਸੁਰਿੰਦਰ ਪਾਲ, ਵੰਦਨਾ ਸ਼ਰਮਾ, ਸੁਧਾ ਬੇਦੀ, ਮੋਹਨ ਲਾਲ ਤਨੇਜਾ, ਬਲਦੇਵ ਸ਼ਰਮਾ, ਕੁਲਦੀਪ ਸਿੰਘ, ਰਾਮ ਲੁਭਿਆ, ਮਨੀਸ਼ ਕਨੌਜੀਆ ਆਦਿ ਹਾਜ਼ਰ ਸਨ।

NO COMMENTS