*ਖੇਡਾਂ ਵਿਦਿਆਰਥੀਆਂ ਦਾ ਵਿਅਕਤੀਤਵ ਵਿਕਾਸ ਕਰਦੀਆਂ ਹਨ-ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਗੋਇਲ*

0
22

ਮਾਨਸਾ, 10 ਨਵੰਬਰ : ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਖੇਡ ਕੈਲੰਡਰ ਅਨੁਸਾਰ ਪੂਰੇ ਰਾਜ ਵਿੱਚ 66 ਵੀਆਂ ਸਰਦ ਰੁੱਤ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਸੰਜੀਵ ਕੁਮਾਰ ਗੋਇਲ ਪ੍ਰਧਾਨ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਕਮੇਟੀ ਮਾਨਸਾ-ਕਮ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਸਰਦ ਰੁੱਤ ਐਥਲੈਟਿਕਸ ਮੀਟ ਦਾ ਉਦਘਾਟਨ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦਾ ਵਿਅਕਤੀਤਵ ਵਿਕਾਸ ਕਰਦੀਆਂ ਹਨ,ਉਨ੍ਹਾਂ ਕਿਹਾ ਕਿ ਰਾਜ ਪੱਧਰੀ ਖੇਡਾਂ ਵਿੱਚ ਵੀ ਜ਼ਿਲ੍ਹਾ ਮਾਨਸਾ ਦੇ ਖਿਡਾਰੀ ਵਧੀਆ ਪ੍ਰਦਰਸ਼ਨ ਕਰਨਗੇ।
ਡਾ. ਵਿਜੈ ਕੁਮਾਰ ਮਿੱਢਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰ ਸਿੱਖਿਆ ਮਾਨਸਾ ਨੇ ਕਿਹਾ ਕਿ ਸਕੂਲੀ ਖੇਡਾਂ ਵਿੱਚ ਕਰੋਨਾ ਕਾਲ ਦੇ ਲੰਮੇ ਸਮੇਂ ਬਾਅਦ ਖੇਡ ਮੈਦਾਨਾਂ ਵਿੱਚ ਰੌਣਕ ਵੇਖਣ ਨੂੰ ਮਿਲੀ ਹੈ।ਗੁਰਦੀਪ ਸਿੰਘ ਡੀ.ਐੱਮ.ਸਰੀਰਕ ਸਿੱਖਿਆ ਮਾਨਸਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਦ ਰੁੱਤ ਦੇ ਐਥਲੈਟਿਕਸ ਮੁਕਾਬਲਿਆਂ ਦੇ ਅੰਡਰ-19 ਮੁੰਡੇ 800 ਮੀਟਰ ਈਵੈਂਟ ਵਿੱਚ ਸ਼ਿਵ ਕੁਮਾਰ ਬੁਢਲਾਡਾ, ਹਰਪ੍ਰੀਤ ਸਿੰਘ ਝੁਨੀਰ ਅਤੇ  ਪਰਦੀਪ ਕੁਮਾਰ ਬੁਢਲਾਡਾ ਜੋਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਤਰ੍ਹਾਂ ਅੰਡਰ- 19 ਕੁੜੀਆਂ ਦੇ ਈਵੈਂਟ ਵਿੱਚ ਸੁਖਮਨਦੀਪ ਕੌਰ ਝੁਨੀਰ, ਰਿਤਿਕਾ ਰਾਣੀ ਸਰਦੂਲਗੜ੍ਹ ਅਤੇ ਮਨਜੀਤ ਕੌਰ ਸਰਦੂਲਗੜ੍ਹ ਜੋਨ ਨੇ ਕ੍ਰਮਵਾਰ ਪਹਿਲਾ,ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਦੇ ਅੰਡਰ-19 ਮੁੰਡੇ ਈਵੈਂਟ ਵਿੱਚ  ਗੁਰਪਿਆਰ ਸਿੰਘ ਜੋਗਾ,ਬਲਦੀਪ ਸਿੰਘ ਭੀਖੀ ਅਤੇ ਅਰਸ਼ਦੀਪ ਸਿੰਘ ਝੁਨੀਰ ਜੋਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਅੰਡਰ -19 ਕੁੜੀਆਂ ਈਵੈਂਟ ਵਿੱਚ  ਗਗਨਦੀਪ ਕੌਰ ਸਰਦੂਲਗੜ੍ਹ ,ਹਾਰਸ਼ਦੀਪ ਕੌਰ ਝੁਨੀਰ  ਅਤੇ ਰਜ਼ੀਆ ਬੇਗਮ ਜੋਗਾ ਜੋਨ ਨੇ ਕ੍ਰਮਵਾਰ ਪਹਿਲਾ,ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸ਼ਾਟ ਪੁੱਟ (ਗੋਲਾ ਸੁੱਟਣਾ) ਅੰਡਰ-14 ਮੁੰਡੇ ਈਵੈਂਟ ਵਿੱਚ ਸਹਿਜਪ੍ਰੀਤ ਸਿੰਘ ਸਰਦੂਲਗੜ੍ਹ, ਕਰਨਵੀਰ ਸਿੰਘ ਜੋਗਾ ਅਤੇ ਵਰੁਣ ਸਿੰਘ ਮੂਸਾ ਜੋਨ ਨੇ ਕ੍ਰਮਵਾਰ ਪਹਿਲਾ ,ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸ਼ਾਟ ਪੁੱਟ ( ਗੋਲਾ ਸੁੱਟਣਾ)  ਅੰਡਰ- 14 ਕੁੜੀਆਂ ਦੇ ਈਵੈਂਟ ਵਿੱਚ ਗਗਨਦੀਪ ਕੌਰ ਜੋਗਾ,ਖੁਸ਼ਦੀਪ ਕੌਰ ਸਰਦੂਲਗੜ੍ਹ  ਅਤੇ ਸੁਖਪ੍ਰੀਤ ਕੌਰ ਸਰਦੂਲਗੜ੍ਹ ਜੋਨ ਨੇ ਕ੍ਰਮਵਾਰ ਪਹਿਲਾ,ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਗੁਰਲਾਭ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮਾਨਸਾ, ਪਿ੍ਰੰਸੀਪਲ ਮਦਨ ਲਾਲ ਕਟਾਰੀਆ,ਪਿ੍ਰੰਸੀਪਲ ਕਮਲਜੀਤ ਕੌਰ,ਹੈੱਡ ਮਾਸਟਰ ਮਨਦੀਪ ਸਿੰਘ, ਅਵਤਾਰ ਸਿੰਘ ਗੁਰਨੇ ਕਲਾਂ,ਗੁਰਕੀਰਤ ਸਿੰਘ ਖੁਡਾਲ ਕਲਾਂ ,ਨਰੇਸ਼ ਕੁਮਾਰ ਸੈਕਸ਼ਨ ਅਫ਼ਸਰ, ਇੰਦਰ ਕੁਮਾਰ ਮੂਸਾ ਅਤੇ ਬਲਵਿੰਦਰ ਸਿੰਘ ਬੁਢਲਾਡਾ(ਸਟੇਟ ਐਵਾਰਡੀ) ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।ਇਸ ਮੌਕੇ ਲੈਕਚਰਾਰ ਮੱਖਣ ਸਿੰਘ (ਸਟੇਟ ਐਵਾਰਡੀ),ਗੁਰਜੀਤ ਸਿੰਘ ਬੁਰਜ ਹਰੀ,ਪੰਕਜ ਕੁਮਾਰ ਗੁੜ੍ਹੱਦੀ,ਮਨਪ੍ਰੀਤ ਸਿੰਘ ਅਲੀਸ਼ੇਰ,ਦਰਸ਼ਨ ਸਿੰਘ ਭੁਪਾਲ,ਸਮਰਜੀਤ ਸਿੰਘ ਬੱਬੀ ਰੜ੍ਹ,ਕ੍ਰਿਸ਼ਨ ਕੁਮਾਰ ਕਾਹਨੇਵਾਲ,ਗੁਰਜਿੰਦਰ ਸਿੰਘ, ਸੁਬੋਧ ਕੁਮਾਰ, ,ਬਲਵੀਰ ਸਿੰਘ ਮੂਸਾ ਪ੍ਰੈੱਸ ਕਮੇਟੀ ਮੈਂਬਰ ,ਲੱਖਾ ਸਿੰਘ ਪ੍ਰੈੱਸ ਕਮੇਟੀ ਮੈਂਬਰ ਅਤੇ ਖਿਡਾਰੀ ਹਾਜ਼ਰ ਰਹੇ।

NO COMMENTS