ਖੇਤਾਂ ‘ਚ ਖੜ੍ਹੀ ਫਸਲ ‘ਤੇ ਟਰੈਕਟਰ ਚਲਾਉਣ ਵਾਲਿਆਂ ਨੂੰ ਰਾਕੇਸ਼ ਟਿਕੈਤ ਦੀ ਅਪੀਲ

0
101

ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਜੇ ਲੋੜ ਪਈ ਤਾਂ ਕਿਸਾਨ ਆਪਣੇ ਲੋੜ ਮੁਤਾਬਕ ਅੰਨ ਰੱਖ ਕੇ ਖੇਤਾਂ ‘ਚ ਖੜ੍ਹੀ ਫਸਲ ‘ਤੇ ਟਰੈਕਟਰ ਚਲਾ ਦੇਣਗੇ। ਜਿਸ ਤੋਂ ਬਾਅਦ ਕਈ ਥਾਵਾਂ ਤੋਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਥੇ ਕਿਸਾਨ ਆਪਣੇ ਖੇਤਾਂ ‘ਚ ਖੜ੍ਹੀ ਫਸਲ ‘ਤੇ ਟਰੈਕਟਰ ਚਲਾ ਕੇ ਨਸ਼ਟ ਕਰ ਰਹੇ ਹਨ।

ਰਾਕੇਸ਼ ਟਿਕੈਤ ਨੇ ਜਿਸ ਖ਼ਬਰ ‘ਤੇ ਟਵੀਟ ਕੀਤਾ, ਉਸ ‘ਚ ਲਿਖਿਆ ਸੀ, ਖੇਤੀਬਾੜੀ ਬਿੱਲ ਦੇ ਵਿਰੋਧ ਵਿੱਚ, ਕਿਸਾਨ ਨੇ ਆਪਣੀ 8 ਵਿੱਘੇ ਕਣਕ ਦੀ ਖੜ੍ਹੀ ਫਸਲ ‘ਤੇ ਟਰੈਕਟਰ ਚਲਾ ਕੇ ਨਸ਼ਟ ਕਰ ਦਿੱਤਾ। ਇਹ ਮਾਮਲਾ ਥਾਣਾ ਖ਼ਤੌਲੀ ਕੋਤਵਾਲੀ ਖੇਤਰ ਦੇ ਪਿੰਡ ਭੈਂਸੀ ਨਾਲ ਸਬੰਧਤ ਹੈ।

NO COMMENTS