*ਖੇਡਾਂ ਵਿਚ ਅਨੁਸਾਸ਼ਨ ਤੇ ਇਮਾਨਦਾਰੀ ਦੀ ਭਾਵਨਾ ਜ਼ਰੂਰੀ-ਜਸਵੀਰ ਸਿੰਘ ਗਿੱਲ*

0
13

ਬਠਿੰਡਾ , 17 ਅਕਤੂਬਰ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ 67 ਵੀਆ ਜ਼ਿਲ੍ਹਾ ਸਕੂਲ ਸਰਦ ਰੁੱਤ ਖੇਡਾਂ ਐਥਲੈਟਿਕਸ ਦੇ ਸਰਕਾਰੀ ਸਪੋਰਟਸ ਸਕੂਲ ਘੁੱਦਾ ਵਿਖੇ ਦਿਲਚਸਪ ਮੁਕਾਬਲੇ ਹੋਏ।   ਇਨ੍ਹਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਇਸ ਮੌਕੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਅਨੁਸ਼ਾਸਨ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਸ਼ਾਮ ਦੇ ਸ਼ੈਸ਼ਨ ਵਿਚ ਇਨਾਮ ਵੰਡਣ ਦੀ ਰਸਮ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਨੇ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜਨਾ ਸਰੀਰਿਕ ਤੇ ਮਾਨਸਿਕ ਪੱਖੋਂ ਮਜਬੂਤ ਹੋਣਾ ਹੈ। ਖੇਡਾਂ ਨਸ਼ਿਆਂ ਨੂੰ ਮਾਤ ਪਾਉਣ ਵਿਚ ਸਹਾਈ ਹੁੰਦੀਆਂ ਹਨ। ਖੇਡਾਂ ਜ਼ਰੀਏ ਸਾਡੇ ਵਿਚ ਆਤਮ ਵਿਸ਼ਵਾਸ ਅਤੇ ਮਿਲਵਰਤਣ ਦੀ ਭਾਵਨਾ ਪੈਦਾ ਹੁੰਦੀ ਹੈ। ਖਿਡਾਰੀ ਨੂੰ ਸਮਾਜ ਵਿਚ ਬੜੇ ਹੀ ਸਤਿਕਾਰ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਖੇਡਾਂ ਜ਼ਰੀਏ ਸਾਡੇ ਵਿਚ ਉਤਸ਼ਾਹ ਤੇ ਜਨੂੰਨ ਪੈਦਾ ਹੁੰਦਾ ਹੈ ਜੋ ਹਰ ਖੇਤਰ ਵਿਚ ਕੰਮ ਆਉੰਦਾ ਹੈ। ਖੇਡਾਂ ਵਿਚ ਮੱਲਾਂ ਮਾਰਨ ਵਾਲੇ ਖਿਡਾਰੀ ਆਪਣੇ ਪਿੰਡ, ਸ਼ਹਿਰ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ। ਖੇਡਾਂ ਵਿਚ ਭਾਗ ਲੈਣ ਵਾਲੇ ਸਾਰੇ ਹੀ ਖਿਡਾਰੀਆਂ  ਨੂੰ ਵਧਾਈ ਦਿੰਦਾ ਹਾਂ। ਆਓ ਹੋਰਨਾਂ ਲਈ ਵੀ ਪ੍ਰੇਰਨਾਸ੍ਰੋਤ ਬਣ ਕੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਜੋੜੇ।ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਅੰਡਰ-14 ਕੁੜੀਆਂ ਵਿਚ ਪ੍ਰਨੀਤ ਕੌਰ ਤਲਵੰਡੀ ਸਾਬੋ ਨੇ ਪਹਿਲਾ, ਮਨਵੀਰ ਕੌਰ ਤਲਵੰਡੀ ਸਾਬੋ ਨੇ ਦੂਜਾ ਸਥਾਨ ਹਾਸਲ ਕੀਤਾ, ਮੁੰਡਿਆਂ ਵਿਚ ਤਰੁਣ ਕੁਮਾਰ ਬਠਿੰਡਾ-1 ਨੇ ਪਹਿਲਾ, ਅਨੁਪਮ ਕੁਮਾਰ ਨੇ ਬਠਿੰਡਾ-1 ਨੇ ਦੂਜਾ ਸਥਾਨ ਹਾਸਲ ਕੀਤਾ। ਉੱਚੀ ਛਾਲ ਅੰਡਰ-14 ਮੁੰਡੇ ਵਿਚ ਇਸ਼ਮੀਤ ਸਿੰਘ ਬਠਿੰਡਾ-1 ਨੇ ਪਹਿਲਾ, ਰਣਵੀਰ ਸਿੰਘ ਬਠਿੰਡਾ-1 ਨੇ ਦੂਜਾ ਸਥਾਨ, ਡਿਸਕਸ ਥ੍ਰੋਅ ਵਿਚ ਕੋਮਲਪ੍ਰੀਤ ਕੌਰ ਗੋਨਿਆਣਾ ਨੇ ਪਹਿਲਾ, ਗੁਰਪ੍ਰੀਤ ਕੌਰ ਗੋਨਿਆਣਾ ਨੇ ਦੂਜਾ, ਰਵੀ ਕੁਮਾਰ ਬਠਿੰਡਾ-1 ਨੇ ਪਹਿਲਾ, ਜਸ਼ਨਦੀਪ ਸਿੰਘ ਗੋਨਿਆਣਾ ਨੇ ਦੂਜਾ, ਗੋਲੇ ਵਿਚ ਕੋਮਲਪ੍ਰੀਤ ਕੌਰ ਗੋਨਿਆਣਾ ਨੇ ਪਹਿਲਾ,ਨੂਰਪ੍ਰੀਤ ਕੌਰ ਮੌੜ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਅੰਡਰ 14 ਮੁੰਡੇ 600 ਮੀਟਰ ਵਿੱਚ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲੂ ਸਵੈਚ ਮੋੜ ਜੋਨ ਨੇ ਪਹਿਲਾ, ਸੋਨੂੰ ਸਿੰਘ ਸਸਸਸ ਅਕਲੀਆ ਜਲਾਲ ਭਗਤਾਂ ਜੋਨ ਨੇ ਦੂਜਾ, ਕੁੜੀਆਂ ਵਿੱਚ ਖੁਸ਼ਪ੍ਰੀਤ ਕੌਰ ਸਸਸਸ ਦਿਉਣ ਬਠਿੰਡਾ 2 ਨੇ ਪਹਿਲਾਂ,ਅੰਸਮੀਤ ਕੌਰ ਸਸਸਸ ਜੰਡਾਂਵਾਲਾ ਗੋਨਿਆਣਾ ਨੇ ਦੂਜਾ, ਲੰਬੀ ਛਾਲ ਮਨਵੀਰ ਕੌਰ ਸਹਸ ਜੱਜਲ ਤਲਵੰਡੀ ਸਾਬੋ ਨੇ ਪਹਿਲਾਂ, ਪ੍ਰਭਜੋਤ ਕੌਰ ਸਸਸਸ ਕੁੜੀਆਂ ਮੰਡੀ ਕਲਾਂ ਨੇ ਦੂਜਾ, ਸਥਾਨ ਪ੍ਰਾਪਤ ਕੀਤਾ।
    ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਨਵਨੀਤ ਗਰਗ, ਪ੍ਰਿੰਸੀਪਲ ਮੰਜੂ ਬਾਲਾ, ਮੁੱਖ ਅਧਿਆਪਕ ਗੁਰਪ੍ਰੀਤ ਕੌਰ ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਹਰਜਿੰਦਰ ਸਿੰਘ, ਲੈਕਚਰਾਰ ਜਗਦੀਸ ਕੁਮਾਰ, ਲੈਕਚਰਾਰ ਕੁਲਵੀਰ ਸਿੰਘ, ਲੈਕਚਰਾਰ ਸੁਖਦੇਵ ਸਿੰਘ ਲੈਕਚਰਾਰ,ਲੈਕਚਰਾਰ ਸੁਖਜਿੰਦਰਪਾਲ ਸਿੰਘ ਗਿੱਲ,  ਲੈਕਚਰਾਰ ਨਾਜਰ ਸਿੰਘ, ਹਰਮੰਦਰ ਸਿੰਘ, ਲੈਕਚਰਾਰ ਵਿਨੋਦ ਕੁਮਾਰ ਪੁਸ਼ਪਿੰਦਰ ਪਾਲ ਸਿੰਘ, ਹਰਬਿੰਦਰ ਸਿੰਘ ਨੀਟਾ, ਗੁਰਮੀਤ ਸਿੰਘ ਮਾਨ, ਇਸ਼ਟਪਾਲ ਸਿੰਘ ਅਤੇ ਭੁਪਿੰਦਰ ਸਿੰਘ ਤੱਗੜ ਹਾਜਰ ਸਨ।

NO COMMENTS