*ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨ ਪੀੜਤ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਮਾਨਸਾ ਅਤੇ ਇਲਾਕਾ ਕਮੇਟੀ ਬਰੇਟਾ ਦਾ ਸਾਂਝਾ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ*

0
75

ਮਾਨਸਾ 17 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨ ਪੀੜਤ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਮਾਨਸਾ ਅਤੇ ਇਲਾਕਾ ਕਮੇਟੀ ਬਰੇਟਾ ਦਾ ਸਾਂਝਾ ਵਫਦ ਸਾਥੀ ਗੁਰਜੀਤ ਸਿੰਘ ਖੀਵਾ ਮੀਹਾਂ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਅਤੇ ਮੰਗਾਂ ਦੀ ਜਾਣਕਾਰੀ ਦਿੰਦਿਆਂ ਜਗਸੀਰ ਸਿੰਘ ਸਿਰਸੀਵਾਲਾ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਵੱਲੋਂ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨ ਲਈ 2014,15,16 ਵਿੱਚ ਡਿਮਾਂਡ ਨੋਟਿਸ ਜਾਰੀ ਕੀਤੇ ਸਨ ਪ੍ਰੰਤੂ ਉਸ ਸਮੇਂ ਚੋਣ ਜਾਬਤਾ ਲੱਗਣ ਕਾਰਨ ਕੁੱਝ ਜਿਮੀਂਦਾਰਾਂ ਨੂੰ ਕੁਨੈਕਸ਼ਨ ਮਿਲ ਗਏ ਸਨ ਅਤੇ ਬਹੁਤਿਆਂ ਨੂੰ ਕਨੈਕਸ਼ਨ ਚੋਣ ਜਾਬਤਾ ਹੋਣ ਕਾਰਨ ਨਹੀਂ ਮਿਲ ਸਕੇ । ਬਹੁਤਿਆਂ ਨੇ ਪੈਸੇ ਵੀ ਭਰੇ ਸਨ । ਉਹਨਾਂ ਕਿਸਾਨਾਂ ਨੂੰ ਕੁਨੈਕਸ਼ਨ ਦੇਣ ਦੀ ਮਿਤੀ 14 ਅਗਸਤ 2024 ਨੂੰ ਰੱਖੀ ਗਈ ਸੀ ਪ੍ਰੰਤੂ ਦਫਤਰਾਂ ਨੇ ਇਸ ਦੀ ਕੋਈ ਵੀ ਜਾਣਕਾਰੀ ਖਪਤਕਾਰਾਂ ਨੂੰ ਨਹੀਂ ਦਿੱਤੀ ਅਤੇ ਨਾ ਹੀ ਨੋਟਿਸ ਬੋਰਡ ਤੇ ਲਗਾਇਆ ਗਿਆ । ਕੁੱਝ ਕੁ ਚਹੇਤਿਆਂ ਨੂੰ ਹੀ ਇਹਨਾਂ ਬਾਰੇ ਦੱਸਿਆ ਗਿਆ । ਸੋ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਦੀ ਮਿਤੀ 30 ਸਤੰਬਰ ਤੱਕ ਵਧਾਈ ਜਾਵੇ ਅਤੇ ਹਰ ਇੱਕ ਖਪਤਕਾਰ ਨੂੰ ਸੂਚਨਾ ਦਿੱਤੀ ਜਾਵੇ । ਬੁਢਲਾਡਾ, ਭੀਖੀ ਅਤੇ ਸਰਦੂਲਗੜ੍ਹ ਦੇ ਕਿਸਾਨਾਂ ਲਈ ਜਮੀਨ ਦੀ ਹੱਦ 10 ਏਕੜ ਕੀਤੀ ਸੀ ਪਰ ਕੁੱਝ 5 ਏਕੜ ਤੋਂ ਵੱਧ ਵਾਲੇ ਕਿਸਾਨਾਂ ਨੂੰ ਵੀ ਕੁਨੈਕਸ਼ਨ ਨਹੀਂ ਦਿੱਤੇ ਗਏ । ਉਹਨਾਂ ਨੂੰ ਇਸ ਸਕੀਮ ਵਿੱਚੋਂ ਬਾਹਰ ਕੱਢ ਦਿੱਤਾ ਗਿਆ । ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਰਹਿੰਦੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਦਿੱਤਾ ਜਾਵੇ ਅਤੇ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ । ਬਰੇਟਾ ਵਿਕਾਸ ਕਮੇਟੀ ਵੱਲੋਂ ਜਾਣਕਾਰੀ ਦਿੰਦੇ ਹੋਏ ਕਿ ਸਿਵਲ ਹਸਪਤਾਲ ਬਰੇਟਾ ਵਿੱਚ ਸਟਾਫ ਦੀ ਬਹੁਤ ਘਾਟ ਹੈ ਅਤੇ ਡਾਕਟਰ ਵੀ ਘੱਟ ਹਨ, ਤੁਰੰਤ ਸਟਾਫ ਭੇਜਿਆ ਜਾਵੇ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ। ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਤੁਹਾਡੀਆਂ ਮੰਗਾਂ ਨੂੰ ਸਿਫਾਰਿਸ਼ ਕਰਕੇ ਮੁੱਖ ਮੰਤਰੀ ਤੱਕ ਭੇਜਿਆ ਜਾਵੇਗਾ । ਵਫਦ ਵਿੱਚ ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਕਮੇਟੀ ਮੈਂਬਰ ਜਮਹੂਰੀ ਕਿਸਾਨ ਸਭਾ, ਮੇਜਰ ਸਿੰਘ ਦੂਲੋਵਾਲ, ਦਸੌਂਧਾ ਸਿੰਘ ਬਹਾਦਰਪੁਰ ਜਮਹੂਰੀ ਕਿਸਾਨ ਸਭਾ, ਅੰਮ੍ਰਿਤਪਾਲ ਸਿੰਘ ਗੁਰਨੇ, ਅਜੈਬ ਸਿੰਘ ਬੋੜਾਵਾਲ, ਗੁਰਤੇਜ ਸਿੰਘ ਸ਼ੇਖੂਪੁਰ ਖੁਡਾਲ, ਜਗਸੀਰ ਰਾਮ ਅਹਿਮਦਪੁਰ, ਮੁਖਵਿੰਦਰ ਸਿੰਘ ਮੰਘਾਣੀਆਂ ਸ਼ਾਮਿਲ ਸਨ ।

NO COMMENTS