*ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬੁਢਲਾਡਾ ਵਿਖੇ ਬਲਾਕ ਪੱਧਰੀ ਖੇਡਾਂ ਦੇ ਦੂਜੇ ਦਿਨ ਵੱਖ ਵੱਖ ਖੇਡ ਮੁਕਾਬਿਲਆਂ ’ਚ ਖਿਡਾਰੀਆਂ ਨੇ ਲਿਆ ਭਾਗ*

0
17

ਬੁਢਲਾਡਾ/ਮਾਨਸਾ, 06 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਈਆਂ ਜਾ ਰਹੀਆਂ ਬਲਾਕ ਪੱਧਰੀ ਖੇਡਾਂ ਦੇ ਬੁਢਲਾਡਾ ਵਿਖੇ ਕਰਵਾਏ ਜਾ ਰਹੇ ਮੁਕਾਬਲਿਆਂ ਦੇ ਦੂਜੇ ਦਿਨ ਵੱਖ ਵੱਖ ਖੇਡਾਂ ਵਿਚ ਖਿਡਾਰੀਆਂ ਨੇ ਭਾਗ ਲਿਆ।
ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੰਡਰ-17 ਸ਼ਾਟ ਪੁੱਟ ਲੜਕੇ ਵਿਚ ਰਵਿੰਦਰ ਸਿੰਘ ਸਪੋਰਟਸ ਮੋਟਰ ਅੱਕਾਂਵਾਲੀ ਨੇ ਪਹਿਲਾ, ਹਰਮਨਦੀਪ ਸਿੰਘ ਬੁਢਲਾਡਾ ਨੇ ਦੂਜਾ ਅਤੇ ਗੁਰਨੂਰ ਸਿੰਘ ਬੁਢਲਾਡਾ ਨੇ ਤੀਜਾ ਸਥਾਨ ਹਾਸਲ ਕੀਤਾ। 300 ਮੀਟਰ ਦੌੜ ਵਿਚ ਮਨਜੀਤ ਕੌਰ ਨੇ ਹੌਲੀਹਾਰਟ ਕਿਸ਼ਨਗੜ੍ਹ ਨੇ ਪਹਿਲਾ, ਕਮਲਪ੍ਰੀਤ ਕੌਰ ਮਾਡਲ ਸਕੂਲ ਕੁਲਰੀਆਂ ਨੇ ਦੂਜਾ ਅਤੇ ਕਮਲ ਬੇਗਮ ਹੌਲੀਹਾਰਟ ਕਿਸ਼ਨਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 300 ਮੀਟਰ ਦੌੜ ਲੜਕਿਆਂ ਵਿਚ ਅਕਾਸ਼ਦੀਪ ਸਿੰਘ ਸ.ਸ.ਸ. ਲੜਕੇ ਬੁਢਲਾਡਾ ਨੇ ਪਹਿਲਾ, ਸਤਨਾਮ ਸਿੰਘ ਫੈਡਰੇਸ਼ਨ ਅੱਕਾਂਵਾਲੀ ਨੇ ਦੂਜਾ ਅਤੇ ਸੰਦੀਪ ਸਿੰਘ ਫੈਡਰੇਸ਼ਨ ਅੱਕਾਂਵਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਲੰਬੀ ਛਾਲ ਅੰਡਰ-17 ਲੜਕੇ ਵਿਚ ਹਰਜਸ ਸਿੰਘ ਆਦਰਸ਼ ਸਕੂਲ ਬੋਹਾ ਪਹਿਲੇ, ਅਕਾਸ਼ਜੋਤ ਸਿੰਘ ਦਾਤੇਵਾਸ ਦੂਜੇ ਅਤੇ ਕੁਲਦੀਪ ਸਿੰਘ ਬੋਹਾ ਤੀਜੇ ਸਥਾਨ ’ਤੇ ਰਹੇ। ਲੰਬੀ ਛਾਲ ਲੜਕੀਆਂ ਅੰਡਰ-17 ਵਿਚ ਜਸਮੀਨ ਕੌਰ ਬਹਾਦਰਪੁਰ ਨੇ ਪਹਿਲਾ, ਸਿਮਰਨਜੀਤ ਕੌਰ ਸਰਕਾਰੀ ਕੰਨਿਆ ਸਕੂਲ ਬੁਢਲਾਡਾ ਨੇ ਦੂਜਾ ਅਤੇ ਸਿਮਰਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸ਼ਾਟ ਪੁੱਟ ਅੰਡਰ-19 ਲੜਕੀਆਂ ਵਿਚ ਰਿਪਨਜੋਤ ਕੌਰ ਨੇ ਪਹਿਲਾ, ਜਸਪ੍ਰੀਤ ਕੌਰ ਨੇ ਦੂਜਾ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅਥਲੈਟਿਕਸ 100 ਮੀਟਰ ਲੜਕੀਆਂ ਵਿਚ ਅੰਸ਼ਿਕਾ ਧਰਮਪੁਰਾ ਨੇ ਪਹਿਲਾ, ਰੀਤੂ ਆਦਰਸ਼ ਸਕੂਲ ਬੋਹਾ ਨੇ ਦੂਜਾ ਅਤੇ ਜੈਸਮੀਨ ਕੌਰ ਆਦਰਸ਼ ਸਕੂਲ ਬੋਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਲੜਕਿਆਂ ਵਿਚ ਕਰਮਜੀਤ ਭਾਵਾ ਨੇ ਪਹਿਲਾ, ਹਰਮਨ ਸਿੰਘ ਨੇ ਦੂਜਾ ਅਤੇ ਗੁਰਵਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਲੜਕੀਆਂ ਵਿਚ ਹਰਮਨਪ੍ਰੀਤ ਕੌਰ ਆਦਰਸ਼ ਸਕੂਲ ਬੋਹਾ ਨੇ ਪਹਿਲਾ, ਮਨਪ੍ਰੀਤ ਕੌਰ ਹੌਲੀ ਹਰਟ ਕਿਸ਼ਨਗੜ੍ਹ  ਨੇ ਦੂਜਾ ਅਤੇ ਸੰਦੀਪ ਕੌਰ ਬੁਢਲਾਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਲੜਕਿਆਂ ਵਿਚ ਜਸਪ੍ਰੀਤ ਸਿੰਘ ਅੱਕਾਂਵਾਲੀ ਨੇ ਪਹਿਲਾ, ਹਰਜੋਤ ਸਿੰਘ ਅੱਕਾਂਵਾਲੀ ਨੇ ਦੂਜਾ ਅਤੇ ਸਿਮਰਨਜੀਤ ਸਿੰਘ ਮਦਰ ਡਰੀਮ ਧੰਨਪੁਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਲੜਕਿਆਂ ਵਿਚ ਜਸਪ੍ਰੀਤ ਸਿੰਘ ਫਫੜੇ ਭਾਈ ਕੇ ਨੇ ਪਹਿਲਾ, ਗਗਨਦੀਪ ਸਿੰਘ ਰਾਮਗੜ੍ਹ ਸ਼ਾਹਪੁਰੀਆ ਨੇ ਦੂਜਾ ਅਤੇ ਸੁਖਜਿੰਦਰ ਸਿੰਘ ਗੁਰਨੇ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
200 ਮੀਟਰ ਰੇਸ ਲੜਕੀਆਂ ਅੰਡਰ-17 ਵਿਚ ਗੁਰਪ੍ਰੀਤ ਕੌਰ ਰੰਘੜਿਆਲ ਨੇ ਪਹਿਲਾ, ਅੰਸ਼ਿਕਾ ਧਰਮਪੁਰਾ ਨੇ ਦੂਜਾ ਅਤੇ ਰੀਤੂ ਆਦਰਸ਼ ਸਕੂਲ ਬੋਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਲੜਕੇ ਅੰਡਰ-17 ਵਿਚ ਹਰਮਨ ਬੁਢਲਾਡਾ ਨੇ ਪਹਿਲਾ, ਕਰਮਜੀਤ ਸਿੰਘ ਭਾਵਾ ਨੇ ਦੂਜਾ ਅਤੇ ਹਰਜਸ ਸਿੰਘ ਆਦਰਸ਼ ਸਕੂਲ ਬੋਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਲੜਕੀਆਂ ਵਿਚ ਅਰਸ਼ਦੀਪ ਕੌਰ ਗਰਲਜ਼ ਸਕੂਲ ਬੋਹਾ ਨੇ ਪਹਿਲਾ, ਕੋਮਲ ਆਦਰਸ਼ ਸਕੂਲ ਬੋਹਾ ਨੇ ਦੂਜਾ ਅਤੇ ਮਹਿਕਪ੍ਰੀਤ ਕੌਰ ਧਰਮਪੁਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਕੁੜੀਆਂ ਅੰਡਰ-17 ਵਿਚ ਸੋਨੀ ਕੌਰ ਰਾਮਗੜ੍ਹ ਸ਼ਾਹਪੁਰੀਆ ਨੇ ਪਹਿਲਾ, ਕਮਲਦੀਪ ਕੌਰ ਧਰਮਪੁਰਾ ਨੇ ਦੂਜਾ ਅਤੇ ਲਵਪ੍ਰੀਤ ਕੌਰ ਬਰੇਟਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਲੜਕੇ ਵਿਚ ਗਗਨਦੀਪ ਸਿੰਘ ਰਾਮਗੜ੍ਹ ਸ਼ਾਹਪੁਰੀਆ ਨੇ ਪਹਿਲਾ, ਗੁਰਪ੍ਰੀਤ ਸਿੰਘ ਫੈਡਰੇਸ਼ਨ ਅੱਕਾਂਵਾਲੀ ਨੇ ਦੂਜਾ ਅਤੇ ਸ਼ਨੀਰਾਜ ਸਿੰਘ ਫੈਡਰੇਸ਼ਨ ਅੱਕਾਂਵਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਸਰਕਲ ਸਟਾਈਲ ਕਬੱਡੀ ਲੜਕੀਆਂ ਵਿਚ ਦਾਤੇਵਾਸ ਪਹਿਲੇ ਅਤੇ ਗੰਢੂ ਕਲਾਂ ਦੂਜੇ ਸਥਾਨ ’ਤੇ ਰਿਹਾ। ਸਰਕਲ ਸਟਾਈਲ ਕਬੱਡੀ ਲੜਕੇ ਵਿਚ ਗੁਰਨੇ ਕਲਾਂ ਪਹਿਲੇ ਭੱਠਲ ਦੂਜੇ ਸਥਾਨ ’ਤੇ ਰਿਹਾ। ਅੰਡਰ-17 ਲੜਕੇ ਫੁਟਬਾਲ ਵਿਚ ਐਸ.ਯੂ.ਐਸ. ਬੋੜਾਵਾਲ ਪਹਿਲੇ, ਬੋੜਾਵਾਲ ਕਲੱਬ ਦੂਜੇ ਅਤੇ ਸ਼ਹੀਦ ਭਗਤ ਸਿੰਘ ਕਲੱਬ ਬੁਢਲਾਡਾ ਤੀਜੇ ਸਥਾਨ ’ਤੇ ਰਿਹਾ। ਅੰਡਰ-17 ਲੜਕੀਆਂ ਵਿਚ ਸ.ਸ. ਲੜਕੀਆਂ ਬੋਹਾ ਪਹਿਲੇ ਅਤੇ ਅਕਾਲ ਅਕੈਡਮੀ ਮੰਡੇਰ ਦੂਜੇ ਸਥਾਨ ’ਤੇ ਰਿਹਾ। ਸਰਕਲ ਸਟਾਈਲ ਕਬੱਡੀ ਲੜਕੇ ਵਿਚ ਗੁਰਨੇ ਕਲਾਂ ਪਹਿਲੇ ਅਤੇ ਰਾਮਨਗਰ ਭੱਠਲ ਦੂਜੇ ਸਥਾਨ ’ਤੇ ਰਿਹਾ। ਸਰਕਲ ਸਟਾਈਲ ਕਬੱਡੀ ਲੜਕੀਆਂ ਵਿਚ ਦਾਤੇਵਾਸ ਪਹਿਲੇ ਅਤੇ ਗੰਢੂ ਕਲਾਂ ਦੂਜੇ ਸਥਾਨ ’ਤੇ ਰਿਹਾ।
ਇਸ ਮੌਕੇ ਮਨਪ੍ਰੀਤ ਸਿੰਘ, ਭੋਲਾ ਸਿੰਘ, ਕੋਚ ਗੁਰਮੀਤ ਸਿੰਘ, ਨਿਸ਼ਾਨ ਸਿੰਘ, ਮੱਖਣ ਸਿੰਘ, ਅਮਨਦੀਪ ਸ਼ਰਮਾ, ਜਗਤਾਰ ਸਿੰਘ, ਜਸਵਿੰਦਰ ਸਿੰਘ ਬਬੀਤਾ ਸੋਨੀ ਅਤੇ ਗੁਰਦੀਪ ਸਿੰਘ ਹਾਜ਼ਰ ਸਨ।

NO COMMENTS