*ਖੇੜਾ ਰੋਡ ’ਤੇ ਕੈਂਪ ਦੌਰਾਨ 25 ਬਜੁਰਗਾਂ ਦੇ ਬਣਾਏ ਆਯੂਸ਼ਮਾਨ ਭਾਰਤ ਸਿਹਤ ਬੀਮਾ ਕਾਰਡ*

0
6

ਫਗਵਾੜਾ 23 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਪ੍ਰੇਮ ਨਗਰ ਸੇਵਾ ਸੁਸਾਇਟੀ ਅਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਵੱਲੋਂ ਖੇੜਾ ਰੋਡ ਸਥਿਤ ਸੀਨੀਅਰ ਸਿਟੀਜ਼ਨ ਕੇਅਰ ਸੈਂਟਰ ਵਿਖੇ ਪ੍ਰਧਾਨ ਮੰਤਰੀ ਆਯੂਸ਼ਮਾਨ ਅਰੋਗਿਆ ਬੀਮਾ ਯੋਜਨਾ ਤਹਿਤ ਕੈਂਪ ਲਗਾ ਕੇ 70 ਸਾਲ ਤੋਂ ਵੱਧ ਉਮਰ ਦੇ 25 ਬਜੁਰਗਾਂ ਤੱਕ ਭਾਰਤ ਸਰਕਾਰ ਦੀ ਇਸ ਯੋਜਨਾ ਦਾ ਲਾਭ ਪਹੁੰਚਾਇਆ ਗਿਆ ਹੈ। ਕੈਂਪ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਪਹੁੰਚੇ ਫੈਡਰੇਸ਼ਨ ਆਫ ਫਗਵਾੜਾ ਸਮਾਲ ਇੰਡਸਟਰੀ ਦੇ ਪ੍ਰਧਾਨ ਸੁਦੇਸ਼ ਸ਼ਰਮਾ ਵਲੋਂ ਕੀਤਾ ਗਿਆ। ਉਹਨਾਂ ਸੁਸਾਇਟੀ ਅਤੇ ਮਲਕੀਅਤ ਸਿੰਘ ਰਘਬੋਤਰਾ ਵਲੋਂ ਸਮਾਜ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਤਹਿ ਦਿਲੋਂ ਸ਼ਲਾਘਾ ਕੀਤੀ। ਰਘਬੋਤਰਾ ਨੇ ਦੱਸਿਆ ਕਿ 25 ਲੋੜਵੰਦ ਬਜੁਰਗਾਂ ਦੇ ਕਾਰਡ ਆਨਲਾਈਨ ਤਕਨੀਕ ਨਾਲ ਬਣਾਏ ਗਏ ਹਨ। ਇਹਨਾਂ ਕੈਂਪਾਂ ‘ਚ ਸਹਿਯੋਗ ਲਈ ਉਹਨਾਂ ਨੇ ਖਾਸ ਤੌਰ ਤੇ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਸ਼ਵਾ ਮਿੱਤਰ ਸ਼ਰਮਾ, ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਸਕੱਤਰ ਸੁਰਿੰਦਰ ਪਾਲ ਅਤੇ ਵੰਦਨਾ ਸ਼ਰਮਾ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਲੋੜ ਅਨੁਸਾਰ ਜਲਦੀ ਹੀ ਅਗਲਾ ਕੈਂਪ ਲਗਾਇਆ ਜਾਵੇਗਾ। ਕਾਰਡ ਧਾਰਕ ਨੂੰ ਭਾਰਤ ਸਰਕਾਰ ਦੇ ਸੂਚੀਬੱਧ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ। ਉਨਾਂ ਦੱਸਿਆ ਕਿ 70 ਸਾਲ ਦੀ ਉਮਰ ਪੂਰੀ ਕਰ ਚੁੱਕਾ ਹਰੇਕ ਬਜੁਰਗ ਇਸ ਯੋਜਨਾ ਅਧੀਨ ਕਾਰਡ ਦਾ ਲਾਭ ਲੈ ਸਕਦਾ ਹੈ। ਇਸ ਮੌਕੇ ਕ੍ਰਿਸ਼ਨ ਕੁਮਾਰ, ਸੁਰਿੰਦਰ ਪਾਲ, ਮੋਹਨ ਲਾਲ ਤਨੇਜਾ, ਰਾਮ ਲੁਭਾਇਆ, ਸੁਧਾ ਬੇਦੀ, ਰੂਪ ਲਾਲ, ਰਮੇਸ਼ ਕੁਮਰਾ, ਬਿ੍ਰਜ ਭੂਸ਼ਣ  ਆਦਿ ਹਾਜ਼ਰ ਸਨ।

NO COMMENTS