*ਖੇਡਾਂ ਵਤਨ ਪੰਜਾਬ ਦੀਆਂ ਸੂਬੇ ਅੰਦਰ ਖੇਡ ਸੱਭਿਆਚਾਰ ਪੈਦਾ ਕਰਨ ਵਿੱਚ ਨਿਭਾਅ ਰਹੀਆਂ ਹਨ ਅਹਿਮ ਭੂਮਿਕਾ : ਜਸਵੀਰ ਸਿੰਘ ਗਿੱਲ*

0
22

ਬਠਿੰਡਾ 21 ਅਕਤੂਬਰ  (ਸਾਰਾ ਯਹਾਂ/ਮੁੱਖ ਸੰਪਾਦਕ ):
ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ ਰਾਜ ਪੱਧਰੀ ਖੇਡਾਂ ਦੇ ਦੂਜੇ ਪੜਾਅ ਵਿੱਚ  ਬਾਕਸਿੰਗ ਅਤੇ ਪਾਵਰ ਲਿਫਟਿੰਗ ਦੇ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਡੀਅਮ ਬਠਿੰਡਾ ਵਿਖੇ ਕਰਵਾਏ ਜਾ ਰਹੇ ਹਨ।   ਇਹਨਾਂ ਖੇਡ ਮੁਕਾਬਲਿਆਂ ਵਿੱਚ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਸੂਬੇ ਅੰਦਰ ਖੇਡ ਸਭਿਆਚਾਰ ਪੈਦਾ ਕਰਨ ਵਾਸਤੇ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ।ਅੱਜ ਪੰਜਾਬ ਦੇ ਤੰਦਰੁਸਤ ਨੌਜਵਾਨ ਖੇਡ ਮੈਦਾਨਾ ਵਿੱਚ ਆਪਣੀ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਨਾਲ ਵੱਡੇ ਮੁਕਾਬਲੇ ਜਿੱਤ ਕੇ ਪੰਜਾਬ ਅਤੇ ਭਾਰਤ ਦਾ ਨਾਮ ਚਮਕਾ ਰਹੇ ਹਨ।ਅੰਤ ਵਿੱਚ ਉਹਨਾਂ ਖੇਡ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।    ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮਨਦੀਪ ਕੌਰ ਹੈੱਡ ਮਿਸਟ੍ਰੈਸ ਸੇਮਾ,  ਲੈਕਚਰਾਰ ਮਨਦੀਪ ਕੌਰ,  ਸੁਖਜਿੰਦਰ ਸਿੰਘ ਡੀਪੀਈ,ਰੀਮਾ ਰਾਣੀ, ਹਰਭਗਵਾਨ ਦਾਸ ਪੀਟੀਆਈ ਵਿਰਕ, ਬਲਜੀਤ ਸਿੰਘ ਪੀਟੀ ਆਈ ਬਹਿਮਣ, ਹਰਦੀਪ ਸਿੰਘ,ਹਬੀਬ, ਇੰਦਰਜੀਤ ਸਿੰਘ,ਸੁਨੀਤਾ (ਸਾਰੇ ਕੋਚ), ਆਦਿ ਹਾਜਿਰ ਰਹੇ |

NO COMMENTS