*ਖੇਡ ਮੁਕਾਬਲਿਆਂ ਵਿੱਚ ਆਫੀਸ਼ਲਾ ਦੀ ਭੂਮਿਕਾ ਮਹੱਤਵਪੂਰਨ : ਹਰਸ਼ ਦੇਵ ਸ਼ਰਮਾ*

0
12

ਬਠਿੰਡਾ 30 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)

ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਦੀ ਸਰਪ੍ਰਸਤੀ ਵਿੱਚ  ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਠਿੰਡਾ ਜ਼ਿਲ੍ਹੇ ਦੇ ਵੱਖ ਵੱਖ ਜੋਨਾ ਵਿੱਚ 68 ਵੀਆਂ ਸਕੂਲੀ ਸਰਦ ਰੁੱਤ ਖੇਡਾਂ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। 

     ਇਹਨਾਂ ਸਰਦ ਰੁੱਤ ਖੇਡਾਂ ਨੂੰ ਕਰਵਾਉਣ ਲਈ ਇੱਕ ਅਹਿਮ ਮੀਟਿਗ ਮੁੱਖ ਅਧਿਆਪਕ ਹਰਸ ਦੇਵ ਸ਼ਰਮਾ ਜੋਨਲ ਪ੍ਰਧਾਨ ਟੂਰਨਾਮੈਂਟ ਕਮੇਟੀ ਮੌੜ ਦੀ ਅਗਵਾਈ ਵਿੱਚ ਐਸ ਡੀ ਸਰਕਾਰੀ ਹਾਈ ਸਕੂਲ ਮੌੜ ਮੰਡੀ ਵਿਖੇ ਹੋਈ।

       ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਖੇਡ ਮੁਕਾਬਲਿਆਂ ਵਿੱਚ ਆਫੀਸ਼ਲਾ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਕਿਉਂਕਿ ਇਹ ਖੇਡ ਦੇ ਨਿਯਮਾਂ ਦੀ ਪਾਲਣਾ ਕਰਾਉਣ, ਖਿਡਾਰੀਆਂ ਦੇ ਪ੍ਰਦਰਸ਼ਨ ਦਾ ਸਹੀ ਨਿਰਣੇ ਲੈਣ, ਖੇਡ ਮੁਕਾਬਲਿਆਂ ਨੂੰ ਨਿਆਯੋਗ ਅਤੇ ਸਫਲਤਾ ਪੂਰਵਕ ਸੰਪੰਨ ਕਰਾਉਣ ਲਈ ਜ਼ਿੰਮੇਵਾਰ ਹੁੰਦੇ ਹਨ। 

          ਜ਼ੋਨਲ ਜਨਰਲ ਸਕੱਤਰ ਅਵਤਾਰ ਸਿੰਘ ਮਾਨ ਅਤੇ ਗੁਰਮੀਤ ਸਿੰਘ ਰਾਮਗੜ੍ਹ ਭੂੰਦੜ  ਨੇ ਦੱਸਿਆ ਕਿ ਇਹ ਸਰਦ ਰੁੱਤ ਖੇਡਾਂ 11 ਅਕਤੂਬਰ‌ ਨੂੰ ਅੰਡਰ 14, ਅੰਡਰ 17  ਅਤੇ ਅੰਡਰ 19 ਮੁੰਡਿਆਂ ਦੇ ਮੁਕਾਬਲੇ ਅਤੇ 21 ਅਕਤੂਬਰ ਨੂੰ ਅੰਡਰ 14, ਅੰਡਰ 17 ਅਤੇ ਅੰਡਰ 19 ਕੁੜੀਆਂ ਦੇ ਮੁਕਾਬਲੇ ਸਕੂਲ ਆਫ ਐਮੀਨੈਸ ਰਾਮਨਗਰ ਵਿਖੇ ਕਰਵਾਏ ਜਾਣਗੇ।

 ਇਹਨਾਂ ਖੇਡਾਂ ਲਈ ਹਰਪਾਲ ਸਿੰਘ, ਹਰਜੀਤ ਪਾਲ ਸਿੰਘ ਅਤੇ ਵਰਿੰਦਰ ਸਿੰਘ ਵਿਰਕ, ਰਾਜਿੰਦਰ ਸਿੰਘ ਢਿੱਲੋਂ,

ਅਮਨਦੀਪ ਸਿੰਘ ਕਨਵੀਨਰ ਅਤੇ ਜਸਵਿੰਦਰ ਸਿੰਘ, ਕੁਲਦੀਪ ਸਿੰਘ ਮੂਸਾ, ਗੁਰਸ਼ਰਨ ਸਿੰਘ ਅਤੇ ਲਖਵੀਰ ਸਿੰਘ ਕੋ ਕਨਵੀਨਰ ਲਗਾਏ ਗਏ ਹਨ।

  ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਵੀਰਪਾਲ ਕੌਰ, ਭੁਪਿੰਦਰ ਸਿੰਘ ਤੱਗੜ, ਨਵਦੀਪ ਕੌਰ ਮਾਨ,

ਗੁਰਪਿੰਦਰ ਸਿੰਘ, ਬਲਰਾਜ ਸਿੰਘ, ਕਸ਼ਮੀਰ ਸਿੰਘ, ਕੁਲਵਿੰਦਰ ਸਿੰਘ ਝੰਡਾ, ਕੁਲਦੀਪ ਸ਼ਰਮਾ, ਹਰਪ੍ਰੀਤ ਸਿੰਘ ਗੁਰਦੀਪ ਸਿੰਘ, ਖੁਸ਼ਪ੍ਰੀਤ ਸਿੰਘ ਲਵਪ੍ਰੀਤ ਸਿੰਘ ਹਾਜ਼ਰ ਸਨ।

NO COMMENTS