*ਖੇਵਟ ਵੱਲੋਂ ਭਗਵਾਨ ਰਾਮ ਜੀ ਨੂੰ ਸਰਿਓ ਨਦੀ ਪਾਰ ਕਰਵਾਉਣ ਦੇ ਦ੍ਰਿਸ਼ ਨੇ ਲੋਕਾਂ ਦਾ ਮਨ ਮੋਹਿਆ, ਚੌੜੀ ਗਲੀ ਚ ਲੋਕਾਂ ਦਾ ਸੈਲਾਬ ਉਮੜਿਆ*

0
21

ਬੁਢਲਾਡਾ 9 ਅਕਤੂਬਰ (ਸਾਰਾ ਯਹਾਂ/ਮਹਿਤਾ ਅਮਨ)  ਸ਼੍ਰੀ ਰਘੂਨੰਦਨ ਰਾਮ ਲੀਲਾ ਕਲੱਬ ਵੱਲੋਂ  ਚੌੜੀ ਗਲੀ ਵਿਖੇ ਰਾਮ ਲੀਲਾ ਦੇ 14 ਸਾਲਾਂ ਦੇ ਬਨਵਾਸ ਜਾਣ ਦਾ ਮੰਚਨ ਨਾਲ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਚੌਥੇ ਦਿਨ ਰਾਮ ਲੀਲਾ ਦਾ ਉਦਘਾਟਨ ਠੇਕੇਦਾਰ ਰਵਿੰਦਰ ਅਤੇ ਅਮਰਿੰਦਰ ਸਿੰਘ ਦਾਤੇਵਾਸ ਵੱਲੋਂ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਮੈਂਬਰਾਂ ਵੱਲੋਂ ਪਹੁੰਚੇ ਭਗਤਾਂ ਨੂੰ ਜੀ ਆਇਆ ਆਖਿਆ ਗਿਆ। ਚੌਥੇ ਦਿਨ ਰਾਮ ਲੀਲਾ ਦਾ ਮੰਚ ਸੰਚਾਲਨ ਸ਼ਿਵ ਕੁਮਾਰ ਕਾਂਸਲ ਵੱਲੋਂ ਬਾਖੂਭੀ ਨਿਭਾਇਆ ਗਿਆ। ਭਗਵਾਨ ਸ਼੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਅਤੇ ਸ਼੍ਰੀ ਲਕਸ਼ਮਣ ਜੀ ਨੂੰ ਖੇਵਟ ਵੱਲੋਂ ਸਰਿਊ ਨਦੀ ਪਾਰ ਕਰਵਾਉਣ ਦਾ ਦ੍ਰਿਸ਼ ਵੇਖਣ ਯੋਗ ਸੀ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਰੋਜਾਨਾ ਰਾਮਲੀਲਾ ਵਿੱਚ ਪਹੁੰਚ ਕੇ ਰਾਮਲੀਲਾ ਦਾ ਆਨੰਦ ਮਾਨਣ। ਇਸ ਮੌਕੇ ਰਾਮ ਲੀਲਾ ਦੇ ਹਰ ਪਰਦਾ ਕਰਨ ਤੋਂ ਬਾਅਦ ਪਹੁੰਚੇ ਲੋਕਾਂ ਤੋਂ ਰਾਮ ਲੀਲਾ ਸੰਬੰਧੀ ਸੁਆਲ ਵੀ ਪੁੱਛੇ ਗਏ ਅਤੇ ਉੱਤਰ ਦੇਣ ਵਾਲਿਆਂ ਨੂੰ ਇਨਾਮ ਦੇ ਕੇ ਸਨਮਾਣਿਤ ਵੀ ਕੀਤਾ ਗਿਆ। ਇਸ ਮੌਕੇ ਭਲਵਿੰਦਰ ਸਿੰਘ ਵਾਲੀਆ, ਹਨੀ ਗੌੜ, ਅਵਤਾਰ ਸਿੰਘ, ਦੇਵਦੱਤ ਸ਼ਰਮਾਂ, ਦੀਪੂ ਵਰਮਾਂ, ਰਾਜੂ ਵਰਮਾਂ, ਰਾਮਾ ਵਰਮਾਂ, ਸੁਰਿੰਦਰ ਗਰਗ, ਅਸ਼ੋਕ ਰਾਜਾ, ਰਾਕੇਸ਼ ਜੈਨ, ਵਿੱਕੀ ਅਰੌੜਾ, ਮੁਨੀਸ਼ ਕੁਮਾਰ ਨੇ ਦੱਸਿਆ ਕਿ ਸੁਆਲ ਕਰਨ ਨਾਲ ਲੋਕਾਂ ਦੀ ਲੀਲਾ ਦੇਖਣ ਸਬੰਧੀ ਰੂਚੀ ਵੱਧਦੀ ਹੈ ਅਤੇ ਸ਼੍ਰੀ ਰਾਮਾਇਣ ਜੀ ਸੰੰਬੰਧੀ ਜਾਣਕਾਰੀ ਵਿੱਚ ਵੀ ਵਾਧਾ ਹੁੰਦਾ ਹੈ ਤਾਂ ਜੋ ਨਵੀਂ ਪੀੜ੍ਹੀ ਅੰਦਰ ਸ਼੍ਰੀ ਰਾਮ ਚੰਦਰ ਜੀ ਸੰਬੰਧੀ ਰੁਝਾਨ ਹੋਰ ਵੱਧ ਸਕੇ। ਇਸ ਮੌਕੇ ਪੁਰਾਣੀ ਮੰਡੀ ਦੇ ਵੱਡੀ ਗਿਣਤੀ ਸ਼ਰਧਾਲੂ ਸ਼ਾਮਲ ਸਨ। 

NO COMMENTS