*ਖੇਡਾਂ ਵਿੱਚ ਜਿੱਤ ਹਾਰ ਤੋਂ ਵੱਧ ਦਲੇਰੀ ਅਤੇ ਹੋਂਸਲਾ ਮਾਇਨੇ ਰੱਖਦਾ: ਸ਼ਿਵ ਪਾਲ ਗੋਇਲ*

0
15

ਬਠਿੰਡਾ 28 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ)

68 ਵੀਆਂ ਸਕੂਲੀ ਸੂਬਾ ਪੱਧਰੀ ਖੇਡਾਂ ਬਾਕਸਿੰਗ ਦੇ ਚੌਥੇ ਦਿਨ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਵਲੋਂ ਕੀਤਾ ਗਿਆ।

    ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਕਿ ਬਾਕਸਿੰਗ ਦੇ ਮੈਦਾਨ ਵਿੱਚ ਇੱਕ ਖਿਡਾਰੀ ਆਪਣੇ ਆਪ ਦੇ ਨਿਰੀਖਣ ਵਿੱਚ ਰਹਿੰਦਾ ਹੈ। ਬਾਕਸਿੰਗ ਖੇਡ ਸਾਨੂੰ ਸਿਖਾਉਦੀ ਹੈ ਕਿ ਕਿਵੇਂ ਮਿਹਨਤ,ਸਬਰ ਅਤੇ ਦ੍ਰਿੜ ਇਰਾਦੇ ਨਾਲ ਅਸੀਂ ਆਪਣੇ ਉਦੇਸ਼ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਾਂ।ਇਸ ਵਿੱਚ ਹਾਰ ਜਿੱਤ ਤੋਂ ਵੱਧ ਮਾਇਨੇ ਸਾਡੀ ਦਲੇਰੀ ਅਤੇ ਹੋਂਸਲੇ ਦੇ ਹੁੰਦੇ ਹਨ।

