ਖੇਤੀ ਕਾਨੂੰਨਾਂ ਖਿਲਾਫ ਧਰਨਿਆਂ ‘ਚ ਡਟੇ ਦੋ ਬਜ਼ੁਰਗਾਂ ਦੀ ਮੌਤ

0
59

ਕੇਂਦਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਰੇਲ ਪਟੜੀਆਂ ਤੇ ਟੋਲ ਪਲਾਜ਼ਿਆਂ ‘ਤੇ ਡਟੇ ਹੋਏ ਹਨ। ਇਸ ਦੌਰਾਨ ਦੁਖਦਾਈ ਖਬਰ ਹੈ ਕਿ ਧਰਨੇ ‘ਤੇ ਡਟੇ ਦੋ ਜਾਣਿਆਂ ਦੀ ਮੌਤ ਹੋ ਗਈ। ਧੂਰੀ-ਸੰਗਰੂਰ ਰੋਡ ‘ਤੇ ਸਥਿਤ ਟੋਲ ਪਲਾਜ਼ਾ ‘ਤੇ ਧਰਨੇ ‘ਚ ਸ਼ਾਮਲ ਮੇਘਰਾਜ ਨਾਘਰੀ ਦਾ ਦੇਹਾਂਤ ਹੋ ਗਿਆ। ਉਹ ਕਵੀਸ਼ਰੀ ਰਾਹੀਂ ਕਿਸਾਨੀ ਦਾ ਦਰਦ ਬਿਆਨ ਕਰਦੇ ਸਨ।

ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬੁਢਲਾਢਾ ਦੇ ਰੇਲਵੇ ਸਟੇਸ਼ਨ ‘ਤੇ ਲਾਏ ਧਰਨੇ ‘ਚ ਇਕ 85 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ। ਬਰ੍ਹੇ ਪਿੰਡ ਦੀ ਰਹਿਣ ਵਾਲੀ ਤੇਜ ਕੌਰ ਦੋ ਅਕਤੂਬਰ ਤੋਂ ਰੋਜ਼ਾਨਾ ਧਰਨੇ ‘ਚ ਸ਼ਾਮਲ ਹੋਣ ਲਈ ਪਹੁੰਚਦੀ ਸੀ। ਖੇਤੀ ਕਾਨੂੰਨਾਂ ਖਿਲਾਫ ਨਾਅਰੇਬਾਜ਼ੀ ਦੌਰਾਨ ਅਚਾਨਕ ਤੇਜ ਕੌਰ ਦੀ ਮੌਤ ਹੋ ਗਈ।

NO COMMENTS