*ਖੇਡਾਂ ਵਤਨ ਪੰਜਾਬ ਦੀਆਂ ਦੇ 7ਵੇਂ ਦਿਨ ਅਥਲੈਟਿਕਸ, ਵਾਲੀਬਾਲ ਅਤੇ ਲੰਮੀ ਛਾਲ ਦੇ ਮੁਕਾਬਲੇ ਹੋਏ*

0
9

ਮਾਨਸਾ, 07 ਸਤੰਬਰ:(ਸਾਰਾ ਯਹਾਂ/ਬੀਰਬਲ ਧਾਲੀਵਾਲ):
ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ ਬਲਾਕ ਪੱਧਰੀ ਖੇਡਾਂ ਦੇ 7ਵੇਂ ਦਿਨ ਐਥਲੇਟਿਕਸ, ਵਾਲੀਬਾਲ ਅਤੇ ਲੰਮੀ ਛਾਲ ਦੇ ਮੁਕਾਬਲੇ ਕਰਵਾਏ ਗਏ।ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਾਕ ਮਾਨਸਾ 21-30 ਸਾਲ (ਮੈੱਨ) ਅਥਲੈਟਿਕਸ ਦੇ 100 ਮੀਟਰ ਵਿਚ ਸੰਦੀਪ ਸਿੰਘ ਕੋੋਟਲੀ ਕਲਾਂ ਨੇ ਪਹਿਲਾ ਅਤੇ ਲਵਪ੍ਰੀਤ ਸਿੰਘ ਮਾਨਸਾ ਨੇ ਦੂਜਾ ਸਥਾਨ ਹਾਸਿਲ ਕੀਤਾ। 10000 ਮੀਟਰ ਰੇਸ ਵਿਚ ਰਮਨਦੀਪ ਸਿੰਘ ਮਾਨਸਾ ਨੇ ਪਹਿਲਾ ਅਤੇ ਸੁਖਵੰਤ ਸਿੰਘ ਕੋੋਟਲੱਲੂ ਨੇ ਦੂਜਾ ਸਥਾਨ ਹਾਸਿਲ ਕੀਤਾ। ਲੰਮੀ ਛਾਲ ਵਿਚ ਸੰਦੀਪ ਸਿੰਘ ਕੋੋਚਿੰਗ ਸੈਂਟਰ ਮਾਨਸਾ ਨੇ ਪਹਿਲਾ ਅਤੇ ਹਰਕਿਰਨ ਸਿੰਘ ਕੋੋਚਿੰਗ ਸੈਂਟਰ ਮਾਨਸਾ ਨੇ ਦੂਜਾ ਸਥਾਨ ਹਾਸਿਲ ਕੀਤਾ।


ਉਨ੍ਹਾਂ ਦੱਸਿਆ ਕਿ 21-30 ਸਾਲ (ਵੂਮੈਨ) ਅਥਲੈਟਿਕਸ ਦੇ 200 ਮੀਟਰ ਈਵੈਂਟ ਵਿਚ ਗੁਰਪ੍ਰੀਤ ਕੌੌਰ ਸਮਰਫੀਲਡ ਸਕੂਲ ਮਾਨਸਾ ਨੇ ਪਹਿਲਾ ਅਤੇ ਜਸਪ੍ਰੀਤ ਕੌੌਰ ਪਿੰਡ ਰੱਲਾ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਬਲਾਕ ਭੀਖੀ 41-55 ਸਾਲ (ਮੈੱਨ) ਦੇ ਅਥਲੈਟਿਕਸ ਈਵੈਂਟ 100 ਮੀਟਰ ਵਿਚ ਅਮਨਜੀਤ ਸਿੰਘ ਹੋਡਲਾ ਕਲਾਂ ਨੇ ਪਹਿਲਾ ਅਤੇ ਬਰਜਿੰਦਰ ਸਿੰਘ ਅਨੂਪਗੜ੍ਹ ਨੇ ਦੂਜਾ ਸਥਾਨ ਹਾਸਿਲ ਕੀਤਾ। 3000 ਮੀਟਰ ਵਿਚ ਸਿਕੰਦਰ ਸਿੰਘ ਰੜ੍ਹ ਨੇ ਪਹਿਲਾ ਅਤੇ ਕਸਮੀਰ ਸਿੰਘ ਨੇ ਰੜ੍ਹ ਨੇ ਦੂਜਾ ਸਥਾਨ ਹਾਸਿਲ ਕੀਤਾ। ਬਲਾਕ ਬੁਢਲਾਡਾ 31-40 ਸਾਲ ਉਮਰ  ਵਰਗ ਦੇ ਵਾਲੀਬਾਲ (ਸ਼ੂਟਿੰਗ) ਵਿਚ ਪਿੰਡ ਗੁਰਨੇ ਕਲਾਂ ਨੇ ਪਹਿਲਾ ਅਤੇ ਪਿੰਡ ਬੀਰੋੋਕੇ ਨੇ ਦੂਜਾ ਸਥਾਨ ਹਾਸਲ ਕੀਤਾ।

NO COMMENTS