*ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਸਰਕਾਰ ਦਾ ਸ਼ਲਾਘਾਪੂਰਣ ਉਪਰਾਲਾ-ਵਿਧਾਇਕ ਪ੍ਰਿੰਸੀਪਲ ਬੁੱਧ ਰਾਮ*

0
11

ਮਾਨਸਾ, 19 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਇੱਕ ਬਹੁਤ ਹੀ ਸ਼ਲਾਘਾਪੂਰਣ ਭਰਪੂਰ ਉਪਰਾਲਾ ਹੈ, ਜਿਸ ਰਾਹੀਂ ਖਿਡਾਰੀ ਵੱਡੇ ਪੱਧਰ ’ਤੇ ਖੇਡਾਂ ਨਾਲ ਜੁੜ ਕੇ ਅੰਤਰ-ਰਾਸ਼ਟਰੀ ਪੱਧਰ ’ਤੇ ਮੱਲਾ ਮਾਰ ਕੇ ਸੂਬੇ ਦਾ ਨਾਮ ਰੋਸ਼ਣ ਕਰ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਸ਼੍ਰੀ ਬੁੱਧ ਰਾਮ ਨੇ ਅੱਜ ਖੇਡ ਵਿਭਾਗ ਦੇ ਬਹੁਮੰਤਵੀ ਖੇਡ ਸਟੇਡੀਅਮ ਮਾਨਸਾ ਵਿਖੇ ਚੱਲ ਰਹੇ ਦੇ ਰਾਜ ਪੱਧਰੀ ਕੁਸ਼ਤੀ ਕੁੜੀਆਂ ਦੇ ਮੁਕਾਬਲਿਆਂ ਦੌਰਾਨ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼੍ਰੀ ਚਰਨਜੀਤ ਸਿੰਘ ਅੱਕਾਂਵਾਲੀ ਵੀ ਮੌਜੂਦ ਸਨ।
ਅੱਜ ਦੇ ਮੁਕਾਬਲਿਆਂ ਦੌਰਾਨ ਪਦਮ ਸ਼੍ਰੀ ਕਰਤਾਰ ਸਿੰਘ, ਆਈ.ਪੀ.ਐ. (ਆਈ.ਜੀ. ਰਿਟਾ.) ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਦਾ ਮਨੋਬਲ ਵਧਾਈਆ ਅਤੇ ਕਿਹਾ ਕਿ ਨਸ਼ਿਆਂ ਵਰਗੀਆਂ ਅਲ੍ਹਾਮਤਾਂ ਤੋਂ ਦੂਰ ਰਹਿ ਕੇ ਜੋ ਖਿਡਾਰੀ ਮਿਹਨਤ ਕਰਦੇ ਹਨ, ਉਹ ਹਮੇਸ਼ਾਂ ਆਪਣੀ ਮੰਜ਼ਿਲ ਨੂੰ ਸਰ ਕਰਨ ਵਿੱਚ ਸਫਲਤਾ ਪ੍ਰਾਪਤ ਕਰਦੇ ਹਨ।
ਅੰਡਰ-21 ਕੁਸ਼ਤੀ ਦੇ ਖੇਡ ਨਤੀਜਿਆਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਨਵਜੋਤ ਸਿੰਘ ਧਾਲੀਵਾਲ ਨੇ ਕਿਹਾ ਕਿ 50 ਕਿਲੋ ਭਾਰ ਵਰਗ ਵਿੱਚ ਪਠਾਨਕੋਟ ਦੀ ਰਿਤੀਕਾ ਨੇ ਪਹਿਲਾ, ਮੁਕਤਸਰ ਦੀ ਸੁਖਦੀਪ ਨੇ ਦੂਜਾ, ਸੰਗਰੂਰ ਦੀ ਨਵਰੀਤ ਕੌਰ ਗਿੱਲ ਅਤੇ ਜਲੰਧਰ ਦੀ ਪੂਜਾ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ 53 ਕਿਲੋ ਵਿੱਚ ਪਠਾਨਕੋਟ ਦੀ ਸ਼ਹਿਨਾਜ ਨੇ ਪਹਿਲਾ, ਹੁਸ਼ਿਆਰਪੁਰ ਦੀ ਚੇਤਨਾ ਨੇ ਦੂਜਾ, ਫਿਰੋਜ਼ਪੁਰ ਦੀ ਹਰਪ੍ਰੀਤ ਕੌਰ ਅਤੇ ਲੁਧਿਆਣਾ ਦੀ ਮਹਿਕਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ 55 ਕਿਲੋ ਭਾਰ ਵਰਗ ਵਿੱਚ ਫਤਿਹਗੜ੍ਹ ਸਾਹਿਬ ਦੀ ਮਨਜੀਤ ਕੌਰ, ਫਿਰੋਜ਼ਪੁਰ ਦੀ ਸੇਜ਼ਲ, ਪਠਾਨਕੋਟ ਦੀ ਸੁਨੈਨਾ ਅਤੇ ਫਰੀਦਕੋਟ ਦੀ ਸ਼ੀਤਲ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 57 ਕਿਲੋ ਭਾਰ ਵਰਗ ਵਿੱਚ ਫਾਜ਼ਿਲਕਾ ਦੀ ਸਿਮਰਨਜੀਤ ਕੌਰ, ਜਲੰਧਰ ਦੀ ਲਕਸ਼ਿਤਾ, ਫਰੀਦਕੋਟ ਦੀ ਸਿਮਰਨ ਕੌਰ ਅਤੇ ਫਿਰੋਜ਼ਪੁਰ ਦੀ ਲਵਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ 59 ਕਿਲੋ ਵਿੱਚ ਗੁਰਦਾਸਪੁਰ ਦੀ ਮੁਸਕਾਨ ਨੇ ਪਹਿਲਾ, ਫਾਜ਼ਿਲਕਾ ਦੀ ਖ਼ਵਾਇਸ਼ ਨੇ, ਤਰਨਤਾਰਨ ਦੀ ਨਵਦੀਪ ਕੌਰ ਅਤੇ ਜਲੰਧਰ ਦੀ ਪੱਲਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

NO COMMENTS