Deprecated: Required parameter $frame_val follows optional parameter $is in /customers/6/a/e/sarayaha.com/httpd.www/wp-content/plugins/revslider/includes/operations.class.php on line 656 Warning: "continue" targeting switch is equivalent to "break". Did you mean to use "continue 2"? in /customers/6/a/e/sarayaha.com/httpd.www/wp-content/plugins/revslider/includes/operations.class.php on line 2758 Warning: "continue" targeting switch is equivalent to "break". Did you mean to use "continue 2"? in /customers/6/a/e/sarayaha.com/httpd.www/wp-content/plugins/revslider/includes/operations.class.php on line 2762 Deprecated: Required parameter $slide follows optional parameter $publishedOnly in /customers/6/a/e/sarayaha.com/httpd.www/wp-content/plugins/revslider/includes/slider.class.php on line 2280 Warning: "continue" targeting switch is equivalent to "break". Did you mean to use "continue 2"? in /customers/6/a/e/sarayaha.com/httpd.www/wp-content/plugins/revslider/includes/output.class.php on line 3706 Deprecated: Required parameter $app_id follows optional parameter $item_count in /customers/6/a/e/sarayaha.com/httpd.www/wp-content/plugins/revslider/includes/external-sources.class.php on line 67 Deprecated: Required parameter $app_secret follows optional parameter $item_count in /customers/6/a/e/sarayaha.com/httpd.www/wp-content/plugins/revslider/includes/external-sources.class.php on line 67 Deprecated: Required parameter $app_id follows optional parameter $item_count in /customers/6/a/e/sarayaha.com/httpd.www/wp-content/plugins/revslider/includes/external-sources.class.php on line 89 Deprecated: Required parameter $app_secret follows optional parameter $item_count in /customers/6/a/e/sarayaha.com/httpd.www/wp-content/plugins/revslider/includes/external-sources.class.php