ਖੇਤੀ ਬਿੱਲਾਂ ਦੇ ਹੱਕ ‘ਚ ਡਟੇ ਸੰਨੀ ਦਿਓਲ ਦਾ ਦੀਪ ਸਿੱਧੂ ਨੇ ਕੀਤਾ ਵਿਰੋਧ, ਹਰਸਿਮਰਤ ਦੇ ਅਸਤੀਫੇ ‘ਤੇ ਇੰਝ ਕੱਸਿਆ ਤੰਜ

0
50

ਬਠਿੰਡਾ 19 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ‘ਚ ਖੇਤੀ ਬਿੱਲਾਂ ਖਿਲਾਫ ਕਿਸਾਨ ਵੱਖ-ਵੱਖ ਥਾਈਂ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਤਹਿਤ ਬਠਿੰਡਾ ‘ਚ ਕਿਸਾਨਾਂ ਦੇ ਧਰਨੇ ‘ਚ ਦੇਰ ਰਾਤ ਪੰਜਾਬੀ ਇੰਡਸਟਰੀ ਦੇ ਅਦਾਕਾਰ ਦੀਪ ਸਿੱਧੂ ਪਹੁੰਚੇ। ਜਿੱਥੇ ਉਨ੍ਹਾਂ ਨੇ ਖੇਤੀ ਬਿੱਲ ਦਾ ਵਿਰੋਧ ਕਰਦੇ ਹੋਏ ਅਕਾਲੀ ਦਲ ‘ਤੇ ਤਨਜ ਕੱਸਿਆ।

ਆਮ ਆਦਮੀ ਪਾਰਟੀ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਮੈਂ ਸਮਝਦਾਂ ਹਾਂ ਕਿ ਜਿਹੜਾ ਬੰਦਾ ਦਿੱਲੀ ਤੋਂ ਚੱਲਦਾ ਹੈ ਉਹ ਪੰਜਾਬ ਦੇ ਗੱਦਾਰ ਹੈ। ਸੰਨੀ ਦਿਓਲ ਦੇ ਖੇਤੀ ਬਿੱਲ ਦੇ ਹੱਕ ਵਿੱਚ ਟਵੀਟ ਕਰਨ ‘ਤੇ ਬੋਲਦਿਆਂ ਕਿਹਾ ਕਿ ਮੈਂ ਉਸ ਦਾ ਵਿਰੋਧ ਕਰਦਾ ਹਾਂ। ਉਨ੍ਹਾਂ ਕਿਹਾ ਪਿਆਰ ਆਪਣੀ ਥਾਂ ਹੈ ਪਰ ਪੰਜਾਬ ਦੇ ਲੋਕਾਂ ਦੇ ਲਈ ਜ਼ਿੰਮੇਵਾਰੀ ਨਿਭਾਉਣੀ ਇੱਕ ਵੱਖਰੀ ਗੱਲ ਹੈ।

ਦੀਪ ਸਿੱਧੂ ਨੇ ਕਿਹਾ ਕਿਸੇ ਵੀ ਸਰਕਾਰ ਨੇ ਕਿਸਾਨਾਂ ਨਾਲ ਬੈਠ ਕੇ ਅੱਜ ਤੱਕ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਹੋ ਜਿਹੀ ਕਲਾਕਾਰੀ ਦਾ ਕੋਈ ਫਾਇਦਾ ਨਹੀਂ ਜੇਕਰ ਅਸੀਂ ਆਪਣੇ ਲੋਕਾਂ ਨਾਲ ਹੀ ਨਾ ਖੜ੍ਹੇ ਹੋਏ। ਉਨ੍ਹਾਂ ਕਿਹਾ ਫਿਲਮਾਂ ਤਾਂ ਅਸੀਂ ਦਸ ਹੋਰ ਬਣਾ ਲਵਾਂਗੇ। ਪਰ ਸਭ ਤੋਂ ਪਹਿਲਾਂ ਮੈਂ ਇਕ ਕਿਸਾਨ ਹਾਂ ਕਲਾਕਾਰ ਬਾਅਦ ਵਿੱਚ।

ਉਨ੍ਹਾਂ ਕਿਹਾ ਜਿਹੜੇ ਸਿਆਸੀ ਲੋਕ ਹੁੰਦੇ ਹਨ। ਉਨ੍ਹਾਂ ਨੇ ਹਮੇਸ਼ਾ ਰਾਜਨੀਤੀ ਕਰਨੀ ਹੁੰਦੀ ਹੈ, ਧਰਮ ਦੀ ਰਾਜਨੀਤੀ ਕਰਨੀ ਹੈ ਤੇ ਉਨ੍ਹਾਂ ਕਿਸਾਨਾਂ ਉੱਤੇ ਵੀ ਰਾਜਨੀਤੀ ਹੀ ਕਰਨੀ ਹੈ। ਦੀਪ ਸਿੱਧੂ ਨੇ ਕਿਹਾ ਇਨ੍ਹਾਂ ਲੋਕਾਂ ਨੂੰ ਸਿਰਫ਼ ਵੋਟਾਂ ਚਾਹੀਦੀਆਂ ਹਨ। ਹੁਣ ਹਰਸਿਮਰਤ ਕੌਰ ਬਾਦਲ ਨੂੰ ਇਹ ਦਿਖਦਾ ਹੈ ਕਿ 2022 ਦੀਆਂ ਚੋਣਾਂ ਆਉਣ ਵਾਲੀਆਂ ਹਨ ਤੇ ਇਹੀ ਸਹੀ ਮੌਕਾ ਹੈ।

ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਦ ਮੈਂ ਉਨ੍ਹਾਂ ਦਾ ਇਹ ਸਟੈਂਡ ਪੜ੍ਹਿਆ ਕਿ ਅਸਤੀਫਾ ਤਾਂ ਦੇ ਦਿੱਤਾ ਪਰ ਹਿਮਾਇਤ ਅਜੇ ਵੀ ਜਾਰੀ ਹੈ। ਹੁਣ ਗੱਲ ਇਹ ਹੈ ਕਿ ਕੁੜੀ ਆਲੇ ਮੁੰਡੇ ਵਾਲਿਆਂ ਨੂੰ ਕਹਿਣ ਵਿਚ ਕੁੜੀ ਨੇ ਤਲਾਕ ਲੈਣਾ ਪਰ ਰਹੂਗੀ ਤੁਹਾਡੇ ਕੋਲ। ਉਨ੍ਹਾਂ ਕਿਹਾ ਸਾਨੂੰ ਹਰਸਿਮਰਤ ਦੇ ਅਸਤੀਫੇ ਦੀਆਂ ਗੱਲਾਂ ‘ਚ ਨਹੀਂ ਆਉਣਾ ਚਾਹੀਦਾ।

NO COMMENTS