ਅੱਜ ਹੋਏ  ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਅੰਡਰ 17 ਮੁੰਡੇ 46 ਕਿਲੋ ਤੋਂ ਘੱਟ ਭਾਰ  ਵਿੱਚ ਦੀਵਾਆਸ ਹੁਸ਼ਿਆਰਪੁਰ ਨੇ ਸ਼ੁਭਮ ਜਲੰਧਰ ਵਿੰਗ ਨੂੰ, ਸੁਭਵੀਰ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਰਾਜਵੀਰ ਮਲੇਰਕੋਟਲਾ ਨੂੰ, ਸਿਧਾਰਥ ਮਸਤੂਆਣਾ ਸਾਹਿਬ ਨੇ ਹਿਮਾਂਸ਼ੂ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ, ਅਰਮਾਨ ਸੰਗਰੂਰ ਨੇ ਨਾਸਿਦ ਪਟਿਆਲਾ ਵਿੰਗ ਨੂੰ, 46 ਤੋਂ 48 ਕਿਲੋ ਵਿੱਚ ਯੁਵਰਾਜ ਮੋਹਾਲੀ ਨੇ ਯੁਵਰਾਜ ਤਰਨਤਾਰਨ ਨੂੰ, ਚਿਰਾਗ ਮੋਹਾਲੀ ਵਿੰਗ ਨੇ ਰਾਜਨ ਫਿਰੋਜ਼ਪੁਰ ਨੂੰ, ਗੁਰਕੀਰਤਨ ਮੁਕਤਸਰ ਸਾਹਿਬ ਨੇ ਦਿਲਜੀਤ ਲੁਧਿਆਣਾ ਨੂੰ, ਇੰਦਰਪ੍ਰੀਤ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਅਵਿਨਾਸ਼ ਮਸਤੂਆਣਾ ਨੂੰ, 48 ਤੋਂ 50 ਕਿਲੋ ਵਿੱਚ ਸ਼ਿਵਮ ਪਟਿਆਲਾ ਵਿੰਗ ਨੇ ਗਿਰਧਰ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ, ਹਰਸਿਮਰਨ ਪਟਿਆਲਾ ਨੇ ਹਿਮਾਂਸ਼ੂ ਸ੍ਰੀ ਮੁਕਤਸਰ ਸਾਹਿਬ ਨੂੰ,ਸਾਹਿਲ ਬਰਨਾਲਾ ਨੇ ਨਿਤਨ ਮੋਹਾਲੀ ਨੂੰ, ਕ੍ਰਿਸ਼ਨ ਸੰਗਰੂਰ ਨੇ ਰੋਹਿਤ ਸ਼੍ਰੀ ਅੰਮ੍ਰਿਤਸਰ ਸਹਿਬ ਨੂੰ, 50 ਤੋਂ 52 ਕਿਲੋ ਵਿੱਚ ਸੁਖਪ੍ਰੀਤ ਬਠਿੰਡਾ ਨੇ ਮਨਿੰਦਰ ਮਾਨਸਾ ਨੂੰ, ਸਚਿਨ ਸੰਗਰੂਰ ਨੇ ਪ੍ਰਭਨੂਰ ਮਸਤੂਆਣਾ ਨੂੰ, ਕਰਨਵੀਰ ਮਲੇਰਕੋਟਲਾ ਨੇ ਅਦਿਤਿਆ ਜਲੰਧਰ ਨੂੰ, ਰਜਕ ਜਲੰਧਰ ਵਿੰਗ ਨੇ ਦੀਪਕ ਹੁਸ਼ਿਆਰਪੁਰ ਨੂੰ, 52 ਤੋਂ 54 ਕਿਲੋ ਵਿੱਚ ਅੰਸਪ੍ਰੀਤ ਮਸਤੂਆਣਾ ਨੇ ਗੈਵੀ ਫਿਰੋਜ਼ਪੁਰ ਨੂੰ, ਹਰਮਨ ਜਲੰਧਰ ਵਿੰਗ ਨੇ ਅਨੂਪ ਫਾਜ਼ਿਲਕਾ ਨੂੰ, ਸੁਖਵੀਰ ਸੰਗਰੂਰ ਨੇ ਅਰਮਾਨ ਮੋਹਾਲੀ ਨੂੰ, ਅਨੁਰਾਗ ਮਲੇਰਕੋਟਲਾ ਨੇ ਸਤਨਾਮ ਪਟਿਆਲਾ ਵਿੰਗ ਨੂੰ, 54 ਤੋਂ 57 ਕਿਲੋ ਵਿੱਚ ਕਮਲ ਜਲੰਧਰ ਨੇ ਹਰਕੀਰਤ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ, ਸਾਹਿਲ ਸੰਗਰੂਰ ਨੇ ਮਨਿੰਦਰ ਪਟਿਆਲਾ ਵਿੰਗ ਨੂੰ, ਅਕਾਸ਼ ਮੋਹਾਲੀ ਵਿੰਗ ਨੇ ਅਰਮਾਨ ਮੋਗਾ ਨੂੰ, ਮੁਰਤਾਜ ਮਲੇਰਕੋਟਲਾ ਨੇ ਏਕਮਜੋਤ ਫਾਜ਼ਿਲਕਾ ਨੂੰ, 57 ਤੋਂ 60 ਕਿਲੋ ਵਿੱਚ ਸਾਹਿਲ ਬਠਿੰਡਾ ਨੇ ਅਭਿਸ਼ੇਕ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ, ਏਕਮਜੋਤ ਮਲੇਰਕੋਟਲਾ ਨੇ ਅਦਿਤਿਆ ਜਲੰਧਰ ਨੂੰ, ਹਰਪ੍ਰੀਤ ਪਟਿਆਲਾ ਵਿੰਗ ਨੇ ਅਭੀਜੀਤ ਸ੍ਰੀ ਤਰਨਤਾਰਨ ਸਾਹਿਬ ਨੂੰ, ਮਨਵੀਰ ਪਟਿਆਲਾ ਨੇ ਹਾਰਦਿਕ ਮਾਨਸਾ ਨੂੰ ਹਰਾਇਆ।

    ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਅਮਨਪ੍ਰੀਤ ਸਿੰਘ, ਗੁਰਸ਼ਰਨ ਸਿੰਘ ਕਨਵੀਨਰ , ਭੁਪਿੰਦਰ ਸਿੰਘ ਤੱਗੜ ਹਾਜ਼ਰ ਸਨ।

NO COMMENTS