*ਖੇਡਾਂ-ਨੌਜਵਾਨਾਂ ਨੂੰ ਨਸਿ਼ਆਂ ਵਰਗੀਆ ਭੈੜੀਆਂ ਅਲਾਮਤਾਂ ਤੋ ਬਚਾ ਕੇ ਰੱਖਦੀਆ ਹਨ- ਵਿਧਾਇਕ ਵਿਜੈ ਸਿੰਗਲਾ*

0
46

ਜੋਗਾ 11 ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ ) :ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਅਕਲੀਆ ਵੱਲੋਂ ਨਹਿਰੂ ਯੂਵਾ ਕੇਂਦਰ ਮਾਨਸਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਕਰਵਾਇਆ ਦੋ 21ਵਾਂ ਕਬੱਡੀ ਟੂਰਨਾਮੈਂਟ ਸਾਨੋ ਸੌਂਕਤ ਨਾਲ ਸਮਾਪਤ ਹੋ ਗਿਆ ਹੈ। ਕਬੱਡੀ ਓਪਨ ਵਿੱਚ ਬਦਰਾ ਨੇ ਚੋਬਰਾਂ ਨੇ ਬਾਜੀ ਮਾਰੀ ਹੈ, ਜਦਕਿ ਝਾੜੋ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ 75 ਕਿੱਲੋਂ *ਚ ਰਾਮਪੁਰਾ ਦੀ ਟੀਮ ਨੇ ਪਹਿਲਾ ਤੇ ਕੂਲਰੀਆਂ ਦੀ ਟੀਮ ਨੇ ਦੂਜਾ ਸਥਾਨ, ਕਬੱਡੀ 60 ਕਿੱਲੋਂ ‘ਚ ਜਵੀਨ ਦੁਰਜਨਪੁਰਾ (ਹਰਿਆਣਾ) ਨੇ ਪਹਿਲਾ ਤੇ ਅਕਲੀਆ ਦੇ ਟੀਮ ਨੇ ਦੂਜਾ ਸਥਾਨ ਅਤੇ ਕਬੱਡੀ 40 ਕਿੱਲੋਂ ਵਿੱਚ ਤੋਗਾਵਾਲ ਨੇ ਪਹਿਲਾ ਤੇ ਅਕਲੀਆ ਦੇ ਟੀਮ ਨੇ ਦੂਜਾ ਸਥਾਨ ਕੀਤਾ ਹੈ। ਪਹਿਲੇ ਦਿਨ ਇਨਾਮ ਵੰਡ ਸਮਾਰੋਹ ਦੀ ਰਸਮ ਦੌਰਾਨ ਪੁੱਜੇ ਡਾ. ਜਨਕ ਰਾਜ ਸਿੰਗਲਾ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਸਰੀਰਕ ਤੰਦਰੁਸਤੀ ਨਹੀ ਖੇਡਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਆ। ਦੂਜੇ ਦਿਨ ਉਦਘਾਟਨ ਸਮਾਰੋਹ ਵਜੋਂ ਪੁੱਜੇ ਚਰਨਜੀਤ ਸਿੰਘ ਅੱਕਾਂਵਾਲੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਕਮੇਟੀ ਮਾਨਸਾ ਤੇ ਗੁਰਪ੍ਰੀਤ ਸਿੰਘ ਭੁੱਚਰ ਚੇਅਰਮੈਨ ਮਾਰਕੀਟ ਕਮੇਟੀ ਮਾਨਸਾ ਨੇ ਖਿਡਾਰੀਆਂ ਦੀ ਹੌਸ਼ਲਾਂ ਅਫ਼ਜਾਈ ਕਰਦਿਆ ਕਲੱਬ ਵੱਲੋਂ ਕੀਤੇ ਉਪਰਾਲੇ ਦੀ ਸਲਾਘਾ ਕਰਦਿਆ ਆਪਣੇ ਵੱਲੋਂ ਅਜਿਹੇ ਉਪਰਾਲਿਆ ਲਈ ਸਹਿਯੋਗ ਦਿੰਦੇ ਰਹਿਣ ਲਈ ਕਿਹਾ। ਮੁੱਖ ਮਹਿਮਾਨ ਵਜੋਂ ਪੁੱਜੇ ਗੁਰਪ੍ਰੀਤ ਸਿੰਘ ਬਣਾਂਵਾਲੀ ਹਲਕਾ ਵਿਧਾਇਕ ਸਰਦੂਲਗੜ੍ਹ, ਬਿਕਰਮ ਮੋਫ਼ਰ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਮਾਨਸਾ, ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਮਾਨਸਾ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਸੀਨੀਅਰ ਯੂਥ ਆਪ ਆਗੂ ਡਾ. ਰਾਜੂ ਢੱਡੇ, ਸਾਬਕਾ ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਬੀਰ ਸਿੰਘ ਚਹਿਲ ਨੇ ਖਿਡਾਰੀਆਂ ਦੀ ਹੌਸ਼ਲਾ ਅਫ਼ਜਾਈ ਕਰਦਿਆ ਕਿਹਾ ਕਿ ਕਲੱਬ ਵੱਲੋਂ ਨੌਜਵਾਨਾਂ ਨੂੰ ਨਸਿ਼ਆ ਅਤੇ ਸਮਾਜਿਕ ਬੁਰਾਈਆ ਤੋਂ ਦੂਰ ਕਰਨ ਲਈ ਕਬੱਡੀ ਟੂਰਨਾਮੈਂਟ ਕਰਵਾਉਣਾ ਇੱਕ ਵਧੀਆ ਉਪਰਾਲਾ ਹੈ, ਉਨ੍ਹਾਂ ਹੋਰਨਾਂ ਸੰਸਥਾਵਾਂ ਨੂੰ ਅਜਿਹੇ ਉਪਰਾਲੇ ਕਰਨ ਲਈ ਪ੍ਰੇਰਿਆ। ਇਨਾਮ ਵੰਡ ਸਮਾਰੋਹ ਦੌਰਾਨ ਪੁੱਜੇ ਹਲਕਾ ਵਿਧਾਇਕ ਡਾ. ਵਿਜੈ ਸਿੰਗਲਾ ਨੇ ਜੇਤੂ ਟੀਮਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਖੇਡਾਂ ਰਾਹੀਂ ਜਿੱਥੇ ਵਿਅਕਤੀ ਦਾ ਸਰੀਰਕ ਵਿਕਾਸ ਹੁੰਦਾ ਹੈ ਉੱਥੇ ਭਾਈਚਾਰੇ ਦੀ ਭਾਵਨਾ, ਆਪਸੀ ਪਿਆਰ ਅਤੇ ਸਹਿਯੋਗ ਦੀ ਭਾਵਨਾ ਦਾ ਵੀ ਵਿਕਾਸ ਹੁੰਦਾ ਹੈ ਅਤੇ ਸਰੀਰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਵੀ ਬਚਿਆ ਰਹਿੰਦਾ ਹੈ। ਉਨ੍ਹਾਂ ਕਲੱਬ ਮੈਂਬਰਾ ਨੂੰ ਵਧਾਈ ਦਿੱਤੀ ਅਤੇ ਕਲੱਬ ਵੱਲੋਂ ਮੰਗਾਂ ਸਬੰਧੀ ਦਿੱਤੇ ਮੰਗ ਪੱਤਰ ਤੇ ਕਿਹਾ ਕਿ ਕਲੱਬ ਵੱਲੋਂ ਰੱਖੀਆ ਮੰਗਾਂ ਜਾਇਜ਼ ਹਨ, ਇੰਨ੍ਹਾਂ ਨੂੰ ਸਮੇਂ ਅਨੁਸਾਰ ਪੂਰਾ ਕੀਤਾ ਜਾਵੇਗਾ। ਸੰਦੀਪ ਘੰਡ ਜਿਲ੍ਹਾ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ ਮਾਨਸਾ ਨੇ ਕਲੱਬ ਨੂੰ ਅਜਿਹੀਆ ਗਤੀਵਿਧੀਆ ਕਰਵਾਉਦੇਂ ਰਹਿਣ ਲਈ ਪ੍ਰੇਰਿਤ ਕਰਦਿਆ ਆਪਣੇ ਵੱਲੋਂ ਹਰ ਪੱਖੋਂ ਸਹਿਯੋਗ ਦਿੰਦੇ ਰਹਿਣ ਲਈ ਕਿਹਾ। ਇਸ ਟੂਰਨਾਮੈਂਟ ਸਮੇਂ ਧੰਨਾ ਸਿੰਘ ਅਕਲੀਆ, ਜਗਦੀਸ਼ ਕੁਮਾਰ ਸ਼ਰਮਾ ਇੰਚਾਰਜ ਸੀ.ਆਈ.ਏ ਸਟਾਫ਼ ਮਾਨਸਾ, ਸੁਖਜਿੰਦਰ ਸਿੰਘ ਚਹਿਲ ਥਾਣਾ ਮੁਖੀ ਜੋਗਾ, ਜਥੇਦਾਰ ਜੀਤ ਸਿੰਘ ਅਕਲੀਆ, ਅਮਰੀਕ ਸਿੰਘ ਚੌਂਕੀ ਇੰਚਾਰਜ ਬਹਿਣੀਵਾਲ, ਸਬ ਇੰਸਪੈਕਟਰ ਮੱਘਰ ਸਿੰਘ, ਫੂਡ ਸਪਲਾਈ ਇੰਸਪੈਕਟਰ ਰਾਜਵਿੰਦਰ ਸਿੰਘ ਅਕਲੀਆ, ਆਪ ਆਗੂ ਜ਼ਸਵੀਰ ਸਿੰਘ ਕਾਕਾ, ਸੋਮ ਪ੍ਰਕਾਸ਼ ਤੇ ਪ੍ਰਦਮਣ ਦੱਮੀ, ਚੰਦ ਸਿੰਘ ਅਕਲੀਆ ਆਦਿ ਨੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਕਲੱਬ ਪ੍ਰਧਾਨ ਅੰਮ੍ਰਿਤਪਾਲ ਸਿੰਘ ਅੰਬੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਲਈ ਮਾਤਾ ਗੁਰਤੇਜ਼ ਕੌਰ ਖਰੌੜ ਵੈਲਫ਼ੇਅਰ ਸੁਸਾਇਟੀ ਅਕਲੀਆ ਤੇ ਚਮਕੌਰ ਸਿੰਘ ਸੈਂਬਰ ਵਿਸੇਸ਼ ਸਹਿਯੋਗ ਦਿੱਤਾ ਗਿਆ ਖਿਡਾਰੀਆਂ ਲਈ ਲੰਗਰ ਦੀ ਸੇਵਾ ਬਾਬੇ ਜਸਵੰਤ ਵੱਲੋਂ ਕੀਤੀ ਗਈ। ਕਬੱਡੀ ਟੂਰਨਾਮੈਂਟ ਦੌਰਾਨ ਸਟੇਜ਼ ਦੀ ਕਾਰਵਾਈ ਕਲੱਬ ਸਕੱਤਰ ਗੋਪਾਲ ਅਕਲੀਆ ਨੇ ਨਿਭਾਉਦਿਆਂ ਪਹੁੰਚੇ ਮਹਿਮਾਨਾਂ, ਟੀਮਾਂ’ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਸਮੇਂ ਕਲੱਬ ਪ੍ਰਧਾਨ ਅੰਮ੍ਰਿਤਪਾਲ ਸਿੰਘ ਅੰਬੀ, ਮੀਤ ਪ੍ਰਧਾਨ ਗੁਰਕੇਵਲ ਸਿੰਘ ਵੜੈਚ, ਖਜ਼ਾਨਚੀ ਹਰਬੰਸ ਸਿੰਘ ਗਾਗੋਵਾਲ ਤੇ ਜ਼ਸਵਿੰਦਰ ਸਿੰਘ ਜੱਸਾ, ਸਰਪ੍ਰਸਤ ਜੀਤਾ ਸਿੰਘ, ਸਲਾਹਕਾਰ ਬਾਦਲ ਸਿੰਘ, ਗੁਰਮੀਤ ਸਿੰਘ, ਗੁਰਸੇਵਕ ਸਿੰਘ, ਡਾ. ਗੁਰਦੀਪ ਸਿੰਘ, ਨਿਰਮਲ ਸਿੰਘ ਨਿੰਮਾ, ਬੂਟਾ ਸਿੰਘ, ਭਿੰਦਰਪਾਲ ਸਿੰਘ, ਲਾਡੀ ਸਿੰਘ, ਜੀਵਨ ਸਿੰਘ ਆਦਿ ਕਲੱਬ ਮੈਂਬਰ ਹਾਜ਼ਰ ਸਨ।

NO COMMENTS