*ਖੇਡਾਂ ਵਤਨ ਪੰਜਾਬ ਮੁਕਾਬਲਿਆਂ ਦੇ ਜ਼ਿਲ੍ਹਾ ਪੱਧਰੀ ਖੇਡ ਦੌਰਾਨ ਖਿਡਾਰੀਆਂ ਵਿਚ ਉਤਸ਼ਾਹ*

0
51

ਮਾਨਸਾ, 29 ਸਤੰਬਰ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਖੇਡਾਂ ਵਤਨ ਪੰਜਾਬ ਦੀਆਂ ਸੀਜਨ 2 ਤਹਿਤ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਵੱਖ ਵੱਖ ਉਮਰ ਵਰਗ ਦੇ ਖਿਡਾਰੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਅੱਜ ਦੂਜੇ ਦਿਨ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਨਵਜੋਤ ਸਿੰਘ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ੍ਰੀ ਅੰਮ੍ਰਿਤਪਾਲ ਸਿੰਘ ਵੱਲੋਂ ਕੀਤੀ ਗਈ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੇ ਜੇਤੂ ਹੁਣ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਮੱਲਾਂ ਮਾਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਖੇਡਾਂ ਵਤਨ ਪੰਜਾਬ ਦੀਆਂ ਦੇ ਖੇਡ ਮੈਦਾਨਾਂ ਅੰਦਰ ਖਿਡਾਰੀਆਂ ਵਿਚ ਜੋਸ਼ ਵੇਖਣ ਨੂੰ ਮਿਲ ਰਿਹਾ ਹੈ।
ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਾਲੀਬਾਲ ਅੰਡਰ 21-30 ਸਾਲ ਉਮਰ ਵਰਗ ਲੜਕਿਆਂ ਵਿਚ ਸਰਦੂਲਗੜ੍ਹ ਪਹਿਲੇ ਅਤੇ ਬੁਢਲਾਡਾ ਦੂਜੇ ਸਥਾਨ ਤੇ, ਅੰਡਰ 31-40 ਸਾਲ ਵਿੱਚ ਮਾਨਸਾ ਪਹਿਲੇ ਅਤੇ ਸਰਦੂਲਗੜ ਦੂਜੇ ਸਥਾਨ ਤੇ ਅਤੇ ਅੰਡਰ 55-65 ਸਾਲ ਉਮਰ ਵਰਗ ਵਿਚ ਮਾਨਸਾ ਪਹਿਲੇ ਸਥਾਨ ’ਤੇ ਰਿਹਾ। ਟੇਬਲ ਟੈਨਿਸ ਵਿੱਚ 21-30 ਸਾਲ ਉਮਰ ਵਰਗ ਲੜਕਿਆਂ ਵਿੱਚ ਰਿਸ਼ਵ ਨੇ ਪਹਿਲਾ, ਸਚਿਨ ਨੇ ਦੂਜਾ, ਅੰਡਰ 31-40 ਸਾਲ ਉਮਰ ਵਰਗ ਵਿਚ ਮਨੀਸ਼ ਨੇ ਪਹਿਲਾ, ਕੁਲਜੀਤ ਨੇ ਦੂਜਾ, ਅੰਡਰ 41-55 ਸਾਲ ਉਮਰ ਵਰਗ ਵਿਚ ਗੋਪਾਲ ਨੇ ਪਹਿਲਾ ਅਮਿਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਟੇਬਲ ਟੈਨਿਸ ਲੜਕੀਆਂ ਵਿੱਚ ਅੰਡਰ 21-30 ਸਾਲ ਵਿੱਚ ਮਨਪ੍ਰੀਤ ਕੌਰ ਨੇ ਪਹਿਲਾ,  ਹਰਪ੍ਰੀਤ ਕੌਰ ਨੇ ਦੂਜਾ, 31-40 ਸਾਲ ਉਮਰ ਵਰਗ ਵਿਚ ਸੁਖਜੀਤ ਕੌਰ ਨੇ ਪਹਿਲਾ, ਅੰਡਰ 41-55 ਸਾਲ ਵਿਚ ਛਾਇਆ ਚੌਧਰੀ ਪਹਿਲੇ ਸਥਾਨ ’ਤੇ ਰਹੀ, ਲੰਬੀ ਛਾਲ ਲੜਕੀਆਂ ਅੰਡਰ-14 ਵਿੱਚ ਸੁਖਪ੍ਰੀਤ ਕੌਰ ਨੇ ਪਹਿਲਾ ਅਤੇ ਗੁਰਸ਼ਰਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ, ਲੰਬੀ ਛਾਲ ਲੜਕੇ ਅੰਡਰ-14 ਵਿੱਚ ਰਮਨੀਤ ਸਿੰਘ ਨੇ ਪਹਿਲਾ ਅਤੇ ਕੁਲਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ, 600 ਮੀਟਰ ਦੌੜ ਅੰਡਰ-14 ਲੜਕੀਆਂ ਵਿਚ ਹੁਸਨਪ੍ਰੀਤ ਕੌਰ ਬਲਾਕ ਬੁਢਲਾਡਾ ਪਹਿਲੇ ਅਤੇ ਗਗਨਦੀਪ ਕੌਰ ਬਲਾਕ ਸਰਦੂਲਗੜ੍ਹ ਦੂਜੇ ਸਥਾਨ ’ਤੇ ਰਹੇ, ਵਾਲੀਬਾਲ ਅੰਡਰ 41-55 ਲੜਕੇ ਮਾਨਸਾ ਏ ਪਹਿਲੇ ਮਾਨਸਾ ਬੀ ਦੂਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਬੈਡਮਿੰਟਨ ਅੰਡਰ 21-30 ਸਾਲ ਲੜਕੀਆਂ ਨਵਦੀਪ ਕੌਰ ਪਹਿਲੇ ਕਮਲਪ੍ਰੀਤ ਕੌਰ ਦੂਜੇ ਸਥਾਨ ਤੇ ਰਹੇ, ਬੈਡਮਿੰਟਨ ਅੰਡਰ 31-40 ਲੜਕੀਆਂ ਵਿਚ ਜਸਵੀਰ ਕੌਰ ਨੇ ਪਹਿਲਾ ਅਤੇ ਗੁਰਸ਼ਰਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ, ਬੈਡਮਿੰਟਨ ਅੰਡਰ 21-30 ਲੜਕਿਆਂ ਵਿਚ ਲੱਕੀ ਪਹਿਲੇ ਅਤੇ ਤਰਸੇਮ ਦੂਜੇ ਸਥਾਨ ’ਤੇ ਰਹੇ, ਬੈਡਮਿੰਟਨ ਲੜਕੇ ਅੰਡਰ 31-40 ਵਿੱਚ ਜਸਵਿੰਦਰ ਸਿੰਘ ਪਹਿਲੇ ਅਤੇ ਭੁਪਿੰਦਰ ਸਿੰਘ ਦੂਜੇ ਸਥਾਨ ਤੇ ਰਹੇ, ਬੈਡਮਿੰਟਨ ਅੰਡਰ 41-55 ਲੜਕੇ ਵਿੱਚ ਕੁਲਦੀਪ ਸਿੰਘ ਨੇ ਪਹਿਲਾ ਅਤੇ ਲਲਿਤ ਸਿੰਗਲਾ ਨੇ ਦੂਜੇ ਸਥਾਨ ਹਾਸਲ ਕੀਤਾ, ਬੈਡਮਿੰਟਨ ਲੜਕੇ 56-65 ਵਿੱਚ ਜਸਵੀਰ ਸਿੰਘ ਪਹਿਲੇ ਅਤੇ ਦਰਸ਼ਨ ਸਿੰਘ ਦੂਜੇ ਸਥਾਨ ’ਤੇ ਰਹੇ।
ਇਸੇ ਤਰ੍ਹਾਂ ਕਬੱਡੀ ਨੈਸ਼ਨਲ ਸਟਾਇਲ ਅੰਡਰ 21-31 ਸਾਲ ਉਮਰ ਵਰਗ ਲੜਕਿਆਂ ਵਿਚ ਬਲਾਕ ਭੀਖੀ ’ਚੋਂ ਭੁਪਾਲ ਪਹਿਲੇ ਕਿਸ਼ਨਗੜ੍ਹ ਫਰਵਾਹੀ ਦੂਜੇ ਸਥਾਨ ’ਤੇ ਰਿਹਾ, ਨੈੱਟ ਬਾਲ ਅੰਡਰ-14 ਲੜਕੀਆਂ ਵਿਚ ਮਾਖਾ ਚਹਿਲਾਂ ਪਹਿਲੇ ਅਤੇ ਸਰਕਾਰੀ ਸੈਕੰਡਰੀ ਸਕੂਲ ਜੋਗਾ ਦੂਜੇ ਸਥਾਨ ’ਤੇ ਰਿਹਾ।
ਇਸ ਮੌਕੇ ਭੁਪਿੰਦਰ ਸਿੰਘ, ਸੰਗਰਾਮਜੀਤ ਸਿੰਘ, ਦੀਪੰਕਰ, ਵਿਨੋਦ ਕੁਮਾਰ, ਰਾਜਦੀਪ ਸਿੰਘ, ਮਹਿੰਦਰ ਕੌਰ ਅਤੇ ਗੁਰਪ੍ਰੀਤ ਖੱਬਾ ਆਦਿ ਖੇਡ ਕਨਵੀਨਰ, ਕੋਚ ਅਤੇ ਪੀ.ਟੀ.ਆਈ. ਹਾਜਰ ਸਨ।

NO COMMENTS