on line 89 Deprecated: Required parameter $current_photoset follows optional parameter $item_count in /customers/6/a/e/sarayaha.com/httpd.www/wp-content/plugins/revslider/includes/external-sources.class.php on line 817 Deprecated: Required parameter $atts follows optional parameter $output in /customers/6/a/e/sarayaha.com/httpd.www/wp-content/themes/Newspaper/includes/wp_booster/td_wp_booster_functions.php on line 1641 ਖੇਤੀ ਬਿੱਲਾਂ ਦੇ ਵਿਰੋਧ ਚ ਕਿਸਾਨਾਂ ਨੇ ਕੀਤਾ ਰਿੰਲਾਇਸ ਪੰਪ ਦਾ ਘਰਾਓ ,ਦੂਸਰੇ ਦਿਨ ਵਿਚ ਜਾਰੀ। – Sara Yaha News

ਖੇਤੀ ਬਿੱਲਾਂ ਦੇ ਵਿਰੋਧ ਚ ਕਿਸਾਨਾਂ ਨੇ ਕੀਤਾ ਰਿੰਲਾਇਸ ਪੰਪ ਦਾ ਘਰਾਓ ,ਦੂਸਰੇ ਦਿਨ ਵਿਚ ਜਾਰੀ।

0
47

ਬੁਢਲਾਡਾ 4 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ) : ਕੇਂਦਰ ਸਰਕਾਰ ਵੱਲੋਂ ਲਿਆਦੇਂ ਖੇਤੀ ਸਬੰਧੀ ਕਾਨੂੰਨਾਂ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਜਿਥੇ ਕਿਸਾਨਾਂ ਦਾ ਮੋਦੀ ਸਰਕਾਰ ਪ੍ਰਤੀ ਰੋਹ ਵਧਦਾ ਜਾ ਰਿਹਾ ਹੈ ਉਥੇ ਹੁਣ ਉਨਾਂ ਨੇ ਕਾਰਪੋਰੇਟ ਘਰਾਣਿਆ ਦੇ ਪੰਜਾਬ ਅੰਦਰਲੇ ਕਾਰੋਬਾਰ ਬੰਦ ਕਰਨ ਵੱਲ ਵੀ ਆਪਣਾ ਰੁੱਖ ਕਰ ਲਿਆ ਹੈ।ਇਸੇ ਸਿਲਸਿਲੇ ਤਹਿਤ ਅੱਜ 31 ਕਿਸਾਨ ਜਥੇਬੰਦੀਆ ਦੇ ਸੱਦੇ ‘ਤੇ ਜਿਲ੍ਹੇ ਭਰ ਅੰਦਰ ਵੱਖ-ਵੱਖ ਥਾਵਾਂ ਤੇ ਚੱਲ ਰਹੇ ਸ਼ੰਘਰਸ਼ਾਂ ਦੌਰਾਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਦੇ ਕਾਰਕੂੰਨਾਂ ਵੱਲੋਂ ਅੱਜ ਬੁਢਲਾਡਾ ਸਥਿਤ ਰਿਲਾਂਇੰਸ ਪੈਟਰੋਲ ਪੰਪ ਅੱਗੇ ਦੂਸਰੇ ਦਿਨ ਵੀ ਅਣਮਿਥੇ ਸਮੇਂ ਲਈ ਧਰਨਾਂ ਦਿੱਤਾ ਗਿਆ ।ਕੱਲ ਤੋਂ ਹੀ ਪੰਪ ਦੇ ਦੋਨੋਂ ਰਸਤਿਆ ਅੱਗੇ ਟਰੈਕਟਰ ਟਰਾਲੀਆ ਲਗਾ ਕੇ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ।ਸੰਬੋਧਨ ਕਰਦਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਬਲਾਕ ਪ੍ਰਧਾਨ ਸੱਤਪਾਲ ਸਿੰਘ ਵਰੇ੍, ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾਂ,  ਬਲਾਕ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਅਹਿਮਦਪੁਰ, ਬਲਾਕ , ਪ੍ਰੈਸ ਸਕੱਤਰ ਤਰਨਜੀਤ ਸਿੰਘ ਆਲਮਪੁਰ ਮੰਦਰਾਂ ,।ਬੁਲਾਰਿਆਂ ਨੇ ਮੋਦੀ ਦੁਆਰਾ ਭਾਜਪਾ ਕਾਰਕੁਨਾਂ ਨੂੰ ਕਾਲੇ ਖੇਤੀ ਕਾਨੂੰਨਾਂ ਦੇ ਪੱਖ ‘ਚ ਪ੍ਰਚਾਰ ਕਰਨ ਦੇ ਸੱਦੇ ਦਾ ਚੈਲੰਜ ਕਬੂਲ ਕਰਦਿਆਂ  ਕਿਸਾਨਾਂ ਨੂੰ ਸੱਦਾ ਦਿੱਤਾ ਕਿ ਅਜਿਹੇ ਅੰਨ੍ਹੇ ਮੋਦੀ-ਭਗਤਾਂ ਨੂੰ ਥਾਂ ਥਾਂ ਘੇਰ ਕੇ ਲਾ-ਜਵਾਬ ਕੀਤਾ ਜਾਵੇ।ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਹ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸੀ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਦੀ ਮੁੱਠੀ ਵਿੱਚ ਦੇਣ ਅਤੇ ਵਾਹੀਯੋਗ ਜ਼ਮੀਨਾਂ ਹਥਿਆ ਕੇ ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨ ਦੇ ਸੰਦ ਹਨ। ਇਹ ਕਾਲੇ ਕਾਨੂੰਨ ਛੋਟੀ ਦਰਮਿਆਨੀ ਕਿਸਾਨੀ ਦੀ ਮੌਤ ਦੇ ਵਰੰਟ ਹਨ।ਉਹਨਾਂ ਨੇ ਦਾਅਵਾ ਕੀਤਾ ਕਿ ਅਣਖੀਲੇ ਜੁਝਾਰੂ ਕਿਸਾਨ ਮਜਦੂਰ ਤੇ ਸੰਘਰਸ਼ਸ਼ੀਲ ਲੋਕ ਇਹਨਾਂ ਕਾਨੂੰਨਾਂ ਵਿਰੁੱਧ ਲੰਬੇ ਜਾਨ ਹੂਲਵੇਂ ਸੰਘਰਸ਼ਾਂ ਦੀ ਝੜੀ ਲਾ ਕੇ ਇਹ ਕਾਲ਼ੇ ਕਾਨੂੰਨ ਰੱਦ ਕਰਨ ਲਈ ਸਰਕਾਰ ਨੂੰ ਮਜਬੂਰ ਕਰ ਦੇਣਗੇ।  ਉਹਨਾਂ ਨੇ ਜ਼ੋਰਦਾਰ ਮੰਗ ਕੀਤੀ ਕਿ ਤਿੰਨੇ ਕਾਲੇ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਸਣੇ ਭੂਮੀ ਗ੍ਰਹਿਣ ਬਿੱਲ ਦੀਆਂ ਸੋਧਾਂ ਰੱਦ ਕਰੋ। ਲਗਾਤਾਰ ਵਧ ਰਹੇ ਖੇਤੀ ਘਾਟਿਆਂ ਕਾਰਨ ਚੜ੍ਹੇ ਜਾਨਲੇਵਾ ਕਰਜੇ ਮੋੜਨੋਂ ਅਸਮਰੱਥ ਕਿਸਾਨਾਂ ਮਜ਼ਦੂਰਾਂ ਦੇ ਹਰ ਕਿਸਮ ਦੇ ਕਰਜੇ ਖਤਮ ਕਰੋ ਤੇ ।ਸਵਾਮੀਨਾਥਨ ਰਿਪੋਰਟ ਅਨੁਸਾਰ ਸਾਰੀਆਂ ਫਸਲਾਂ ਦੇ ਲਾਭਕਾਰੀ ਸਮਰਥਨ ਮੁੱਲ ਸੀ-2 ਜਮਾਂ 50% ਫਾਰਮੂਲੇ ਮੁਤਾਬਕ ਮਿਥੋ  ਤੇ ਪੂਰੀ ਖਰੀਦ ਦੀ ਗਰੰਟੀ ਕਰੋ ਜ਼ਮੀਨੀ ਹੱਦਬੰਦੀ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਵੱਡੇ ਜਗੀਰਦਾਰਾਂ ਦੀ ਫਾਲਤੂ ਜ਼ਮੀਨ ਬੇਜ਼ਮੀਨੇ ਥੁੜਜ਼ਮੀਨੇ ਮਜ਼ਦੂਰਾਂ ਕਿਸਾਨਾਂ ‘ਚ ਵੰਡੋ ਅਰਬਾਂਪਤੀ ਖਰਬਾਂਪਤੀ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਜਗੀਰਦਾਰਾਂ ਉੱਤੇ ਭਾਰੀ ਟੈਕਸ ਲਾਓ। ਆਗੂਆ ਨੇ ਕਿਹਾ ਡੂੰਘੀ ਆਰਥਿਕ ਮੰਦਹਾਲੀ ਚੋਂ ਲੰਘ ਰਹੀ  ਕਿਰਸਾਨੀ ਨੂੰ ਇਹ ਆਰਡੀਨੈਂਸ ਬਿਲਕੁਲ ਤਬਾਹ ਕਰਕੇ ਰੱਖ ਦੇਣਗੇ ਜੋ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ ਅਤੇ ਹੁਣ ਕਿਸਾਨਾਂ ਨੇ ਇਰਾਦਾ ਕਰ ਲਿਆ ਹੈ ਕਿ ਉਹ ਇੰਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਅਤੇ ਉਸਦੇ ਖਾਸਮਖਾਸ ਅੰਡਾਨੀ-ਅੰਬਾਨੀਆਂ ਦੇ ਕਾਰੋਬਾਰ ਵੀ ਠੱਪ ਕਰਕੇ ਰੱਖ ਦੇਣਗੇ। ਅਤੇ ਇਸ ਚੱਲ ਰਹੇ ਸੰਘਰਸ਼ ਨੂੰ ਅਜਿਹਾ ਰੂਪ ਦਿੱਤਾ ਜਾਵੇਗਾ ਜੋ ਸਰਕਾਰ ਦੇ ਕੱਫਨ ਵਿਚ ਆਖਰੀ ਕਿੱਲ ਸਾਬਤ ਹੋਵੇਗਾ। ਆਉਣ ਵਾਲੇ ਦਿਨਾਂ ਵਿੱਚ ਭਾਜਪਾ ਆਗੂਆਂ ਤੇ ਵਰਕਰਾਂ ਤੇ ਇਨ੍ਹਾਂ ਦੇ ਸਹਿਯੋਗੀਆਂ ਦੇ ਬਾਈਕਾਟ ਕੀਤੇ ਜਾਣਗੇ। ਇਥੇ ਜਾਰੀ ਧਰਨੇ ਦੌਰਾਨ ਇਨਕਲਾਬੀ ਗੀਤ ਸੁਖਬੀਰ ਸਿੰਘ ਖਾਰਾ ਨੇ ਗਾ ਕੇ ਆਪਣੀ ਹਾਜਰੀ ਲਗਵਾਈ ।Attachments area

NO COMMENTS